'ਦਿ ਗ੍ਰੇਟ ਖਲੀ' ਨੇ ਆਪਣੀ ਜ਼ਿੰਦਗੀ ਨਾਲ ਜੁੜੇ ਖੋਲ੍ਹੇ ਕਈ ਰਾਜ਼ (ਦੇਖੋ ਤਸਵੀਰਾਂ)
ਬਠਿੰਡਾ- ਰੈਸਲਿੰਗ ਦੀ ਦੁਨੀਆ ਵਿਚ ਲੋਹਾ ਮਨਵਾਉਣ ਵਾਲੇ 'ਦਿ ਗ੍ਰੇਟ ਖਲੀ' ਉਰਫ ਦਲੀਪ ਸਿੰਘ ਰਾਣਾ ਨੂੰ ਵਿਰਲਾ ਹੀ ਇਨਸਾਨ ਹੋਵੇਗਾ ਜਿਹੜਾ ਨਾ ਜਾਣਦਾ ਹੋਵੇ। ਉੱਚੇ ਲੰਬਾ ਕੱਦ ਅਤੇ ਮਜ਼ਬੂਤ ਸਰੀਰ ਵਾਲੇ ਖਲੀ ਨਾਲ ਮਸ਼ਹੂਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ। ਹਿਮਾਚਲ ਪ੍ਰਦੇਸ਼ 'ਚ ਰਹਿਣ ਵਾਲੇ ਖਲੀ ਨੇ ਦੱਸਿਆ ਕਿ ਮੇਰੇ ਪਿੰਡ ਵਿਚ ਲੋਕਾਂ ਦੇ ਕੱਦ ਬਹੁਤ ਛੋਟੇ ਹਨ, ਜਦੋਂ ਕਿ ਮੇਰਾ ਕੱਦ ਬਹੁਤ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪਿੰਡ ਵਾਲਿਆਂ ਨਾਲ ਖੜ੍ਹਾ ਹੋਣ 'ਚ ਸ਼ਰਮ ਮਹਿਸੂਸ ਹੁੰਦੀ ਸੀ। ਖਲੀ ਬਠਿੰਡਾ ਵਿਚ ਆਯੋਜਿਤ ਨਸ਼ਾ ਛਡਾਓ ਕੈਂਪ ਵਿਚ 'ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਵਿਚ ਆ ਕੇ ਚੰਗਾ ਲੱਗਦਾ ਹੈ, ਕਿਉਂਕਿ ਇੱਥੇ ਦੇ ਲੋਕ ਮੇਰੇ ਨਾਲ ਘੁਲ-ਮਿਲ ਜਾਂਦੇ ਹਨ ਅਤੇ ਮੈਨੂੰ ਪਿਆਰ ਦਿੰਦੇ ਹਨ।
ਨਸ਼ੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿੰਦਗੀ 'ਚ ਕਦੇ ਨਸ਼ਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਨਸ਼ਾ ਭੈੜੀ ਆਦਤ ਹੈ। ਨਸ਼ਾ ਕਰਨ ਵਾਲੀ ਵਿਅਕਤੀ ਖੁਦ ਨੂੰ ਨੁਕਸਾਨ ਪਹੁੰਚਾਉਂਦਾ ਹੀ ਹੈ ਅਤੇ ਨਾਲ ਦੀ ਨਾਲ ਇਸ ਦਾ ਨਤੀਜਾ ਪੂਰੇ ਪਰਿਵਾਰ ਨੂੰ ਵੀ ਭੁਗਤਣਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੈਂ ਨਸ਼ਾ ਕਰਦਾ ਤਾਂ ਸ਼ਾਇਦ ਕਦੇ ਖਲੀ ਨਹੀਂ ਬਣਦਾ। ਖਲੀ ਨੇ ਕਿਹਾ ਕਿ ਨਸ਼ੇ ਦੇ ਵਿਰੁੱਧ ਪ੍ਰਚਾਰ ਬਹੁਤ ਹੋ ਚੁੱਕਾ ਹੈ, ਹੁਣ ਨਸ਼ੇ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੁਦ ਨੂੰ ਸਿਹਤਮੰਦ ਰੱਖਣ ਲਈ ਕਸਰਤ ਕਰਨੀ ਚਾਹੀਦੀ ਹੈ ਤੇ ਚੰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਸਾਡਾ ਸਰੀਰ ਮਜ਼ਬੂਤ ਬਣ ਸਕੇ ਅਤੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਮੋਦੀ ਨੇ ਰਾਸ਼ਟਰੀ ਹਿੱਤਾ ਤੇ ਸੁਰੱਖਿਆ ਨਾਲ ਕੀਤਾ ਖਿਲਵਾੜ : ਰਾਜ ਬੱਬਰ (ਵੀਡੀਓ)
ਚੰਡੀਗੜ੍ਹ : ਮੋਦੀ ਨੇ ਰਾਸ਼ਟਰੀ ਹਿੱਤਾਂ ਅਤੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਇਹ ਕਹਿਣਾ ਹੈ ਰਾਜ ਸਭਾ ਮੈਂਬਰ ਅਤੇ ਕਾਂਗਰਸੀ ਐਮ.ਪੀ. ਰਾਜ ਬੱਬਰ ਦਾ। ਰਾਜ ਬੱਬਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਭਾਜਪਾ ਸਰਕਾਰ ਵਲੋਂ ਕਾਂਗਰਸ ਦੀ ਸਰਕਾਰ ਸਮੇਂ ਕੀਤੀ ਗਈ ਬਿਆਨਬਾਜ਼ੀ 'ਤੇ ਵੀ ਚੁਟਕੀ ਲਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜ ਬੱਬਰ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਹਰ ਥਾਂ ਆਪਣੇ ਪੁਰਾਣੇ ਸੰਬੰਧਾਂ ਦਾ ਵਾਸਤਾ ਦਿੰਦੇ ਹੋਏ ਨਜ਼ਰ ਆਉਂਦੇ ਹਨ।
ਇੰਗਲੈਂਡ 'ਚ ਭਾਰਤੀਆਂ ਦਾ ਬੇਹੱਦ ਸ਼ਰਮਨਾਕ ਕਾਰਾ, ਟੁੱਟ ਗਿਆ ਭਾਰਤ ਦਾ ਮਾਣ ਸਾਰਾ (ਦੇਖੋ ਤਸਵੀਰਾਂ)

ਲੰਡਨ— ਇੰਗਲੈਂਡ ਵਿਚ ਭਾਰਤੀਆਂ ਦੇ ਬੇਹੱਦ ਸ਼ਰਮਨਾਕ ਕਾਰਨਾਮੇ ਨੇ ਇਕ ਵਾਰ ਫਿਰ ਭਾਰਤੀਆਂ ਨੂੰ ਅੱਖਾਂ ਝੁਕਾਉਣ 'ਤੇ ਮਜ਼ਬੂਰ ਕਰ ਦਿੱਤਾ ਹੈ। ਇੱਥੇ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਣ ਤੇ ਉਨ੍ਹਾਂ ਨੂੰ ਜਿਮਸ ਫਿਰੋਸ਼ੀ ਦੇ ਧੰਦੇ ਵਿਚ ਧਕੇਲਣ ਦੇ ਦੋਸ਼ਾਂ ਹੇਠ ਭਾਰਤੀਆਂ ਸਮੇਤ 11 ਲੋਕਾਂ ਦੀ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਨ੍ਹਾਂ ਦੋਸ਼ੀਆਂ ਵਿਚ ਭਾਰਤ ਤੋਂ 45 ਸਾਲਾ ਵਿਕਰਮ ਸਿੰਘ, ਹਰਮੋਹਨ ਨਾਗਪਾਲ, ਸਾਜਿਦ ਅਲੀ ਸ਼ਾਮਲ ਹਨ। ਗੈਂਗ ਵਿਚ ਭਾਰਤ ਤੋਂ ਇਲਾਵਾ ਬਾਕੀ ਏਸ਼ੀਆਈ ਦੇਸ਼ਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਆਸਿਫ ਹੁਸੈਨ, ਸਾਜਿਦ ਅਲੀ, ਸੋਹਲ ਕਮਰ, ਅਕਬਾਰੀ ਖਾਨ, ਫਾਸਿਲ ਇਕਬਾਲ, ਅਰਸ਼ਦ ਜਾਨੀ ਆਦਿ ਦੇ ਨਾਂ ਮੁੱਖ ਹਨ।
ਇਨ੍ਹਾਂ ਦੋਸ਼ੀਆਂ ਵਿਚ ਸ਼ਾਮਲ 45 ਸਲਾ ਭਾਰਤੀ ਵਿਅਕਤੀ ਵਿਕਰਮ ਸਿੰਘ 'ਤੇ ਇਕ 12 ਸਾਲਾ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਤੇ ਉਸ ਨੂੰ 60 ਵਿਅਕਤੀਆਂ ਅੱਗੇ ਹਵਸ ਦੀ ਭੁੱਖ ਮਿਟਾਉਣ ਲਈ ਪਰੋਸਣ ਦੇ ਦੋਸ਼ ਹਨ। ਵਿਕਰਮ ਸਿੰਘ 'ਤੇ 16 ਸਾਲ ਤੋਂ ਛੋਟੀ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਦੇ ਚਾਰ ਦੋਸ਼, 13 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਨਾਲ ਬਲਾਤਕਾਰ ਦੇ ਤਿੰਨ ਮਾਮਲੇ ਹਨ। ਇਸ ਗੈਂਗ ਦੇ ਲੋਕ ਪਹਿਲਾਂ ਨਾਬਾਲਗ ਲੜਕੀਆਂ ਨੂੰ ਤੋਹਫੇ ਅਤੇ ਸ਼ਾਰਾਬ ਆਦਿ ਦੇ ਕੇ ਭਰਮਾ ਲੈਂਦੇ ਸਨ ਅਤੇ ਫਿਰ ਜਦੋਂ ਉਹ ਉਨ੍ਹਾਂ ਦੇ ਜਾਲ ਵਿਚ ਫਸ ਜਾਂਦੀਆਂ ਸਨ ਤਾਂ ਉਨ੍ਹਾਂ ਨੂੰ ਅੱਗੇ ਵੇਚ ਦਿੰਦੇ ਸਨ। ਇਨ੍ਹਾਂ ਦੋਸ਼ੀਆਂ ਦੇ ਬਿਆਨ ਦੁਭਾਸ਼ੀਆਂ ਦੀ ਮਦਦ ਨਾਲ ਅਦਾਲਤ ਵਿਚ ਦਰਜ ਕੀਤੇ ਗਏ।
ਪਤਨੀਆਂ ਨੂੰ ਕਥਾ 'ਚ ਭੇਜ ਖੁਦ ਪੁੱਜੇ ਲੜਕੀਆਂ 'ਤੇ ਪੈਸੇ ਉਡਾਉਣ (ਦੇਖੋ ਤਸਵੀਰਾਂ)

ਜੈਪੁਰ- ਸ਼੍ਰੀਨਾਥ ਜੀ ਦਰਸ਼ਨ ਦੇ ਬਹਾਨੇ ਉਦੇਪੁਰ ਆਏ 80 ਲੋਕਾਂ ਨੂੰ ਪੁਲਸ ਨੇ ਰੇਵ ਪਾਰਟੀ ਕਰਦੇ ਫੜਿਆ। ਇਨ੍ਹਾਂ 'ਚ 16 ਔਰਤਾਂ ਵੀ ਹਨ। ਉਦੇਪੁਰ-ਅਹਿਮਦਾਬਾਦ ਹਾਈਵੇਅ 'ਤੇ ਸਥਿਤ ਹੋਟਲ ਐਂਡ ਰਿਸੋਰਟ ਉਦੇ ਪੈਲੇਸ 'ਚ ਪੁਲਸ ਨੂੰ ਰੇਵ ਪਾਰਟੀ ਹੋਣ ਦੀ ਜਾਣਕਾਰੀ ਮਿਲੀ। ਪੁਲਸ ਨੇ ਇੱਥੇ ਦਬਿਸ਼ ਦਿੱਤੀ ਤਾਂ ਸਾਹਮਣੇ ਆਇਆ ਕਿ ਹੋਟਲ 'ਚ 7 ਹਿੱਸਿਆਂ 'ਚ ਸਮੂਹਕ ਵੇਸਵਾਪੁਣੇ ਅਤੇ ਜਨਤਕ ਤੌਰ 'ਤੇ ਸ਼ਰਾਬ ਅਤੇ ਮੌਜ ਮਸਤੀ ਦੇ ਸਾਰੇ ਸਾਮਾਨ ਨਾਲ ਰੇਵ ਪਾਰਟੀ ਕੀਤੀ ਜਾ ਰਹੀ ਸੀ। ਇਹ ਪਾਰਟੀ ਰਿਸੋਰਟ ਮਾਲਕ ਪੰਕਜ ਬੰਸਲ ਅਤੇ ਉਨ੍ਹਾਂ ਦੀ ਪਤਨੀ ਨੇ ਆਯੋਜਿਤ ਕੀਤੀ ਸੀ।
ਇੱਥੇ ਦਲਾਲਾਂ ਰਾਹੀਂ ਵੇਸਵਾਪੁਣੇ ਲਈ ਲੜਕੀਆਂ ਨੂੰ ਭੋਪਾਲ, ਦਿੱਲੀ, ਨੀਮਚ, ਮੁੰਬਈ, ਆਗਰਾ, ਅਹਿਮਦਾਬਾਦ ਆਦਿ ਥਾਂਵਾਂ ਤੋਂ ਬੁਲਾਇਆ ਗਿਆ ਸੀ। ਰੇਵ ਪਾਰਟੀ 'ਚ ਗਾਹਕਾਂ ਨੂੰ ਵੀ ਰਾਸ਼ੀ ਦੇ ਹਿਸਾਬ ਨਾਲ ਕੇਟੇਗਰੀ 'ਚ ਵੰਡਿਆ ਗਿਆ। ਪਾਰਟੀ 'ਚ ਵੇਸਵਾਪੁਣੇ ਲਈ ਆਈਆਂ ਲੜਕੀਆਂ 4 ਤੋਂ 15 ਹਜ਼ਾਰ ਰੁਪਏ 'ਚ ਇੱਥੇ ਆਈਆਂ ਸਨ। ਰੇਵ ਪਾਰਟੀ 'ਚ ਆਏ ਗਾਹਕ ਜ਼ਿਆਦਾਤਰ ਕੱਪੜਾ ਅਤੇ ਮਾਰਬਲ ਵਪਾਰੀ ਸਨ, ਜੋ ਅਹਿਮਦਾਬਾਦ, ਸੂਰਤ, ਕਿਸ਼ਨਗੜ੍ਹ, ਡੂੰਗਰਪੁਰ ਅਤੇ ਵਲਸਾਡ ਦੇ ਰਹਿਣ ਵਾਲੇ ਸਨ। ਇਨ੍ਹਾਂ 'ਚੋਂ ਕੁਝ ਵਪਾਰੀ ਅਜਿਹੇ ਸਨ ਜੋ ਆਪਣੀਆਂ ਪਤਨੀਆਂ ਅਤੇ ਘਰ ਦੀਆਂ ਔਰਤਾਂ ਨੂੰ ਕਥਾ ਲਈ ਭੇਜ ਕੇ ਖੁਦ ਪਾਰਟੀ 'ਚ ਸ਼ਾਮਲ ਹੋਏ। ਪੁਲਸ ਕਾਰਵਾਈ ਦੌਰਾਨ ਰਿਸੋਰਟ ਮਾਲਕ ਪੰਕਜ ਬੰਸਲ ਮੌਕੇ 'ਤੇ ਫਰਾਰ ਹੋ ਗਿਆ ਪਰ ਨੀਲਿਮਾ ਬੰਸਲ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਵੱਡੀ ਗਿਣਤੀ 'ਚ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਦੁਨੀਆਂ ਦੀਆਂ ਰੀਤਾਂ ਤੋੜ ਪੁੱਤ ਬਣੀ ਧੀ, ਮਿਲੀ ਖੌਫਨਾਕ ਸਜ਼ਾ ਕਿ ਕੰਬ ਗਈ ਖੁਦਾਈ (ਦੇਖੋ ਤਸਵੀਰਾਂ)
ਰਾਏਪੁਰ-ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੁੱਤ ਨੂੰ ਸਿਰਫ ਜਾਇਦਾਦ ਦੀ ਭੁੱਖ ਹੁੰਦੀ ਹੈ ਪਰ ਧੀਆਂ ਪੁੱਤ ਬਣ ਕੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ। ਅਜਿਹੀ ਹੀ ਮਿਸਾਲ ਇਕ ਧੀ ਨੇ ਉਸ ਸਮੇਂ ਦਿੱਤੀ, ਜਦੋਂ ਉਸ ਨੇ ਮ੍ਰਿਤਕ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ ਪਰ ਉਸ ਦੀ ਸਜ਼ਾ ਉਸ ਨੂੰ ਮਰ ਕੇ ਚੁਕਾਉਣੀ ਪਈ।
ਜਾਣਕਾਰੀ ਮੁਤਾਬਕ ਛੱਤੀਸਗੜ੍ਹ ਦੇ ਤਿਲਦਾ ਨੇਵਰਾ 'ਚ ਮੰਗਲਵਾਰ ਨੂੰ 85 ਸਾਲ ਦੀ ਸੁਰੁਜਬਾਈ ਦੀ ਮੌਤ ਹੋ ਗਈ। ਉਸ ਦੇ ਪੁੱਤਰ ਨੇ ਉਸ ਨੂੰ ਅਤੇ ਉਸ ਦੀ ਧੀ ਗੀਤਾ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਹੁਣ ਜਦੋਂ ਮਾਂ ਦੀ ਮੌਤ ਹੋ ਗਈ ਤਾਂ ਉਸ ਦੀ ਧੀ ਨੇ ਹੀ ਅੱਗੇ ਵਧ ਕੇ ਉਸ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਅੰਤਿਮ ਸੰਸਕਾਰ ਕੀਤਾ, ਜਿਸ ਤੋਂ ਬਾਅਦ ਉਸ ਦਾ ਭਰਾ ਬੌਖਲਾ ਗਿਆ।
ਮਾਂ ਦੀ ਮੌਤ ਦੇ ਤਿੰਨ ਦਿਨਾਂ ਬਾਅਦ ਗੀਤਾ ਦੇ ਘਰ ਤੀਜਨਾਹਵਨ ਦਾ ਪ੍ਰੋਗਰਾਮ ਸੀ। ਉਹ ਪਰਿਵਾਰ ਦੀਆਂ ਹੋਰ ਔਰਤਾਂ ਸਮੇਤ ਨਹਾਉਣ ਲਈ ਤਲਾਬ ਜਾ ਹੀ ਰਹੀ ਸੀ ਕਿ ਇੰਨੇ 'ਚ ਉਸ ਦਾ ਭਰਾ ਆ ਗਿਆ ਅਤੇ ਗੁੱਸੇ 'ਚ ਉਸ ਦੇ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਪਿੰਡ ਵਾਲਿਆਂ ਨੇ ਇਹ ਸਭ ਕੁਝ ਇੰਨੀ ਅਚਾਨਕ ਹੋਇਆ ਕਿ ਉਹ ਕੁਝ ਸਮਝ ਹੀ ਨਹੀਂ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਦੇ ਸਿਰ 'ਤੇ ਪਾਗਲਪਨ ਸਵਾਰ ਸੀ, ਜਿਸ ਕਾਰਨ ਕਿਸੇ ਦੀ ਵੀ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਹੋਈ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ 'ਚ ਬਿਲਕੁਲ ਇਕੱਲਾ ਪੈ ਗਿਆ 'ਆਪ' ਦਾ ਇਹ ਨੇਤਾ (ਦੇਖੋ ਤਸਵੀਰਾਂ)
ਚੰਡੀਗੜ੍ਹ (ਭੁੱਲਰ)-ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ ਦੀ ਬੈਠਕ ਮਗਰੋਂ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਬਾਹਰ ਕੀਤੇ ਜਾਣ ਮਗਰੋਂ ਜਿਥੇ ਹਰਿਆਣਾ ਤੇ ਰਾਜਸਥਾਨ ਵਰਗੇ ਰਾਜਾਂ 'ਚ ਇਸਦੇ ਖਿਲਾਫ ਕਈ ਨੇਤਾਵਾਂ ਨੇ ਸਖਤ ਵਿਰੋਧ ਜਤਾਇਆ ਹੈ, ਉਥੇ ਹੀ ਪੰਜਾਬ 'ਚ ਸਥਿਤੀ ਬਿਲਕੁਲ ਉਲਟ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਹੀ 'ਆਪ' ਦੇ ਪੂਰੇ ਦੇਸ਼ 'ਚੋਂ 4 ਸੰਸਦ ਮੈਂਬਰ ਬੀਤੀਆਂ ਲੋਕ ਸਭਾ ਚੋਣਾਂ 'ਚ ਜਿੱਤੇ ਸਨ। ਇਨ੍ਹਾਂ 'ਚੋਂ ਪਟਿਆਲਾ ਤੋਂ ਜਿੱਤੇ ਡਾ. ਧਰਮਵੀਰ ਗਾਂਧੀ ਨੇ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਦੇ ਹੋਏ ਖੁਲ੍ਹ ਕੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦਾ ਸਾਥ ਦਿੱਤਾ ਪਰ ਇਸ ਨਾਲ ਉਹ ਪੰਜਾਬ ਯੂਨਿਟ ਦੇ ਨੇਤਾਵਾਂ 'ਚ ਬਿਲਕੁਲ ਇਕੱਲੇ ਪੈ ਗਏ ਹਨ। ਹੁਣ 'ਆਪ' ਪੰਜਾਬ ਦੇ ਨੇਤਾਵਾਂ ਨੇ ਡਾ. ਗਾਂਧੀ ਨੂੰ ਯਾਦਵ ਤੇ ਪ੍ਰਸ਼ਾਂਤ ਦਾ ਸਾਥੀ ਦੱਸਦੇ ਹੋਏ ਅੰਦਰਖਾਤੇ ਪਾਰਟੀ ਤੋਂ ਬਾਹਰ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।
ਹਰਿੰਦਰ ਸਿੰਘ ਖਾਲਸਾ
ਕੌਮੀ ਕਾਰਜਕਾਰਨੀ ਦੇ ਫੈਸਲੇ ਦੇ ਸੰਬੰਧ ਚ ਪੁੱਛੇ ਜਾਣ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਮੰਦਭਾਗਾ ਹੈ ਅਤੇ ਇਸ ਨੂੰ ਟਾਲਿਆ ਜਾ ਸਕਦਾ ਸੀ। ਯਾਦਵ ਤੇ ਪ੍ਰਸ਼ਾਂਤ ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਕਰਕੇ ਕੇਜਰੀਵਾਲ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ ਉਸਨੂੰ ਵੇਖਦੇ ਹੋਏ ਦੋਨਾਂ ਨੂੰ ਪਾਰਟੀ ਤੋਂ ਤੁਰੰਤ ਬਾਹਰ ਕੀਤੇ ਜਾਣ ਦਾ ਫੈਸਲਾ ਬਿਲਕੁਲ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਨੇ ਵੀ ਬੈਠਕ ਤੋਂ ਬਾਹਰ ਆ ਕੇ ਝੂਠ ਬੋਲਿਆ ਹੈ ਅਤੇ ਉਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਜਿੱਤਣ ਤੋਂ ਪਹਿਲਾਂ ਉਨ੍ਹਾਂ ਨੂੰ ਕੌਣ ਜਾਣਦਾ ਸੀ। ਜੇਕਰ ਉਨ੍ਹਾਂ ਨੇ ਕੁਝ ਬੋਲਣਾ ਹੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਭਗਵੰਤ ਮਾਨ
ਕੌਮੀ ਕਾਰਜਕਾਰਨੀ 'ਚ ਫੈਸਲਾ ਪੂਰੇ ਲੋਕਤੰਤਰੀ ਤਰੀਕੇ ਨਾਲ ਸਹਿਮਤੀ ਬਾਅਦ ਹੀ ਲਿਆ ਗਿਆ ਹੈ। ਇਸ 'ਚ ਕੁਝ ਵੀ ਗਲਤ ਨਹੀਂ ਹੋਇਆ। ਇਹ ਫੈਸਲਾ ਤਾਂ ਦੇਰੀ ਨਾਲ ਹੋਇਆ ਹੈ ਜੋ ਕਾਫੀ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਿਉਂਕਿ ਯਾਦਵ ਤੇ ਪ੍ਰਸ਼ਾਂਤ ਪਾਰਟੀ ਵਿਰੋਧੀ ਲੋਕਾਂ ਨਾਲ ਮਿਲ ਕੇ ਹੀ ਸਾਜ਼ਿਸ਼ਾਂ ਰਚ ਰਹੇ ਸਨ ਅਤੇ ਹੁਣ ਝੂਠੇ ਦੋਸ਼ ਲਗਾ ਕੇ ਆਪਣੀ ਚਮੜੀ ਬਚਾਉਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਦੇ ਬਾਹਰ ਜਾਣ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ।
ਐਚ. ਐਸ. ਫੂਲਕਾ
ਪਾਰਟੀ 'ਚ ਅਨੁਸ਼ਾਸਨ ਰਖਣਾ ਸਭ ਤੋਂ ਜ਼ਰੂਰੀ ਹੈ ਅਤੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਲਗਾਤਾਰ ਸਾਜ਼ਿਸ਼ਾਂ ਕਰਕੇ ਪਾਰਟੀ ਵਿਰੋਧੀ ਕੰਮਾਂ 'ਚ ਲੱਗੇ ਹੋਏ ਸਨ, ਜਿਸ ਨਾਲ ਪਾਰਟੀ ਦਾ ਵੀ ਨੁਕਸਾਨ ਹੋ ਰਿਹਾ ਸੀ। ਇਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰਕੇ ਸਹੀ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਨੇਤਾ ਪੂਰੀ ਤਰ੍ਹਾਂ ਇਕਜੁਟ ਹੋ ਕੇ ਚਟਾਨ ਵਾਂਗ ਕੇਜਰੀਵਾਲ ਦੇ ਪਿੱਛੇ ਖੜ੍ਹੇ ਹਨ ਅਤੇ ਉਨ੍ਹਾਂ ਦਾ ਇਕ ਹੀ ਮਕਸਦ ਸਾਲ 2017 ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨਾ ਹੈ।
ਪੰਜਾਬੀਆਂ ਦੇ ਮਸ਼ਹੂਰ ਵਹਿਮ, ਜਿਨ੍ਹਾਂ ਤੋਂ ਹਰ ਕੋਈ ਡਰਦਾ ਤੇ ਰੱਬ-ਰੱਬ ਕਰਦਾ (ਦੇਖੋ ਤਸਵੀਰਾਂ)

ਜਲੰਧਰ-ਪੰਜਾਬੀ ਜਿੱਥੇ ਰੱਬ-ਰੱਬ ਕਰਦੇ ਨਹੀਂ ਥੱਕਦੇ, ਉੱਥੇ ਹੀ ਵਹਿਮਾਂ-ਭਰਮਾਂ 'ਚ ਵੀ ਕਾਫੀ ਯਕੀਨ ਰੱਖਦੇ ਹਨ। ਘਰੋਂ ਨਿਕਲਣ ਦਾ ਸਮਾਂ, ਰਸਤੇ 'ਚ ਕੋਈ ਘਟਨਾ ਘਟਣ 'ਤੇ ਵਾਪਸ ਮੁੜਨਾ ਅਤੇ ਦਿਨਾਂ ਦਾ ਵਿਚਾਰ ਕਰਨ ਜਿਹੇ ਕਈ ਤਰ੍ਹਾਂ ਦੇ ਵਹਿਮ-ਭਰਮ ਹਰ ਪੰਜਾਬੀ ਦੇ ਘਰ ਦੇਖਣ ਨੂੰ ਮਿਲਦੇ ਹਨ। ਕਈਆਂ ਦਾ ਇਨ੍ਹਾਂ 'ਚ ਬਹੁਤ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਅਤੇ ਕਈ ਥੋੜਾ-ਬਹੁਤਾ ਹੀ ਯਕੀਨ ਕਰਦੇ ਹਨ।
ਛਿੱਕ ਮਾਰਨੀ
ਕਿਸੇ ਸ਼ੁਭ ਕੰਮ ਕਰਨ ਸਮੇਂ ਜਾਂ ਘਰੋਂ ਨਿਕਲਣ ਤੋਂ ਪਹਿਲਾਂ ਜੇਕਰ ਕੋਈ ਛਿੱਕ ਮਾਰ ਦੇਵੇ ਤਾਂ ਉਸ ਨੂੰ ਬੁਰਾ ਮੰਨਿਆ ਜਾਂਦਾ ਹੈ ਅਤੇ ਛਿੱਕ ਮਾਰਨ ਵਾਲੇ ਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਕਿਉਂਕਿ ਪੰਜਾਬੀ ਮੰਨਦੇ ਹਨ ਕਿ ਸ਼ੁਭ ਕੰਮ ਸਮੇਂ ਛਿੱਕ ਵੱਜ ਜਾਵੇ ਤਾਂ ਕੰਮ ਧੁਰ ਨਹੀਂ ਚੜ੍ਹਦਾ।
ਦਿਨ-ਵਾਰ ਤੇ ਸਿਰ ਨਾ ਧੋਣਾ
ਸਾਡੇ ਪੰਜਾਬ 'ਚ ਕੁੜੀਆਂ ਜਾਂ ਔਰਤਾਂ ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਿਰ ਧੋਣ ਤੋਂ ਵਰਜਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਇਨ੍ਹਾਂ ਦਿਨਾਂ 'ਤੇ ਸਿਰ ਧੋਣ 'ਤੇ ਭਰਾਵਾਂ ਅਤੇ ਸੁਹਾਗ 'ਤੇ ਭਾਰੀ ਪੈ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ 'ਚ ਵਾਲ ਵੀ ਕਟਾਉਣ ਨਹੀਂ ਦਿੱਤੇ ਜਾਂਦੇ।
ਪਿੱਛਿਓਂ ਆਵਾਜ਼ ਮਾਰਨਾ
ਜਦੋਂ ਕੋਈ ਬੰਦਾ ਸ਼ੁਭ ਕੰਮ ਲਈ ਘਰੋਂ ਨਿਕਲਦਾ ਹੈ ਅਤੇ ਪਿੱਛਿਓਂ ਆਵਾਜ਼ ਪੈ ਜਾਵੇ ਤਾਂ ਸਮਝਿਆ ਜਾਂਦਾ ਹੈ ਬਣਿਆ-ਬਣਾਇਆ ਕੰਮ ਵਿਗੜ ਜਾਂਦਾ ਹੈ। ਇਸੇ ਲਈ ਅਕਸਰ ਮਾਵਾਂ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ ਹਨ ਕਿ ਜਦੋਂ ਕੋਈ ਘਰੋਂ ਨਿਕਲੇ ਤਾਂ ਪਿੱਛਿਓਂ ਆਵਾਜ਼ ਮਾਰਨੀ ਨਹੀਂ ਮਾਰਨੀ।
ਸ਼ਾਮ ਨੂੰ ਵਾਲ ਨਾ ਵਾਹੁਣਾ
ਸ਼ਾਮ ਨੂੰ ਕੁੜੀਆਂ ਦੇ ਵਾਲ ਵਾਹੁਣ ਨੂੰ ਵੀ ਅਪਸ਼ਗਨ ਮੰਨਿਆ ਜਾਂਦਾ ਹੈ ਅਤੇ ਅਕਸਰ ਘਰ ਦੇ ਵੱਡੇ ਕਹਿੰਦੇ ਸੁਣੇ ਜਾਂਦੇ ਹਨ ਕਿ ਸੂਰਜ ਢਲੇ ਵਾਲ ਵਾਹੁਣੇ ਚੰਗੀ ਗੱਲ ਨਹੀਂ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਸ ਵਹਿਮ 'ਤੇ ਘੱਟ-ਵੱਧ ਹੀ ਵਿਸ਼ਵਾਸ ਕਰਦੀ ਹੈ ਪਰ ਮਾਪਿਆਂ ਦਾ ਕਿਹਾ ਤਾਂ ਮੰਨਣਾ ਹੀ ਪੈਂਦਾ ਹੈ।
ਰਾਤ ਨੂੰ ਕੁੱਤੇ-ਬਿੱਲੀਆਂ ਦਾ ਰੋਣਾ
ਅਕਸਰ ਜਦੋਂ ਰਾਤ ਨੂੰ ਕੁੱਤੇ ਜਾਂ ਬਿੱਲੀਆਂ ਦੇ ਰੋਣ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਘਰ ਦੇ ਵੱਡੇ ਉੱਠ ਕੇ ਉਨ੍ਹਾਂ ਨੂੰ ਦੌੜਾ ਦਿੰਦੇ ਹਨ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਕੁੱਤੇ-ਬਿੱਲੀਆਂ ਜਦੋਂ ਰੋਂਦੀਆਂ ਹਨ ਤਾਂ ਕਿਸੇ ਨਾ ਕਿਸੇ ਜੀਅ ਦੀ ਮੌਤ ਹੋ ਜਾਂਦੀ ਹੈ।
ਕੈਂਚੀਆਂ, ਚਾਬੀਆਂ ਖੜਕਾਉਣਾ
ਜਦੋਂ ਬੱਚੇ ਘਰ 'ਚ ਕੈਂਚੀ ਜਾਂ ਚਾਬੀਆਂ ਖੜਕਾਉਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਡਾਂਟਿਆ ਜਾਂਦਾ ਹੈ। ਪੰਜਾਬੀ ਇਸ ਗੱਲ 'ਚ ਵਿਸ਼ਵਾਸ ਕਰਦੇ ਹਨ ਕਿ ਕੈਂਚੀ ਜਾਂ ਚਾਬੀਆਂ ਖੜਕਾਉਣ ਨਾਲ ਘਰ 'ਚ ਸੁਭਾਵਿਕ ਹੀ ਲੜਾਈ ਹੋ ਜਾਂਦੀ ਹੈ।
ਇਹ ਗੱਲਾਂ ਹਰ ਪੰਜਾਬੀ ਦੇ ਘਰ ਆਮ ਸੁਣੀਆਂ ਜਾ ਸਕਦੀਆਂ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਸਹੀ ਨਹੀਂ ਮੰਨਦੀ ਅਤੇ ਅਕਸਰ ਮਾਪਿਆਂ ਨਾਲ ਇਨ੍ਹਾਂ ਗੱਲਾਂ ਨੂੰ ਲੈ ਕੇ ਹੀ ਉਨ੍ਹਾਂ ਦਾ ਕਈ ਵਾਰ ਝਗੜਾ ਵੀ ਹੋ ਜਾਂਦਾ ਹੈ। ਦੁਨੀਆ ਅੱਜ ਕਿਤੇ ਦੀ ਕਿਤੇ ਪਹੁੰਚ ਗਈ ਹੈ ਅਤੇ ਪੰਜਾਬੀਆਂ ਨੂੰ ਵੀ ਲੋੜ ਹੈ ਇਨ੍ਹਾਂ ਵਹਿਮਾਂ-ਭਰਮਾਂ ਨੂੰ ਛੱਡਣ ਕੇ ਅੱਗੇ ਵਧਣ ਦੀ।
ਫਰਾਂਸ ਜਹਾਜ਼ ਹਾਦਸਾ: ਮੌਤ ਦੇ ਮੂੰਹ 'ਚ ਪਾਇਲਟਾਂ ਤੇ ਮੁਸਾਫਰਾਂ ਦੇ ਆਖਰੀ 30 ਮਿੰਟਾਂ ਦਾ ਹਾਲ (ਦੇਖੋ ਤਸਵੀਰਾਂ)

ਪੈਰਿਸ— ਦੱਖਣੀ ਫਰਾਂਸ ਵਿਚ ਜਰਮਨ ਵਿੰਗਸ ਦੀ ਫਲਾਈਟ 4U9525 ਨੂੰ ਲੈ ਕੇ ਹੋਏ ਨਵੇਂ ਖੁਲਾਸਿਆਂ ਤੋਂ ਬਾਅਦ ਇਸ ਗੱਲ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ, ਕਿ ਕੋ ਪਾਇਲਟ ਆਂਦਰੇ ਲੁਬਿਜ ਨੇ ਜਾਣਬੁੱਝ ਕੇ ਖੁਦਕੁਸ਼ੀ ਕਰਨ ਲਈ ਇਹ ਜਹਾਜ਼ ਕ੍ਰੈਸ਼ ਕਰਵਾਇਆ। ਇਸ ਜਹਾਜ਼ ਹਾਦਸੇ ਵਿਚ ਕਰੀਬ 150 ਲੋਕ ਮਾਰੇ ਗਏ ਸਨ। ਇਸ ਦੌਰਾਨ ਜਹਾਜ਼ ਦੇ ਆਖਰੀ 30 ਮਿੰਟਾਂ ਦੀ ਰਿਕਾਰਡਿੰਗ ਬਾਰੇ ਕਈ ਖੁਲਾਸੇ ਹੋਏ ਹਨ।
ਜਾਂਚਕਰਤਾਵਾਂ ਨੇ ਕਾਕਪਿਟ ਵਾਇਸ ਰਿਕਾਰਡਰ ਦੇ ਹਵਾਲੇ ਨਾਲ ਦੱਸਿਆ ਕਿ ਕੋ ਪਾਇਲਟ ਆਂਦਰੇ ਨੇ ਖੁਦ ਨੂੰ ਕਾਕਪਿਟ ਵਿਚ ਬੰਦ ਕਰ ਲਿਆ ਸੀ। ਆਖਰੀ 30 ਮਿੰਟਾਂ ਵਿਚ ਮੌਤ ਤੇ ਜ਼ਿੰਦਗੀ ਦਰਮਿਆਨ ਲਟਕੇ ਇਨ੍ਹਾਂ ਲੋਕਾਂ ਦਰਮਿਆਨ ਕੀ ਗੱਲਾਂ ਹੋਈਆਂ, ਸਾਰੀਆਂ ਇਸ ਵਾਇਸ ਰਿਕਾਰਡਰ ਵਿਚ ਕੈਦ ਹਨ। ਮੁਸਾਫਰਾਂ ਤੇ ਪਾਇਲਟਾਂ ਦਰਮਿਆਨ ਆਖਰੀ 30 ਵਿਚ ਹੋਇਆ ਵਾਰਤਾਲਾਪ ਇਸ ਤਰ੍ਹਾਂ ਹੈ—
1. ਸ਼ੁਰੂਆਤੀ 20 ਮਿੰਟਾਂ ਵਿਚ ਦੋਵੇਂ ਪਾਇਲਟ ਬੇਹੱਦ ਸਾਧਾਰਨ ਅਤੇ ਵਧੀਆ ਢੰਗ ਨਾਲ ਗੱਲਬਾਤ ਕਰਦੇ ਹੋਏ ਸੁਣਾਈ ਦਿੰਦੇ ਹਨ
2. ਇਸ ਤੋਂ ਬਾਅਦ ਪਾਇਲਟ ਆਪਣੇ ਕੋ ਪਾਇਲਟ ਨੂੰ ਡੂਸੇਲਡਰਫ ਵਿਚ ਲੈਡਿੰਗ ਕਰਨ ਦੀ ਬ੍ਰੀਫਿੰਗ ਕਰਦਾ ਹੈ। ਕੋ-ਪਾਇਲ
ਨਾਰਮਲ ਪ੍ਰਤੀਕਿਰਿਆ ਦਿੰਦਾ ਹੈ।
3. ਪਾਇਲਟ ਕੋ-ਪਾਇਲਟ ਨੂੰ ਏਅਰਕ੍ਰਾਫਟ ਦਾ ਕੰਟਰੋਲ ਲੈਣ ਲਈ ਕਹਿੰਦਾ ਹੈ।
4. ਇਸ ਤੋਂ ਬਾਅਦ ਕੁਰਸੀ ਪਿੱਛੇ ਖਿਸਕਣ ਅਤੇ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਉਣ ਲੱਗਦੀ ਹੈ। ਅਜਿਹਾ ਲੱਗਦਾ ਹੈ ਕਿ ਪਾਇਲਟ ਟਾਇਲਟ ਲਈ ਕਾਕਪਿਟ ਤੋਂ ਬਾਹਰ ਨਿਕਲਦਾ ਹੈ।
5. ਕੁਝ ਪਲਾਂ ਬਾਅਦ ਫਲਾਈਟ ਮਾਨਿਟਰਿੰਗ ਸਿਸਟਮ ਵਿਚ ਜਹਾਜ਼ ਨੂੰ ਹੇਠਾਂ ਲਿਆਉਣ ਦਾ ਸਿਸਟਮ ਐਕਟੀਵੇਟ ਹੁੰਦਾ ਹੈ। ਅਜਿਹਾ ਕੋ-ਪਾਇਲਟ ਕਰਦਾ ਹੈ।
6. ਮੁੱਖ ਪਾਇਲਟ ਵਾਪਸ ਆ ਕੇ ਕਾਕਪਿਟ ਦਾ ਦਰਵਾਜ਼ਾ ਖੜਕਾਉਂਦਾ ਹੈ ਪਰ ਦਰਵਾਜ਼ਾ ਲਾਕ ਹੁੰਦਾ ਹੈ।
7. ਮੁੱਖ ਪਾਇਲਟ ਵਾਰ-ਵਾਰ ਦਰਵਾਜ਼ਾ ਖੜਕਾਉਂਦਾ ਹੈ ਅਤੇ ਵੀਡੀਓ ਇੰਟਰਕਾਮ ਦੇ ਰਾਹੀਂ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਲਈ ਕਹਿੰਦਾ ਹੈ।
8. ਪਾਇਲਟ ਕੇਬਿਨ ਦੇ ਦਰਵਾਜ਼ੇ 'ਤੇ ਨਾਕ ਕਰਦਾ ਹੈ। ਕੋ ਪਾਇਲਟ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ। ਹਾਲਾਂਕਿ ਇਹ ਕੇਬਿਨ ਵਿਚ ਹੀ ਸੀ ਅਤੇ ਉਸ ਦੇ ਸਾਹ ਲੈਣ ਦੀਆਂ ਅਵਾਜ਼ਾਂ ਵਾਰ-ਵਾਰ ਆਉਂਦੀਆਂ ਹਨ।
9. ਇਸ ਦੌਰਾਨ ਏਅਰ ਟਰੈਫਿਕ ਕੰਟਰੋਲ ਕਈ ਵਾਰ ਪਾਇਲਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੰਟਰੋਲ ਉਨ੍ਹਾਂ ਨੂੰ ਮੁਸੀਬਤ ਦਾ ਸੰਦੇਸ਼ ਭੇਜਣ ਲਈ ਕਹਿੰਦਾ ਹੈ ਪਰ ਕੋਈ ਜਵਾਬ ਨਹੀਂ ਆਉਂਦਾ।
10. ਏਅਰ ਟਰੈਫਿਕ ਕੰਟਰੋਲ ਦੂਜੇ ਜਹਾਜ਼ਾਂ ਨੂੰ ਜਰਮਨਵਿੰਗਸ ਦੇ ਜਹਾਜ਼ ਨਾਲ ਰੇਡੀਓ ਰਾਹੀਂ ਸੰਪਰਕ ਕਰਨ ਲਈ ਕਹਿੰਦਾ ਹੈ।
11. ਅਲਾਰਮ ਵੱਜਣ ਅਤੇ ਲੋਕਾਂ ਦੀਆਂ ਚੀਕਾਂ ਦੀਆਂ ਅਵਾਜ਼ਾਂ ਆਉਂਦੀਆਂ ਹਨ ਅਤੇ ਦੂਜੇ ਪਾਸੇ ਕਾਕਪਿਟ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਦੀਆਂ ਅਵਾਜ਼ਾਂ ਵੀ ਆਉਂਦੀਆਂ ਹਨ।
12. ਜਹਾਜ਼ ਦੇ ਜ਼ਮੀਨ ਨਾਲ ਟਕਰਾਉਣ ਦੀ ਆਵਾਜ ਆਉਂਦੀ ਹੈ। ਕੋ-ਪਾਇਲਟ ਦੀ ਆਖਰ ਤੱਕ ਕੋਈ ਆਵਾਜ਼ ਨਹੀਂ ਆਉਂਦੀ।
ਜ਼ਿੰਦਗੀ ਤੋਂ ਮੌਤ ਦੇ ਮੂੰਹ ਵਿਚ ਜਾਣ ਦੇ ਇਨ੍ਹਾਂ ਆਖਰੀ ਪਲਾਂ ਵਿਚ ਜਹਾਜ਼ ਵਿਚ ਸਵਾਰ ਲੋਕਾਂ ਅਤੇ ਇਸ ਅਨਹੋਣੀ ਦਾ ਸਾਹਮਣਾ ਕਰ ਰਹੇ ਮੁੱਖ ਪਾਇਲਟ 'ਤੇ ਕੀ ਬੀਤੀ ਹੋਵੇਗੀ, ਇਸ ਦਾ ਅੰਦਾਜ਼ਾ ਤਾਂ ਉਹ ਹੀ ਲਗਾ ਸਕਦਾ ਹੈ, ਜਿਸ ਦਾ ਮੌਤ ਨਾਲ ਸਾਹਮਣਾ ਹੋਇਆ ਹੋਵੇ। ਫਿਲਹਾਲ ਤਾਂ ਇਹ ਹੀ ਲੱਗਦਾ ਹੈ ਕਿ ਕਿਸੇ ਇਕ ਵਿਅਕਤੀ ਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਇਹ ਰਸਤਾ ਚੁਣਿਆ, ਜੋ ਕਈ ਹੋਰ ਲੋਕਾਂ ਨੂੰ ਮੌਤ ਦੇ ਰਾਹ 'ਤੇ ਲੈ ਗਿਆ।
ਜਾਣੋ, ਸੋਸ਼ਲ ਮੀਡੀਆ 'ਤੇ ਅਨੁਸ਼ਕਾ ਨੂੰ ਜਰਨੇ ਪਏ ਕਿਹੋ ਜਿਹੇ ਤਾਹਨੇ (ਦੇਖੋ ਤਸਵੀਰਾਂ)

ਮੁੰਬਈ-ਵਿਸ਼ਵ ਕੱਪ ਸੈਮੀਫਾਈਨਲ 'ਚ ਵਿਰਾਟ ਕੋਹਲੀ ਦੇ ਸਿਰਫ ਇਕ ਦੌੜ 'ਤੇ ਆਊਟ ਹੋਣ ਤੋਂ ਬਾਅਦ ਟਵਿੱਟਰ ਅਤੇ ਹੋਰ ਸੋਸ਼ਲ ਸਾਈਟਾਂ 'ਤੇ ਉਨ੍ਹਾਂ ਦੀ ਦੋਸਤੀ ਅਤੇ ਅਨੁਸ਼ਕਾ ਸ਼ਰਮਾ ਦੇ ਖਿਲਾਫਤ ਤਾਹਨਿਆਂ ਦੀ ਬਰਸਾਤ ਸ਼ੁਰੂ ਹੋ ਗਈ। ਅਨੁਸ਼ਕਾ ਸ਼ਰਮਾ ਵੀਰਵਾਰ ਆਸਟ੍ਰੇਲੀਆ ਦੇ ਸਿਡਨੀ 'ਚ ਸੈਮੀਫਾਈਨਲ ਮੈਚ ਦੇਖਣ ਪਹੁੰਚੀ ਸੀ। ਉਨ੍ਹਾਂ ਦੋਹਾਂ ਦੀ ਦੋਸਤੀ ਨੂੰ ਲੈ ਕੇ ਟਵਿੱਟਰ 'ਤੇ ਮਜ਼ੇਦਾਰ ਅਤੇ ਵਿਅੰਗਮਈ ਟਿੱਪਣੀਆਂ ਆਉਣ ਲੱਗੀਆਂ।
►'ਸੈਮੀਫਾਈਨਲ ਲਈ ਸਿਡਨੀ ਪਹੁੰਚ ਕੇ ਅਨੁਸ਼ਕਾ ਸ਼ਰਮਾ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕੀਤੀ। ਹੁਣ ਪੂਰਾ ਦੇਸ਼ ਨਹੀਂ ਮਾਫ ਕਰਨ ਵਾਲਾ'
►'ਅਨੁਸ਼ਕਾ ਸ਼ਰਮਾ ਨੇ ਅੱਜ ਵਿਰਾਟ ਕੋਹਲੀ ਦੇ ਬੱਲੇਬਾਜ਼ੀ ਕਰਨ ਜਾਣ ਤੋਂ ਪਹਿਲਾਂ ਉਸ ਨੂੰ ਕਿਹਾ ਸੀ, 'ਵਿਰਾਟ, ਆਈ ਵਾਂਟ ਯੂ ਹੀਅਰ ਇਨ 5 ਮਿੰਟਸ'
►'ਟਰੂ ਲਵ, ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਦੇ ਇਕ ਰਨ ਦਾ ਸਕੋਰ ਦੇਖਣ ਲਈ ਸਿਡਨੀ ਪਹੁੰਚੀ'
►'ਅਨੁਸ਼ਕਾ ਭਾਰਤੀ ਟੀਮ ਲਈ ਪਣੌਤੀ ਬਣ ਗਈ ਹੈ। ਨਾ ਉਹ ਮੈਚ ਦੇਖਣ ਆਉਂਦੀ, ਨਾ ਹੀ ਵਿਰਾਟ ਹੀਰੋ ਬਣਨ ਦੇ ਚੱਕਰ 'ਚ ਆਊਟ ਹੁੰਦਾ'
►'ਅਨੁਸ਼ਕਾ ਨੇ ਇਕ ਵਾਰ ਫਿਰ ਕਰ ਕੇ ਦਿਖਾ ਦਿੱਤਾ, ਹੁਣ ਘੱਟੋ-ਘੱਟ ਚਾਰ ਸਾਲ ਵਿਰਾਟ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ''
►ਅਨੁਸ਼ਕਾ ਸ਼ਰਮਾ ਦੀਆਂ ਫਿਲਮਾਂ ਦਾ ਬਾਈਕਾਟ ਕਰੋ। ਉਹ ਦੇਸ਼ਧਰੋਹੀ ਹੋਵੇਗਾ, ਜਿਹੜਾ ਉਸ ਦੀ ਅਗਲੀ ਫਿਲਮ ਦੇਖੇਗਾ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਨੁਸ਼ਕਾ ਸ਼ਰਮਾ ਦੇ ਘਰ ਪੱਥਰ ਸੁੱਟੋ, ਜੋ ਵਰਲਡ ਕੱਪ 'ਚ ਭਾਰਤ ਦੀ ਹਾਰ ਲਈ ਅਸਲੀ ਜ਼ਿੰਮੇਵਾਰ ਹੈ।
ਹਾਲਾਂਕਿ ਕੁਝ ਲੋਕਾਂ ਨੇ ਕੋਹਲੀ ਦੀ ਅਸਫਲਤਾ ਲਈ ਅਨੁਸ਼ਕਾ ਦੇ ਨਿਸ਼ਾਨਾ ਸਾਧਣ ਵਾਲਿਆਂ ਨੂੰ ਖਰੀ-ਖਰੀ ਵੀ ਸੁਣਾਈ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜੇਕਰ ਅਨੁਸ਼ਕਾ ਸ਼ਰਮਾ ਮੈਚ ਦੇਖਣ ਲਈ ਸਿਡਨੀ 'ਚ ਹੈ ਤਾਂ ਕੀ ਹੋਇਆ, ਕੀ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
World Cup Semifinal : ਆ ਦੇਖੇਂ ਜ਼ਰਾ ਤੁਝ ਮੇਂ ਕਿਤਨਾ ਹੈ ਦਮ
ਸਿਡਨੀ-ਵਿਸ਼ਵ ਕੱਪ ਜਿੱਤਣ ਤੋਂ ਦੋ ਕਦਮ ਦੂਰ ਖੜ੍ਹੀ ਭਾਰਤੀ ਕ੍ਰਿਕਟ ਟੀਮ ਦਾ ਸੈਮੀਫਾਈਨਲ ਮੁਕਾਬਲਾ ਆਸਟ੍ਰੇਲੀਆ ਨਾਲ ਵੀਰਵਾਰ ਨੂੰ ਹੋਣ ਜਾ ਰਿਹਾ ਹੈ। ਇਸ ਮੁਕਾਬਲੇ 'ਚ ਦੋਵੇਂ ਟੀਮਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦੇਣਗੀਆਂ ਕਿਉਂਕਿ ਜਿਹੜੀ ਟੀਮ ਇਹ ਮੁਕਾਬਲਾ ਜਿੱਤੇਗੀ, ਉਸ ਦੀ ਟੱਕਰ ਹੀ ਵਰਲਡ ਕੱਪ ਫਾਈਨਲ 'ਚ ਨਿਊਜ਼ੀਲੈਂਡ ਦੀ ਟੀਮ ਨਾਲ ਹੋਵੇਗੀ।
ੁਪੂਰੇ ਆਤਮਵਿਸ਼ਵਾਸ ਅਤੇ ਜ਼ਬਰਦਸਤ ਫਾਰਮ 'ਚ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਭਾਰਤ ਸਿਡਨੀ ਦੀ ਧਰਤੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਹੁਣ ਟੀਮ ਇੰਡੀਆ ਦੇ ਨਿਸ਼ਾਨੇ 'ਤੇ ਕੰਗਾਰੂ ਹੋਣਗੇ। ਭਾਰਤੀ ਟੀਮ ਦਾ ਮੁਕਾਬਲਾ ਉਸੇ ਆਸਟ੍ਰੇਲੀਆ ਟੀਮ ਨਾਲ ਹੈ, ਜਿਸ ਦੇ ਖਿਲਾਫ ਪਿਛਲੀ ਸੀਰੀਜ਼ 'ਚ ਉਸ ਨੂੰ ਬੇਹੱਦ ਨਿਰਾਸ਼ਜਨਕ ਨਤੀਜਾ ਦੇਖਣਾ ਪਿਆ ਸੀ।
ਉਸ ਸਮੇਂ ਤੱਕ ਸ਼ਾਇਦ ਕਿਸੇ ਨੂੰ ਇਹ ਵਿਸ਼ਵਾਸ ਰਿਹਾ ਹੋਵੇ ਕਿ ਵਿਸ਼ਵ ਕੱਪ ਦੇ ਆਉਂਦਿਆਂ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਖਿਡਾਰੀ ਇਸ ਤਰ੍ਹਾਂ ਚਾਰਜ ਹੋ ਜਾਣਗੇ ਕਿ ਉਨ੍ਹਾਂ ਨੂੰ ਹਰਾਉਣਾ ਕਿਸੇ ਵੀ ਟੀਮ ਲਈ ਨਾ-ਮੁਮਕਿਨ ਹੋ ਜਾਵੇਗਾ। ਪਿਛਲੀ ਸੀਰੀਜ਼ 'ਚ ਆਊਟ ਆਫ ਫਾਰਮ 'ਚ ਦਿਖ ਰਹੇ ਓਪਨਿੰਗ ਬੱਲੇਬਾਜ਼ ਧਵਨ ਵੀ ਫਾਰਮ 'ਚ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਭਾਰਤ ਵਲੋਂ 367 ਸਕੋਰ ਬਣਾਏ ਹਨ, ਜਦੋਂ ਕਿ ਵਿਰਾਟ 304 ਅਤੇ ਰੋਹਿਤ 266 ਸਕੋਰ ਬਣਾ ਚੁੱਕੇ ਹਨ। ਆਲ ਰਾਊਂਡਰ ਸੁਰੇਸ਼ ਰੈਨਾ ਨੇ ਪਿਛਲੇ ਕੁਝ ਮੈਚਾਂ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਕ ਸੈਂਕੜੇ ਸਮੇਤ 277 ਸਕੋਰ ਬਣਾਏ ਹਨ।
कब तक फाइनल का सपना देखती रहेगी द. अफ्रीका?

ऑकलैंड। विश्व कप के सेमीफाइनल में दक्षिण अफ्रीका को न्यूजीलैंड के हाथों पराजय मिली और एक बार
उसने साबित कर दिया कि ब़़डे मैचों में वह क्यों चोकर्स कहलती है। 43 ओवर में 298 रनों जितना ब़़डा स्कोर
भी दक्षिण अफ्रीका नहीं बचा सकी।अहम् मौकों पर फिर टीम ने अहम् गलतियां कीं और फाइनल का सपना ही
देखती रह गई। पूरे मैच में दबाव अफ्रीकी टीम पर ही नजर आया। हालांकि इसमें बारिश ने भी महत्वपूर्ण
भूमिका निभाई। विश्व कप में कब-कब दक्षिण अफ्रीकी अहम् मैचों में चूकी, इस पर नजर डालते हैं।
-1992 विश्व कप :
नौ टीमों के राउंड रॉबिन मैचों में दक्षिण अफ्रीका ने तीसरे स्थान पर रहते हुए सेमीफाइनल में जगह बनाई।
लेकिन सेमीफाइनल में उनका अभियान इंग्लैंड के हाथों 20 रनों की हार के साथ खत्म हो गया। इसमें बारिश
ने खलनायक की भूमिका निभाई। दक्षिण अफ्रीका जब जीत की ओर ब़़ढता दिखाई दे रहा था तभी बारिश आ
गई। डकवर्थ--लुईस नियम के बाद उसके सामने एक गेंद में 22 रन बनाने की असंभव चुनौती थी।
-1996 विश्व कप :
द. अफ्रीका विश्व कप में समूह 'बी' में शीषर्ष स्थान पर रहा लेकिन क्वार्टर फाइनल में उसे वेस्टइंडीज के हाथों
19 रनों से हार झेलनी पड़ी। यह विश्व कप भारत-श्रीलंका में हुआ था। चैंपियन श्रीलंका बनीं।
-1999 विश्व कप :
एक बार फिर द.अफ्रीका सेमीफाइनल में हारा। द.अफ्रीका समूह 'ए' में वह शीषर्ष पर रहा और सुपर सिक्स में
जगह बनाई। उसने तीसरे स्थान पर रहते हुए सेमीफाइनल में प्रवेश किया। सेमीफाइनल में ऑस्ट्रेलिया के
साथ उसका मैच टाई रहा। दोनों टीमों ने 213-213 रन बनाए। ऑस्ट्रेलिया सुपर सिक्स में दूसरा स्थान पर था,
इसलिए फाइनल में पहुंच गया। ये एक जबर्दस्त मैच था, जिसमें आखिरी जोड़ी के तौर पर लांस क्लूसनर व
एलन डॉनल्ड पिच पर थे लेकिन हड़बड़ी में डॉनल्ड रनआउट हो गए।
- 2003 विश्व कप :
दक्षिण अफ्रीका का श्रीलंका से मैच टाई छूटा। वह डकवर्थ-लुईस नियम से रनों का सही आकलन नहीं कर
पाया
और इस तरह से पहले दौर में बाहर हो गया। यह विश्व कप दक्षिण अफ्रीका की मेजबानी में खेला गया था।
2007 विश्व कप :
समूह 'ए' में दक्षिण अफ्रीका दूसरे स्थान पर रहा। उसने सुपर एट में जगह बनाई, जिसमें टीम चौथे स्थान पर
रही। सेमीफाइनल में द.अफ्रीका फिर मायूस हुआ। ऑस्ट्रेलिया ने उसे फाइनल में जाने से रोक दिया।
2011 विश्व कप :
द.अफ्रीका को क्वार्टर फाइनल में हार मिली। द.अफ्रीकी की टीम ने समूह 'बी' में दूसरे स्थान पर रहकर क्वार्टर
फाइनल में जगह बनाई, जहां उसे न्यूजीलैंड के हाथों 49 रनों से हार का सामना करना प़़डा।
2015 विश्व कप :
फिर द. अफ्रीका को न्यूजीलैंड के हाथों रोमांचक मैच में हार का सामना करना प़़डा। अफ्रीकी टीम पर दबाव
साफ नजर आया। कई कैच छोडे़ और रनआउट के दो अहम् मौके भी गंवाए। ऐसे में यह कहना गलत नहीं होगा
कि इस टीम पर चोकर्स का दाग लगना गलत नहीं है और ये दाग मैदान पर बहाए गए आंसुओं से नहीं मिट
सकते।
ਖੁਲਾਸਾ: ਫਾਂਸੀ ਨਾਲ ਨਹੀਂ ਇਸ ਤਰ੍ਹਾਂ ਮਰਨਾ ਚਾਹੁੰਦੇ ਸਨ ਭਗਤ ਸਿੰਘ

ਫਰੀਦਾਬਾਦ- ਯਾਦਵੇਂਦਰ ਸਿੰਘ ਦਾ ਕਹਿਣਾ ਹੈ ਕਿ ਭਗਤ ਸਿੰਘ ਸੈਨਿਕਾਂ ਵਰਗੀ ਸ਼ਹਾਦਤ ਚਾਹੁੰਦੇ ਸਨ। ਉਹ ਫਾਂਸੀ ਦੀ ਬਜਾਏ ਛਾਤੀ 'ਤੇ ਗੋਲੀ ਖਾ ਕੇ ਵੀਰਗਤੀ ਨੂੰ ਪ੍ਰਾਪਤ ਹੋਣਾ ਚਾਹੁੰਦੇ ਸਨ। ਇਹ ਗੱਲ ਉਨ੍ਹਾਂ ਦੇ ਲਿੱਖੇ ਇਕ ਪੱਤਰ 'ਚ ਸੀ। ਉਨ੍ਹਾਂ ਨੇ 20 ਮਾਰਚ 1931 ਨੂੰ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਯੁੱਧਬੰਦੀ ਮੰਨਿਆ ਜਾਵੇ ਅਤੇ ਫਾਂਸੀ 'ਤੇ ਲਟਕਾਉਣ ਦੀ ਬਜਾਏ ਗੋਲੀ ਨਾਲ ਉੱਡਾ ਦਿੱਤਾ ਜਾਵੇ। ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ। ਸਾਰੇ ਨਿਯਮ-ਕਾਨੂੰਨ ਦੀ ਉਲੰਘਣਾ ਕਰ ਕੇ ਤੈਅ ਤਰੀਕ ਤੋਂ ਇਕ ਦਿਨ ਪਹਿਲਾਂ 23 ਮਾਰਚ 1931 ਨੂੰ ਹੀ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ। ਇਹੀ ਨਹੀਂ, ਡਰੀ ਹੋਈ ਗੋਰਿਆਂ ਦੀ ਸਰਕਾਰ ਨੇ ਸਵੇਰ ਦੀ ਬਜਾਏ ਸ਼ਾਮ ਨੂੰ ਫਾਂਸੀ ਦਿੱਤੀ, ਜੋ ਕਾਨੂੰਨ ਦੀ ਉਲੰਘਣਾ ਸੀ।
ਭਗਤ ਸਿੰਘ ਦੇ ਨਾਮਕਰਨ ਸੰਸਕਾਰ ਦੇ ਸਮੇਂ ਘਰ 'ਚ ਹਵਨ ਹੋ ਰਿਹਾ ਸੀ। ਉਸੇ ਸਮੇਂ ਸ਼ਹੀਦ-ਏ-ਆਜਮ ਦੇ ਦਾਦਾ ਅਰਜੁਨ ਸਿੰਘ ਨੇ ਕਹਿ ਦਿੱਤਾ ਸੀ ਕਿ ਉਹ ਇਸ ਪੋਤੇ ਨੂੰ ਦੇਸ਼ ਲਈ ਸਮਰਪਿਤ ਕਰ ਰਹੇ ਹਨ। ਇਸ ਗੱਲ ਦਾ ਜ਼ਿਕਰ ਭਗਤ ਸਿੰਘ ਵੱਲੋਂ ਆਖਰੀ ਸਮੇਂ ਆਪਣੇ ਪਿਤਾ ਜੀ ਨੂੰ ਲਿਖੇ ਪੱਤਰ (19 ਮਾਰਚ 1931) 'ਚ ਕੀਤਾ ਗਿਆ ਹੈ। ਭਗਤ ਸਿੰਘ ਦੇ ਪੋਤਰੇ ਯਾਦਵੇਂਦਰ ਸਿੰਘ ਸੰਧੂ ਨੇ ਪਰਿਵਾਰ ਦੇ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਸ਼ਹਾਦਤ ਦਿਵਸ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। 27 ਸਤੰਬਰ 1907 ਨੂੰ ਜਨਮੇ ਇਸ ਮਹਾਨ ਕ੍ਰਾਂਤੀਕਾਰੀ ਨੇ 23 ਮਾਰਚ 1931 ਨੂੰ ਲਾਹੌਰ ਜੇਲ 'ਚ ਦੇਸ਼ ਲਈ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਸੀ।
ਉਨ੍ਹਾਂ ਦੇ ਕੁਝ ਵੰਸ਼ਜ ਫਰੀਦਾਬਾਦ 'ਚ ਵੀ ਰਹਿੰਦੇ ਹਨ, ਜਿਨ੍ਹਾਂ ਕੋਲ ਉਨ੍ਹਾਂ ਦੀ ਲਿਖੀ ਜੇਲ ਡਾਇਰੀ ਅੱਜ ਵੀ ਸੁਰੱਖਿਅਤ ਹੈ। ਸੰਧੂ ਅਨੁਸਾਰ ਇਕ ਜੋਤਿਸ਼ੀ ਨੇ ਸ਼ਹੀਦ-ਏ-ਆਜਮ ਦੇ ਬਚਪਨ 'ਚ ਹੀ ਭਵਿੱਖਵਾਣੀ ਕਰ ਦਿੱਤੀ ਸੀ ਕਿ ਸਰਦਾਰ ਕਿਸ਼ਨ ਸਿੰਘ ਦਾ ਬੇਟਾ ਜਾਂ ਤਾਂ ਫਾਂਸੀ ਦੇ ਫੰਦੇ 'ਤੇ ਚੜ੍ਹੇਗਾ ਜਾਂ ਫਿਰ ਆਪਣੇ ਗਲੇ 'ਚ ਨੌਲਖਾ ਹਾਰ ਪਾਏਗਾ। ਉਨ੍ਹਾਂ ਦੇ ਦਾਦਾ ਭਗਤ ਸਿੰਘ ਦੇ ਗਲੇ 'ਚ ਤਿਲ ਵਰਗਾ ਵਿਸ਼ੇਸ਼ ਨਿਸ਼ਾਨ ਸੀ, ਜਿਸ ਦੇ ਆਧਾਰ 'ਤੇ ਜੋਤਿਸ਼ੀ ਨੇ ਇਹ ਭਵਿੱਖਵਾਣੀ ਕੀਤੀ ਸੀ। ਗੱਲ ਸੱਚ ਹੋਈ ਨੌਲਖਾ ਹਰ ਨੂੰ ਕਾਰੋਬਾਰੀ ਅਮੀਰ ਵਿਅਕਤੀ ਨਾਲ ਜੋੜਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਦਾਦਾ ਭਗਤ ਸਿੰਘ ਸਚਮੁੱਚ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਹਾਨ ਦੇਸ਼ ਭਗਤ ਦੇ ਰੂਪ 'ਚ ਅਮੀਰ ਸਾਬਿਤ ਹੋਏ।
ਜਲੰਧਰ : ਬੱਸ ਸਟੈਂਡ ਤੋਂ ਸ਼ਰੇਆਮ ਚੁੱਕ ਲੈ ਗਏ ਕੁੜੀ,ਉਹੀ ਹੋਇਆ ਜਿਹਦਾ ਮਾਪਿਆਂ ਨੂੰ ਡਰ ਸੀ
ਜਲੰਧਰ (ਪ੍ਰੀਤ, ਸੁਧੀਰ)-ਸ਼ਹਿਰ ਬੱਸ ਸਟੈਂਡ ਫਲਾਈਓਵਰ 'ਤੇ ਦਿਨ-ਦਿਹਾੜੇ ਨਾਬਾਲਗ ਲੜਕੀ ਦੇ ਅਗਵਾ ਅਤੇ ਗੈਂਗਰੇਪ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਪਣੇ ਭਰਾ ਨਾਲ ਜਾਂਦੀ ਹੋਈ ਇਕ ਕੁੜੀ ਨੂੰ ਦੋਸ਼ੀ ਸ਼ਰੇਆਮ ਚੁੱਕ ਕੇ ਲੈ ਗਏ ਅਤੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਪੀੜਤ ਪਰਿਵਾਰ ਜਦੋਂ ਥਾਣਾ ਨਵੀਂ ਬਾਰਾਂਦਰੀ 'ਚ ਸ਼ਿਕਾਇਤ ਦੇਣ ਪਹੁੰਚਿਆ ਤਾਂ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਚਲਦਾ ਕੀਤਾ।
ਜਾਣਕਾਰੀ ਮੁਤਾਬਕ ਨੇੜੇ ਦੇ ਪਿੰਡ ਖੁਰਲਾ ਕਿੰਗਰਾ ਨਿਵਾਸੀ ਔਰਤ ਰਾਣੀ ਨੇ ਦੱਸਿਆ ਕਿ ਉਸਦੀ ਨਾਬਾਲਗ ਲੜਕੀ ਨੂੰ ਪਿੰਡ ਦਾ ਹੀ ਨੌਜਵਾਨ ਤੰਗ ਕਰਦਾ ਸੀ। ਨੌਜਵਾਨ ਵਲੋਂ ਤੰਗ ਕੀਤੇ ਜਾਣ ਤੋਂ ਪਰੇਸ਼ਾਨ ਹੋ ਕੇ ਉਸਨੇ ਆਪਣੀ ਬੇਟੀ ਨੂੰ ਬਿਲਗਾ 'ਚ ਰਹਿੰਦੀ ਭੈਣ ਕੋਲ ਭੇਜ ਦਿੱਤਾ। ਕੁਝ ਦਿਨ ਪਹਿਲਾਂ ਲੜਕੀ ਨੂੰ ਵਾਪਸ ਬੁਲਾਇਆ ਗਿਆ ਤਾਂ ਨੌਜਵਾਨ ਉਸ ਨੂੰ ਤੰਗ ਕਰਨ ਲੱਗੇ ਤੇ ਉਸਦੀ ਲੜਕੀ ਦੇ ਅਗਵਾ ਦੀਆਂ ਧਮਕੀਆਂ ਦੇਣ ਲੱਗੇ।
ਰਾਣੀ ਨੇ ਦੱਸਿਆ ਕਿ ਬੀਤੀ ਸ਼ਾਮ ਉਸਨੇ ਆਪਣੀ ਭੈਣ ਨੂੰ ਫੋਨ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਉਸਦੇ ਬੇਟੇ ਰਾਜਾ ਨੂੰ ਇਥੇ ਬੁਲਾਇਆ ਤਾਂ ਜੋ ਉਹ ਉਸਦੀ ਬੇਟੀ ਨੂੰ ਵਾਪਸ ਲੈ ਜਾਵੇ। ਰਾਜਾ ਬੱਸ ਸਟੈਂਡ ਪਹੁੰਚਿਆ। ਰਾਣੀ ਆਪਣੀ ਬੇਟੀ ਨੂੰ ਬੱਸ ਸਟੈਂਡ 'ਤੇ ਰਾਜਾ ਨਾਲ ਭੇਜ ਕੇ ਵਾਪਸ ਘਰ ਮੁੜ ਗਈ। ਰਾਜਾ ਅਤੇ ਲੜਕੀ ਬੱਸ ਸਟੈਂਡ ਫਲਾਈਓਵਰ ਤੋਂ ਜਾ ਰਹੇ ਸਨ ਕਿ ਨੌਜਵਾਨ ਗੋਪੀ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਘੇਰ ਲਿਆ ਅਤੇ ਮਾਰਕੁੱਟ ਕਰਕੇ ਉਸਦੀ ਬੇਟੀ ਨੂੰ ਅਗਵਾ ਕਰਕੇ ਲੈ ਗਏ।
ਰਾਜਾ ਨੇ ਉਸੇ ਵੇਲੇ ਥਾਣਾ ਨਵੀਂ ਬਾਰਾਂਦਰੀ 'ਚ ਅਗਵਾ ਦੀ ਘਟਨਾ ਦੀ ਸੂਚਨਾ ਦਿੱਤੀ ਪਰ ਪੁਲਸ ਨੇ ਗੰਭੀਰਤਾ ਨਾਲ ਨਹੀਂ ਲਿਆ। ਕਿਸੇ ਤਰ੍ਹਾਂ ਸ਼ਾਮ ਨੂੰ ਕੁੜੀ ਆਪਣੇ ਘਰ ਪਹੁੰਚ ਗਈ ਅਤੇ ਦੱਸਿਆ ਕਿ ਦੋਸ਼ੀਆਂ ਨੇ ਉਸ ਨਾਲ ਗੈਂਗਰੇਪ ਕੀਤਾ ਹੈ। ਪੁਲਸ ਦੇ ਸ਼ਿਕਾਇਤ ਦਰਜ ਨਾ ਕਰਨ ਤੋਂ ਬਾਅਦ ਪੀੜਤ ਪਰਿਵਾਰ ਨੇ ਥਾਣੇ ਦੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਤਿੰਨ ਨੌਜਵਾਨਾਂ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ
ਪੁੱਤ ਨੇ ਹੱਥੀਂ ਲਿਖੀਆਂ ਮੌਤ ਦੀਆਂ ਰੀਤਾਂ, ਪੜ੍ਹਦੇ ਸਾਰ ਲੱਗੀ ਹੰਝੂਆਂ ਦੀ ਝੜੀ

ਡੇਰਾਬੱਸੀ-ਪੁੱਤ ਦੇ ਵਿਆਹ ਦੀ ਤਿਆਰੀ ਕਰਦੇ ਮਾਪਿਆਂ ਦੀਆਂ ਅੱਖਾਂ ਨੇ ਉਸ ਸਮੇਂ ਹੰਝੂਆਂ ਦੀ ਝੜੀ ਲਾ ਦਿੱਤੀ, ਜਦੋਂ ਉਸ ਦੇ ਸੁਸਾਈਡ ਨੋਟ 'ਚ ਮਰਨ ਤੋਂ ਬਾਅਦ ਹੋਣ ਵਾਲੀ ਰੀਤਾਂ ਬਾਰੇ ਪੜ੍ਹਿਆ। ਜਾਣਕਾਰੀ ਮੁਤਾਬਕ ਪਿੰਡ ਤ੍ਰਿਵੇਦੀ ਕੈਂਪ ਦੇ 28 ਸਾਲਾ ਨੌਜਵਾਨ ਰਮਨ ਮਲੋਚਾ ਨੇ ਖੁਦਕੁਸ਼ੀ ਕਰ ਲਈ।
ਉਸ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੀ ਭੈਣ ਚਾਰੂ ਦਾ ਪਤੀ ਸੰਨੀ ਅਤੇ ਸੱਸ ਰੰਗਾ ਹੈ। ਉਸ ਨੇ ਲਿਖਿਆ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸੁਸਾਈਡ 'ਚ ਲਿਖਿਆ ਸੀ, 'ਦੀਕਸ਼ਾ (ਰਮਨ ਦੀ ਮੰਗੇਤਰ) ਦੇ ਪਰਿਵਾਰ ਨੇ ਜੋ ਖਰਚਾ ਕੀਤਾ ਹੈ, ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਵੇ। ਮੈਂ ਸ਼ਨੀਵਾਰ ਨੂੰ ਹੀ ਜਨਮ ਲਿਆ ਸੀ ਅਤੇ ਸ਼ਨੀਵਾਰ ਨੂੰ ਹੀ ਦੁਨੀਆ ਤੋਂ ਜਾ ਰਿਹਾ ਹਾਂ। ਮੇਰਾ ਭੋਗ ਸਿਰਫ ਸੋਮਵਾਰ ਦੇ ਦਿਨ ਹੀ ਕੀਤਾ ਜਾਵੇ। ਮੰਮੀ-ਪਾਪਾ ਮੈਨੂੰ ਮਾਫ ਕਰ ਦਿਓ, ਆਈ ਮਿਸ ਯੂ ਆਲ ਆਰੀਯਨਜ਼। ਮੌਤ ਤੋਂ ਬਾਅਦ ਮੇਰੀ ਲਾਸ਼ ਨੂੰ ਨਾ ਇਸ਼ਨਾਨ ਕਰਾਇਆ ਜਾਵੇ ਤਾਂ ਹੀ ਕੱਪੜੇ ਬਦਲੇ ਜਾਣ।'
ਪੁੱਤ ਦਾ ਸੁਸਾਈਡ ਨੋਟ ਪੜ੍ਹ ਕੇ ਤਾਂ ਮਾਪੇ ਜਿਵੇਂ ਟੁੱਟ ਹੀ ਗਏ। ਫਿਲਹਾਲ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਪੁਲਸ ਨੇ ਮ੍ਰਿਤਕ ਦੀ ਭੈਣ ਦੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਮਨ ਦੀ ਭੈਣ ਚਾਰੂ ਦਾ ਵਿਆਹ ਪ੍ਰੀਤ ਨਗਰ ਦੇ ਰਹਿਣ ਵਾਲੇ ਸੰਨੀ ਨਾਲ 2005 'ਚ ਹੋਇਆ ਸੀ ਅਤੇ ਦੋਸ਼ ਹੈ ਕਿ ਦਾਜ ਖਾਤਰ ਉਸ ਦੇ ਸਹੁਰਿਆਂ ਨੇ ਚਾਰੂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਸੱਸ ਅਤੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ।
ਭੈਣ ਦੇ ਕਾਤਲਾਂ ਨੂੰ ਬਾਅਦ 'ਚ ਜ਼ਮਾਨਤ ਮਿਲ ਗਈ, ਜਿਸ ਕਾਰਨ ਰਮਨ ਦੇ ਆਪਣੇ ਦਿਮਾਗ 'ਤ ਬੋਝ ਪਾ ਲਿਆ ਅਤੇ ਪਰੇਸ਼ਾਨ ਹੋ ਕੇ ਅਜਿਹਾ ਖੌਫਨਾਕ ਕਦਮ ਚੁੱਕ ਲਿਆ। ਰਮਨ ਦਾ ਵਿਆਹ ਅਗਲੇ ਮਹੀਨੇ ਹੋਣਾ ਤੈਅ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ 'ਤੇ ਰਮਨ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟ ਪਿਆ।
ਰੈਨਾ ਦੀ ਹੋਣ ਵਾਲੀ ਪਤਨੀ ਦੀ ਤਸਵੀਰ ਇੰਟਰਨੈੱਟ 'ਤੇ ਹੋਈ ਵਾਇਰਲ (ਦੇਖੋ ਤਸਵੀਰਾਂ)
ਜਲੰਧਰ- ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਸੁਰੇਸ਼ ਰੈਨਾ ਦੀ ਹੋਣ ਵਾਲੀ ਪਤਨੀ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਸੋਮਵਾਰ ਨੂੰ ਫੇਸਬੁੱਕ 'ਤੇ ਰੈਨਾ ਅਤੇ ਪ੍ਰਿਯੰਕਾ ਦੀ ਫੋਟੋ ਦਿਖਾਈ ਗਈ ਸੀ। ਟੀਮ ਇੰਡੀਆ ਦੇ ਸਟਾਰ ਖਿਡਾਰੀ ਸੁਰੇਸ਼ ਰੈਨਾ ਭਲੇ ਹੀ ਵਰਲਡ ਕੱਪ 'ਚ ਚੌਕੇ-ਛੱਕੇ ਲੱਗਾ ਕੇ ਲੋਕਾਂ ਦਾ ਦਿਲ ਜਿੱਤ ਰਹੇ ਹਨ ਪਰ ਰੀਅਲ ਲਾਈਫ 'ਚ ਜਨਾਬ ਦਾ ਵਿਕੇਟ ਡਿੱਗ ਗਿਆ ਹੈ।
ਸੁਰੇਸ਼ ਰੈਨਾ ਦੇ ਘਰਵਾਲਿਆਂ ਨੇ ਮੇਰਠ ਦੀ ਰਹਿਣ ਵਾਲੀ ਪ੍ਰਿਯੰਕਾ ਚੌਧਰੀ ਨਾਲ ਉਸ ਦਾ ਵਿਆਹ ਫਿਕਸ ਕਰ ਦਿੱਤਾ ਹੈ ਅਤੇ ਖ਼ਬਰ ਆ ਰਹੀ ਹੈ ਕਿ ਵਰਲਡ ਕੱਪ ਦੇ ਤੁਰੰਤ ਬਾਅਦ ਯਾਨਿ ਕਿ 3 ਤੋਂ 8 ਅਪ੍ਰੈਲ ਨੂੰ ਰੈਨਾ ਦਾ ਵਿਆਹ ਹੋ ਜਾਵੇਗਾ। ਵਿਆਹ ਲਖਨਊ 'ਚ ਹੋਵੇਗਾ, ਇਸ ਲਈ ਰੈਨਾ ਦੇ ਘਰ ਇਨ੍ਹੀਂ ਦਿਨੀਂ ਵਿਆਹ ਦੀਆਂ ਜ਼ਬਰਦਸਤ ਤਿਆਰੀਆਂ ਚੱਲ ਰਹੀਆਂ ਹਨ। ਮੇਰਠ ਦੀ ਰਹਿਣ ਵਾਲੀ ਪ੍ਰਿਯੰਕਾ ਦਾ ਪਰਿਵਾਰ ਮੇਰਠ ਦੇ ਹੀ ਸੁਸ਼ਾਤ ਸਿਟੀ ਕਾਲੋਨੀ 'ਚ ਰਹਿੰਦਾ ਹੈ।
ਪ੍ਰਿਯੰਕਾ ਨੀਦਰਲੈਂਡ ਦੇ ਐਮਸਰਟਡਮ 'ਚ ਇਕ ਬੈਂਕ 'ਚ ਅਧਿਕਾਰੀ ਹੈ। ਉਹ 2 ਭਰਾ ਅਤੇ ਇਕ ਭੈਣ ਹਨ। ਪ੍ਰਿਯੰਕਾ ਦੇ ਵੱਡੇ ਭਰਾ ਦਾ ਨਾਂ ਅਭਿਸ਼ੇਕ ਚੌਧਰੀ ਹੈ ਜੋ ਕਿ ਚੈੱਨਈ 'ਚ ਸਾਫਟਵੇਅਰ ਇੰਜੀਨੀਅਰ ਹੈ ਅਤੇ ਛੋਟਾ ਭਰਾ ਵਿਵੇਕ ਚੌਧਰੀ ਨੋਇਡਾ 'ਚ ਸਾਫਟਵੇਅਰ ਇੰਜੀਨੀਅਰ ਹੈ। ਕਿਹਾ ਤਾਂ ਇਹੀ ਵੀ ਜਾ ਰਿਹਾ ਹੈ ਕਿ ਭਲੇ ਹੀ ਰੈਨਾ ਦੇ ਵਿਆਹ ਦੀ ਖਬਰ ਮੀਡੀਆ ਨੂੰ ਦੇਰ ਨਾਲ ਲੱਗੀ ਹੋਵੇ ਪਰ ਉਨ੍ਹਾਂ ਦੇ ਵਿਆਹ 'ਚ ਆਉਣ ਦਾ ਸੱਦਾ ਅਖਿਲੇਸ਼ ਯਾਦਵ ਨੂੰ ਪਹਿਲੇ ਹੀ ਮਿਲ ਚੁੱਕਿਆ ਹੈ।
ਪਹਿਲੀ ਵਾਰ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੇ ਮਨੁੱਖਤਾ ਲਈ ਲਿਆ ਵੱਡਾ ਫੈਸਲਾ!
ਵਾਸ਼ਿੰਗਟਨ— ਫੇਸਬੁੱਕ ਮਨੁੱਖਤਾ ਦੇ ਲਈ ਵੱਡਾ ਫੈਸਲਾ ਲੈਂਦੇ ਹੋਏ ਕੁਝ ਤਬਦੀਲੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ਸਾਈਟ ਫੇਸਬੁੱਕ ਛੇਤੀ ਹੀ ਹਿੰਸਾ, ਯੌਨ ਸ਼ੋਸ਼ਣ ਨਾਲ ਜੁੜੀਆਂ ਤਸਵੀਰਾਂ ਹਟਾ ਦੇਵੇਗੀ ਅਤੇ ਇਸ ਦੇ ਨਾਲ ਹੀ ਖੁਦਕੁਸ਼ੀ ਲਈ ਉਕਸਾਉਣ, ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੀ ਸਮੱਗਰੀ ਜਾਂ ਪੋਸਟਾਂ 'ਤੇ ਵੀ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਫੇਸਬੁੱਕ 'ਤੇ ਅੱਤਵਾਦੀ ਸੰਗਠਨ ਜਾਂ ਉਨ੍ਹਾਂ ਦੇ ਸਮਰਥਕ ਵੀ ਬੈਨ ਹੋਣਗੇ। ਫੇਸਬੁੱਕ ਛੇਤੀ ਹੀ ਗਾਈਡਲਾਈਨ ਜਾਰੀ ਕਰਕੇ ਦੱਸੇਗੀ ਕਿ ਫੇਸਬੁੱਕ 'ਤੇ ਕਿਸ ਤਰ੍ਹਾਂ ਦੀ ਸਮੱਗਰੀ ਪੋਸਟ ਕੀਤੀ ਦਾ ਸਕਦੀ ਹੈ ਅਤੇ ਕਿਨ੍ਹਾਂ 'ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਫੇਸਬੁੱਕ ਦਾ ਅੱਜ ਦੇ ਲੋਕਾਂ ਦੀ ਜ਼ਿੰਦਗੀ ਵਿਚ ਇਕ ਵੱਡਾ ਅਤੇ ਅਹਿਮ ਰੋਲ ਹੈ। ਲੋਕ ਇਸ 'ਤੇ ਕੀਤੀਆਂ ਪੋਸਟਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ 'ਤੇ ਅੰਧਵਿਸ਼ਵਾਸ ਕਰਕੇ ਖੌਫਨਾਕ ਕਦਮ ਵੀ ਚੁੱਕ ਲੈਂਦੇ ਹਨ। ਇਸ ਦੇ ਨਾਲ ਹੀ ਅਪਰਾਧਕ ਪ੍ਰਵਿਰਤੀ ਦੇ ਲੋਕ ਇਸ ਦੀ ਵਰਤੋਂ ਬਦਲਾ ਲੈਣ ਲਈ ਵੀ ਕਰਦੇ ਹਨ ਅਤੇ ਆਪਣੀਆਂ ਔਰਤ ਮਿੱਤਰਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਜਨਤਕ ਕਰ ਦਿੰਦੇ ਹਨ।
ਫੇਸਬੁੱਕ ਦੀ ਗਲੋਬਲ ਪਾਲਿਸੀ ਮੈਨੇਜਮੈਂਟ ਮੁਖੀ ਮੋਨਿਕਾ ਬਿਕਰਟ ਨੇ ਦੱਸਿਆ ਕਿ ਨਵੇਂ ਨਿਯਮਾਂ ਦੇ ਮੁਤਾਬਕ ਫੇਸਬੁੱਕ 'ਤੇ ਵਿੱਤੀ ਅਤੇ ਸਰੀਰਕ ਸੱਟ ਪਹੁੰਚਾਉਣ ਵਾਲੀਆਂ, ਕਿਸੇ ਨੂੰ ਸ਼ਰਮਿੰਦਾ ਕੀਤੀਆਂ ਜਾਣ ਵਾਲੀਆਂ ਪੋਸਟਾਂ ਨਹੀਂ ਕੀਤੀਆਂ ਜਾ ਸਕਣਗੀਆਂ। ਇਹ ਪਹਿਲੀ ਵਾਰ ਹੈ ਜਦੋਂ ਫੇਸਬੁੱਕ ਨੇ ਮਨੁੱਖਤਾ ਦੀ ਭਲਾਈ ਲਈ ਅਜਿਹਾ ਫੈਸਲਾ ਲਿਆ ਹੈ, ਜੋ ਕਿ ਸ਼ਲਾਘਾਯੋਗ ਹੈ।
ਜਦ ਮਾੜਾ ਕੰਮ ਨਹੀਂ ਕੀਤਾ ਤਾਂ ਗੰਨਮੈਨਾਂ ਦੀ ਕੀ ਲੋੜ : ਭਗਵੰਤ ਮਾਨ (ਵੀਡੀਓ)
ਫਰੀਦਕੋਟ : ਦਿੱਲੀ ਦੀ ਜਿੱਤ ਤੋਂ ਬਾਅਦ ਹੁਣ ਪੰਜਾਬ ਨੂੰ ਫਤਿਹ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ਵਿਚ ਫਰੀਦਕੋਟ ਪਹੁੰਚੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਨੇ ਸਰਕਾਰ ਖਿਲਾਫ ਟਿੱਪਣੀ ਕਰਦੇ ਹੋਏ ਕਿਹਾ ਕਿ ਗੰਨਮੈਨਾਂ ਦੀ ਲੋੜ ਗਲਤ ਕੰਮ ਕਰਨ ਵਾਲਿਆਂ ਨੂੰ ਹੁੰਦੀ ਹੈ ਉਨ੍ਹਾਂ ਨੂੰ ਗੰਨਮੈਨਾਂ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਇਸ ਲਈ ਉਨ੍ਹਾਂ ਨੂੰ ਗੰਨਮੈਨਾਂ ਦੀ ਕੋਈ ਲੋੜ ਨਹੀਂ ਹੈ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ।
ਪਿਤਾ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਲਈ ਸਹੇਲੀਆਂ ਸੰਗ ਪਹੁੰਚੀ ਧੀ ਦੀ ਲਾਸ਼ (ਦੇਖੋ ਤਸਵੀਰਾਂ)

ਸੋਨੀਪਤ, (ਬਿਓਰੋ)- ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਸੈਕਟਰ-15 ਨਿਵਾਸੀ ਸੋਨਾਲੀ ਨੇ ਇਕ ਸੜਕ ਹਾਦਸੇ ਵਿਚ ਆਪਣੀ ਜਾਨ ਗਵਾ ਦਿੱਤੀ। ਸੋਨਾਲੀ ਦੀ ਮੌਤ ਦੇ ਨਾਲ ਹੀ ਗਨੌਰ ਨਿਵਾਸੀ ਉਸ ਦੇ 2 ਜਾਣਕਾਰ ਤੇ ਹਿਮਾਚਲ ਦੇ ਹਮੀਰਪੁਰ ਦੀਆਂ ਰਹਿਣ ਵਾਲੀਆਂ ਉਸ ਦੀਆਂ ਦੋ ਸਹੇਲੀਆਂ ਦੀ ਵੀ ਮੌਤ ਹੋ ਗਈ। ਬੇਟੀ ਦੀ ਮੌਤ ਨਾਲ ਹੀ ਪਰਿਵਾਰ 'ਤੇ 4 ਹੋਰ ਦੀਆਂ ਮੌਤਾਂ ਦਾ ਕਲੰਕ ਵੀ ਲੱਗ ਗਿਆ ਹੈ। ਸੋਨਾਲੀ, ਨੇਹਾ, ਸੰਜਨਾ, ਅਮਨ ਤੇ ਯਤਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਸੀ। ਸੋਨਾਲੀ, ਨੇਹਾ, ਸੰਜਨਾ, ਤਰੁਣ ਤੇ ਰੂਬੀ ਚੰਡੀਗੜ੍ਹ ਦੇ ਸੈਕਟਰ-36 ਸਥਿਤ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਵਿਚ ਬੀ. ਐੱਸ. ਸੀ. ਫਾਈਨਲ ਸਾਲ ਦੇ ਵਿਦਿਆਰਥੀ ਸਨ। ਘਟਨਾ ਮਗਰੋਂ ਡੰਪਰ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਸੈਕਟਰ-15 ਨਿਵਾਸੀ ਸੋਨਾਲੀ ਦੇ ਪਿਤਾ ਦਰਸ਼ਨ ਸਿੰਘ ਮੁਰਥਲ ਵਿਚ ਢਾਬਾ ਚਲਾਉਂਦੇ ਸਨ। ਦਰਸ਼ਨ ਸਿੰਘ ਦੀ ਸ਼ੁੱਕਰਵਾਰ ਰਾਤ ਨੂੰ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਨੇ ਸੋਨਾਲੀ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਤਬੀਅਤ ਖਰਾਬ ਹੈ। ਇਸ 'ਤੇ ਸੋਨਾਲੀ ਆਪਣੀ ਸਹੇਲੀ ਹਮੀਰਪੁਰ, ਹਿਮਾਚਲ ਨਿਵਾਸੀ ਨੇਹਾ ਤੇ ਸੰਜਨਾ ਨਾਲ ਬੱਸ ਵਿਚ ਸਵਾਰ ਹੋ ਕੇ ਸੋਨੀਪਤ ਲਈ ਚੱਲ ਪਈਆਂ। ਰਾਤ ਨੂੰ ਕਰਨਾਲ ਪਹੁੰਚ ਕੇ ਉਨ੍ਹਾਂ ਦੀ ਬੱਸ ਖਰਾਬ ਹੋ ਗਈ। ਜਿਸ 'ਤੇ ਸੋਨਾਲੀ ਨੇ ਆਪਣੇ ਜਾਣਕਾਰ ਗਨੌਰ ਨਿਵਾਸੀ ਅਮਨ, ਯਤਿਨ ਤੇ ਸੋਨੀਪਤ ਨਿਵਾਸੀ ਤਰੁਣ ਨੂੰ ਬੁਲਾ ਲਿਆ। ਤਿੰਨੇ ਡਸਟਰ ਗੱਡੀ ਵਿਚ ਉਨ੍ਹਾਂ ਨੂੰ ਲੈ ਕੇ ਚਲੇ ਗਏ। ਸੋਮਵਾਰ ਸਵੇਰੇ ਉਨ੍ਹਾਂ ਨੂੰ ਲਿਆਉਂਦੇ ਸਮੇਂ ਉਨ੍ਹਾਂ ਦੀ ਕਾਰ ਡੰਪਰ ਨਾਲ ਟਕਰਾ ਗਈ, ਜਿਸ ਵਿਚ ਸੋਨਾਲੀ, ਯਤਿਨ, ਅਮਨ, ਨੇਹਾ ਤੇ ਸੰਜਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਤਾ ਦੇ ਅੰਤਿਮ ਸੰਸਕਾਰ ਲਈ ਜਿਸ ਬੇਟੀ ਦਾ ਇੰਤਜ਼ਾਰ ਹੋ ਰਿਹਾ ਸੀ, ਹੁਣ ਉਸ ਦਾ ਅੰਤਿਮ ਸੰਸਕਾਰ ਕਰਨਾ ਪਿਆ। ਇੰਨਾ ਹੀ ਨਹੀਂ ਬੇਟੀ ਨੂੰ ਲਿਆਉਣ ਜਾ ਰਹੇ 4 ਸਾਥੀਆਂ ਦੀ ਮੌਤ ਨਾਲ ਪੂਰਾ ਪਰਿਵਾਰ ਪੂਰੀ ਤਰ੍ਹਾਂ ਹੀ ਟੁੱਟ ਗਿਆ। ਇਸ ਘਟਨਾ ਦੇ ਸ਼ੋਕ ਵਿਚ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।
ਗਨੌਰ 'ਚ ਦੋਵਾਂ ਲੜਕਿਆਂ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ- ਯਤਿਨ ਦੀ ਮਾਸੀ ਪ੍ਰੇਮਵਤੀ ਨੂੰ ਅਮਨ ਦਾ ਫ਼ੋਨ ਆਇਆ ਤੇ ਉਸ ਮਗਰੋਂ ਯਤਿਨ ਘਰੋਂ ਗਿਆ ਸੀ। ਬਾਅਦ ਵਿਚ ਉਸ ਦੀ ਮੌਤ ਦੀ ਹੀ ਸੂਚਨਾ ਮਿਲੀ। ਦੋਵਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਹੀ ਕੀਤਾ ਗਿਆ। ਇਸ ਦੌਰਾਨ ਪਾਨੀਪਤ ਸ਼ਹਿਰੀ ਖੇਤਰ ਦੀ ਵਿਧਾਇਕ ਰੋਹਿਤ ਰੇਵੜੀ, ਇਸਰਾਨਾ ਤੋਂ ਵਿਧਾਇਕ ਕ੍ਰਿਸ਼ਨ ਤੰਵਰ, ਗਨੌਰ ਵਿਧਾਇਕ ਕੁਲਦੀਪ ਸ਼ਰਮਾ ਤੇ ਐੱਸ.ਡੀ.ਐੱਮ. ਮਨੀਸ਼ਾ ਸ਼ਰਮਾ ਨੇ ਸ਼ੋਕ ਜ਼ਾਹਿਰ ਕਰਕੇ ਪਰਿਵਾਰ ਨੂੰ ਦਿਲਾਸਾ ਦਿੱਤਾ।
ਸੋਮਵਾਰ ਨੂੰ ਸੀ ਯਤਿਨ ਦੇ ਸ਼ੋਅਰੂਮ ਦਾ ਉਦਘਾਟਨ- ਯਤਿਨ ਨੇ ਗਨੌਰ ਵਿਚ ਰੇਲਵੇ ਰੋਡ 'ਤੇ ਫਰਨੀਚਰ ਦਾ ਸ਼ੋਅਰੂਮ ਬਣਾਇਆ ਹੈ। ਉਸ ਦੇ ਸ਼ੋਅਰੂਮ ਦਾ ਸੋਮਵਾਰ ਨੂੰ ਉਦਘਾਟਨ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਯਤਿਨ ਦੀ ਮਾਸੀ ਪ੍ਰੇਮਵਤੀ ਨੇ ਦੱਸਿਆ ਕਿ ਸ਼ੋਅਰੂਮ ਖੁੱਲ੍ਹਣ ਨੂੰ ਲੈ ਕੇ ਯਤਿਨ ਬਹੁਤ ਖੁਸ਼ ਸੀ। ਉਸ ਨੇ ਕਈ ਮਹੀਨੇ ਤੋਂ ਤਿਆਰੀਆਂ ਕੀਤੀਆਂ ਹੋਈਆਂ ਸਨ, ਪਰ ਉਸ ਨੂੰ ਕੀ ਪਤਾ ਸੀ ਕਿ ਇਸ ਤੋਂ ਪਹਿਲਾਂ ਉਹ ਸਦਾ ਲਈ ਹੀ ਉਨ੍ਹਾਂ ਤੋਂ ਵਿਛੜ ਜਾਵੇਗਾ।
ਅੱਜ ਹੀ ਸੀ ਅਮਨ ਦਾ ਜਨਮ ਦਿਨ- ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਅਮਨ ਦਾ ਸ਼ਨੀਵਾਰ ਨੂੰ ਹੀ ਜਨਮ ਦਿਨ ਸੀ। ਪਰਿਵਾਰ ਉਸ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਆ ਗਈ, ਜਿਸ ਨਾਲ ਪਰਿਵਾਰ ਦੁਖ ਵਿਚ ਡੁੱਬ ਗਿਆ।
ਲੈ ਬਈ ਬਾਬੇ, ਆਪਾਂ ਢਾਹ ਦਿੱਤੀ ਜ਼ਿੰਬਾਵਬੇ (ਦੇਖੋ ਤਸਵੀਰਾਂ)
ਆਕਲੈਂਡ- ਭਾਰਤ ਨੇ ਵਿਸ਼ਵ ਕੱਪ ਦੇ 39ਵੇਂ ਰੋਮਾਂਚਕ ਤੇ ਜਬਰਦਸਤ ਮੈਚ 'ਚ ਜ਼ਿੰਬਾਵਬੇ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਗਰੁੱਪ ਗੇੜ ਦੇ ਆਪਣੇ 6 ਦੇ 6 ਮੁਕਾਬਲੇ ਜਿੱਤੇ ਅਤੇ ਲੀਗ ਗੇੜ ਦਾ ਅੰਤ ਪੂਲ-ਬੀ 'ਚ ਸਿਖ਼ਰ 'ਤੇ ਰਹਿ ਕੇ ਕੀਤਾ। ਜ਼ਿੰਬਾਵਬੇ ਵਲੋਂ ਮਿਲੇ 288 ਦੌੜਾਂ ਦੇ ਟੀਚੇ ਨੂੰ ਭਾਤੀ ਟੀਮ ਨੇ 8 ਗੇਂਦਾਂ ਰਹਿੰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਧੋਨੀ ਨੇ ਜੇਤੂ ਛੱਕਾ ਜੜ੍ਹ ਕੇ ਭਾਰਤ ਦੀਆਂ ਇਸ ਵਿਸ਼ਵ ਕੱਪ 'ਚ ਲਗਾਤਾਰ 6 ਜਿੱਤਾਂ ਦਾ ਛੱਕਾ ਵੀ ਲਗਾ ਦਿੱਤਾ।
ਭਾਰਤ ਦੀ ਜਿੱਤ ਦਾ ਹੀਰੋ ਰਿਹਾ ਸੁਰੇਸ਼ ਰੈਣਾ। ਰੈਣਾ ਨੇ 104 ਗੇਂਦਾਂ 'ਚ 9 ਚੌਕਿਆਂ ਤੇ 4 ਛੱਕਿਆਂ ਨਾਲ ਅਜੇਤੂ 110 ਦੌੜਾਂ ਦੀ ਧਮਾਕੇਦਾਰ ਤੇ ਮਹੱਤਵਪੂਰਨ ਪਾਰੀ ਖੇਡੀ। ਧੋਨੀ ਵੀ 85 ਦੌੜਾਂ ਬਣਾ ਕੇ ਨਾਟ-ਆਊਟ ਰਿਹਾ। ਉਸ ਨੇ 76 ਗੇਂਦਾਂ 'ਚ 8 ਚੌਕੇ ਤੇ 2 ਛੱਕੇ ਜੜ੍ਹੇ।
288 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਕ ਸਮੇਂ ਭਾਰਤ ਬਹੁਤ ਮੁਸ਼ਕਲ ਸਥਿਤੀ 'ਚ ਫਸ ਗਿਆ ਸੀ। 92 ਦੌੜਾਂ 'ਤੇ ਭਾਰਤ ਦੇ ਸਿਖ਼ਰਲੇ 4 ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ। ਰੋਹਿਤ ਸ਼ਰਮਾ 16, ਸ਼ਿਖਰ ਧਵਨ 4, ਵਿਰਾਟ ਕੋਹਲੀ 38 ਤੇ ਅਜਿੰਕੇ ਰਹਾਣੇ 19 ਦੌੜਾਂ ਬਣਾ ਕੇ ਸਸਤੇ 'ਚ ਪੈਵੇਲੀਅਨ ਪਰਤ ਗਏ ਸਨ। ਪਰ ਬਾਅਦ 'ਚ ਰੈਣਾ ਤੇ ਧੋਨੀ ਨੇ 5ਵੀਂ ਵਿਕਟ ਲਈ 196 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਭਾਰਤ ਨੂੰ ਵੱਡੇ ਉਲਟਫੇਰ ਤੋਂ ਬਚਾ ਲਿਆ। ਰੈਣਾ ਨੇ ਆਪਣੇ ਕੈਰੀਅਰ ਦਾ 5ਵਾਂ ਸੈਂਕੜਾ ਜੜ੍ਹਿਆ।
ਜ਼ਿੰਬਾਵਬੇ ਵਲੋਂ ਤਿਨਾਸ਼ੇ ਪਨਿਆਨਗਰਾ ਨੇ ਇਕੋ ਓਵਰ 'ਚ ਦੋ ਵਿਕਟਾਂ ਝਟਕਾਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਜ਼ਿੰਬਾਵਬੇ ਵਲੋਂ ਚਾਮੂ ਛੀਬਾਬਾ (7), ਹੈਮਿਲਟਨ ਮਸਕਜ਼ਾਦਾ (2) ਅਤੇ ਸੋਲੋਮੋਨ ਮਾਇਰ (9) ਕੁਝ ਖਾਸ ਨਹੀਂ ਕਰ ਸਕੇ ਪਰ ਕਪਤਾਨ ਬ੍ਰੈਂਡਨ ਟੇਲਰ ਨੇ ਸੈਂਕੜੇਦਾਰ ਪਾਰੀ ਖੇਡ ਕੇ ਜ਼ਿੰਬਾਵਬੇ ਨੂੰ ਮਜਬੂਤ ਸਕੋਰ ਤੱਕ ਪਹੁੰਚਾਇਆ।
ਟੇਲਰ ਨੇ 110 ਗੇਂਦਾਂ 'ਚ 15 ਚੌਕੇ ਤੇ 5 ਛੱਕਿਆਂ ਨਾਲ 138 ਦੌੜਾਂ ਦੀ ਲਾਜਵਾਬ ਪਾਰੀ ਖੇਡੀ। ਇਸ ਤੋਂ ਇਲਾਵਾ ਸੀਨ ਵਿਲੀਅਮਸ ਨੇ 50, ਕ੍ਰੇਗ ਐਰਵਾਈਨ ਨੇ 27, ਸਿਕੰਦਰ ਰਾਜਾ ਨੇ 28 ਅਤੇ ਰੈਗਿਸ ਸ਼ਕਾਬਵਾ ਨੇ 10 ਦੌੜਾਂ ਬਣਾਈਆਂ। ਭਾਰਤ ਵਲੋਂ ਮੁਹੰਮਦ ਸ਼ੰਮੀ, ਉਮੇਸ਼ ਯਾਦਵ ਤੇ ਰੋਹਿਤ ਸ਼ਰਮਾ ਨੇ 3-3 ਵਿਕਟਾਂ ਝਟਕਾਈਆਂ ਜਦਕਿ ਇਕ ਸਫ਼ਲਤਾ ਅਸ਼ਵਿਨ ਨੂੰ ਮਿਲੀ।
ਜਲੰਧਰ 'ਚ ਔਰਤ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਕੇ ਪਾਇਆ ਭੜਥੂ (ਵੀਡੀਓ)
ਜਲੰਧਰ— ਜਲੰਧਰ ਦੇ ਅਜੀਤ ਨਗਰ ਵਿਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਇਕ ਔਰਤ ਨੇ ਖੁਦ 'ਤੇ ਮਿੱਟੀ ਦਾ ਤੇਲ ਪਾ ਲਿਆ। ਇਸ ਔਰਤ ਦੇ ਆਪਣੇ ਮੁਹੱਲੇ ਵਿਚ ਰਹਿਣ ਵਾਲੇ ਆਟੋ ਚਾਲਕ ਨਾਲ ਪ੍ਰੇਮ ਸੰਬੰਧ ਸੀ। ਇਸ ਔਰਤ ਦਾ ਦੋਸ਼ ਸੀ ਕਿ ਆਟੋ ਚਾਲਕ ਪਿਛਲੇ ਤਿੰਨ ਸਾਲਾਂ ਤੋਂ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ।
ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਤੇ ਸਾਰੀ ਸਥਿਤੀ 'ਤੇ ਕਾਬੂ ਪਾਇਆ। ਦੂਜੇ ਪਾਸੇ ਆਟੋ ਚਾਲਕ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ।
ਪੰਜਾਬ ਲਈ ਖੁਸ਼ਖਬਰੀ, ਚੀਨ ਨੇ ਲਿਆ ਵੱਡਾ ਫੈਸਲਾ
ਅੰਮ੍ਰਿਤਸਰ- ਸੀ.ਆਈ.ਸੀ.ਸੀ.ਆਈ. ਦੇ ਸੰਮੇਲਨ 'ਚ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਚੀਨ ਦੇ ਰਾਜਦੂਤ ਲੀ ਯੁਚੇਂਗ ਨੇ ਕਿਹਾ ਕਿ ਚੀਨ 5 ਸਾਲ 'ਚ ਭਾਰਤ 'ਚ 20 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੇ ਆਪਣੇ ਵਾਅਦੇ ਨੂੰ ਹਰ ਹਾਲ 'ਚ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਉਦਯੋਗਾਂ ਦੀਆਂ ਬੇਹੱਦ ਸੰਭਾਵਨਾਵਾਂ ਹਨ, ਇਸ ਲਈ ਚੀਨੀ ਕੰਪਨੀਆਂ ਇਥੇ ਨਿਵੇਸ਼ ਕਰਨ ਦੀਆਂ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਚੀਨ ਪੰਜਾਬ 'ਚ 5000 ਕਰੋੜ ਦਾ ਨਿਵੇਸ਼ ਕਰੇਗਾ।
ਲੀ ਨੇ ਇਹ ਵੀ ਕਿਹਾ ਕਿ ਮਈ-ਜੂਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੀਨ ਯਾਤਰਾ ਸਾਡੇ ਲਈ ਕਾਫ਼ੀ ਅਹਿਮ ਹੋਵੇਗੀ ਅਤੇ ਇਸ ਦੌਰਾਨ ਕਈ ਅਹਿਮ ਸਮਝੌਤਿਆਂ ਨੂੰ ਅਮਲੀਜਾਮਾ ਪੁਆਉਣ ਦੀ ਸਾਨੂੰ ਆਸ ਹੈ। ਭਾਰਤ ਅਤੇ ਚੀਨ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਲਈ ਚੀਨ ਦੇ ਰਾਜਦੂਤ ਲੀ ਯੁਚੇਂਗ ਆਪਣੀ ਪਤਨੀ ਨਾਲ ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ (ਸੀ.ਆਈ.ਸੀ.ਸੀ.ਆਈ.) ਦੇ ਸੱਦੇ 'ਤੇ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਦੀ ਯਾਤਰਾ ਦੇ ਸਬੰਧ 'ਚ ਵਿਸਥਾਰ ਨਾਲ ਦੱਸਦੇ ਹੋਏ ਸੀ.ਆਈ.ਸੀ.ਸੀ.ਆਈ. ਦੇ ਨਿਰਦੇਸ਼ਕ ਅਸ਼ੋਕ ਸੇਠੀ ਨੇ ਕਿਹਾ ਕਿ ਚੀਨੀ ਪੰਜਾਬ 'ਚ ਆਪਣੇ ਛੋਟੇ ਅਤੇ ਮਧ-ਵਰਗੀ ਉਦਯੋਗਾਂ ਜਿਵੇਂ ਸੋਲਰ ਊਰਜਾ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਫਿਸ਼ਰੀ, ਟੈਕਸਟਾਈਲ, ਬਿਜਲੀ ਅਤੇ ਟੈਲੀਕਾਮ ਸੈਕਟਰ ਦੀ ਬਿਹਤਰੀ ਦੀਆਂ ਸੰਭਾਵਨਾਵਾਂ ਲੱਭਣ ਦਾ ਕਾਫ਼ੀ ਚਾਹਵਾਨ ਹੈ।
ਪੰਜਾਬ 'ਚ ਨਿਵੇਸ਼ ਕਰਨ ਸਬੰਧੀ ਸੰਭਾਵਨਾਵਾਂ ਦੇ ਬਾਰੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਐਡੀਸ਼ਨਲ ਸੀ.ਈ.ਓ.ਡੀ.ਕੇ. ਤਿਵਾੜੀ ਨੇ ਚੀਨੀ ਵਫਦ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ 2012-13 ਅਨੁਸਾਰ ਭਾਰਤ 'ਚ ਪੰਜਾਬ ਤੀਸਰੇ ਸਥਾਨ 'ਤੇ ਹੈ ਜਿਥੇ ਬਿਹਤਰ ਨਿਵੇਸ਼ ਕੀਤਾ ਜਾ ਸਕਦਾ ਹੈ। ਪੰਜਾਬ 'ਚ 2 ਅੰਤਰਰਾਸ਼ਟਰੀ ਹਵਾਈ ਅੱਡੇ ਹਨ ਅਤੇ 3 ਘਰੇਲੂ ਹਵਾਈ ਅੱਡੇ ਹਨ, ਇਸ ਤੋਂ ਇਲਾਵਾ ਹਾਈ ਕੁਆਲਿਟੀ ਦੀਆਂ ਸੜਕਾਂ ਵੀ ਹਨ। ਪੰਜਾਬ ਪਾਵਰ ਸਰਪਲਸ ਸਟੇਟ ਵੀ ਹ। ਪੰਜਾਬ ਸਰਕਾਰ ਵਿਦੇਸ਼ੀ ਨਿਵੇਸ਼ ਲਈ ਲਗਾਤਾਰ ਕੋਸ਼ਿਸ਼ ਵੀ ਕਰ ਰਹੀ ਹੈ।ਅੰਮ੍ਰਿਤਸਰ- ਸੀ.ਆਈ.ਸੀ.ਸੀ.ਆਈ. ਦੇ ਸੰਮੇਲਨ 'ਚ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਚੀਨ ਦੇ ਰਾਜਦੂਤ ਲੀ ਯੁਚੇਂਗ ਨੇ ਕਿਹਾ ਕਿ ਚੀਨ 5 ਸਾਲ 'ਚ ਭਾਰਤ 'ਚ 20 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੇ ਆਪਣੇ ਵਾਅਦੇ ਨੂੰ ਹਰ ਹਾਲ 'ਚ ਨਿਭਾਏਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਉਦਯੋਗਾਂ ਦੀਆਂ ਬੇਹੱਦ ਸੰਭਾਵਨਾਵਾਂ ਹਨ, ਇਸ ਲਈ ਚੀਨੀ ਕੰਪਨੀਆਂ ਇਥੇ ਨਿਵੇਸ਼ ਕਰਨ ਦੀਆਂ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਚੀਨ ਪੰਜਾਬ 'ਚ 5000 ਕਰੋੜ ਦਾ ਨਿਵੇਸ਼ ਕਰੇਗਾ।
ਲੀ ਨੇ ਇਹ ਵੀ ਕਿਹਾ ਕਿ ਮਈ-ਜੂਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਚੀਨ ਯਾਤਰਾ ਸਾਡੇ ਲਈ ਕਾਫ਼ੀ ਅਹਿਮ ਹੋਵੇਗੀ ਅਤੇ ਇਸ ਦੌਰਾਨ ਕਈ ਅਹਿਮ ਸਮਝੌਤਿਆਂ ਨੂੰ ਅਮਲੀਜਾਮਾ ਪੁਆਉਣ ਦੀ ਸਾਨੂੰ ਆਸ ਹੈ। ਭਾਰਤ ਅਤੇ ਚੀਨ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਲਈ ਚੀਨ ਦੇ ਰਾਜਦੂਤ ਲੀ ਯੁਚੇਂਗ ਆਪਣੀ ਪਤਨੀ ਨਾਲ ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ (ਸੀ.ਆਈ.ਸੀ.ਸੀ.ਆਈ.) ਦੇ ਸੱਦੇ 'ਤੇ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ। ਉਨ੍ਹਾਂ ਦੀ ਯਾਤਰਾ ਦੇ ਸਬੰਧ 'ਚ ਵਿਸਥਾਰ ਨਾਲ ਦੱਸਦੇ ਹੋਏ ਸੀ.ਆਈ.ਸੀ.ਸੀ.ਆਈ. ਦੇ ਨਿਰਦੇਸ਼ਕ ਅਸ਼ੋਕ ਸੇਠੀ ਨੇ ਕਿਹਾ ਕਿ ਚੀਨੀ ਪੰਜਾਬ 'ਚ ਆਪਣੇ ਛੋਟੇ ਅਤੇ ਮਧ-ਵਰਗੀ ਉਦਯੋਗਾਂ ਜਿਵੇਂ ਸੋਲਰ ਊਰਜਾ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਫਿਸ਼ਰੀ, ਟੈਕਸਟਾਈਲ, ਬਿਜਲੀ ਅਤੇ ਟੈਲੀਕਾਮ ਸੈਕਟਰ ਦੀ ਬਿਹਤਰੀ ਦੀਆਂ ਸੰਭਾਵਨਾਵਾਂ ਲੱਭਣ ਦਾ ਕਾਫ਼ੀ ਚਾਹਵਾਨ ਹੈ।
ਪੰਜਾਬ 'ਚ ਨਿਵੇਸ਼ ਕਰਨ ਸਬੰਧੀ ਸੰਭਾਵਨਾਵਾਂ ਦੇ ਬਾਰੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਐਡੀਸ਼ਨਲ ਸੀ.ਈ.ਓ.ਡੀ.ਕੇ. ਤਿਵਾੜੀ ਨੇ ਚੀਨੀ ਵਫਦ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ 2012-13 ਅਨੁਸਾਰ ਭਾਰਤ 'ਚ ਪੰਜਾਬ ਤੀਸਰੇ ਸਥਾਨ 'ਤੇ ਹੈ ਜਿਥੇ ਬਿਹਤਰ ਨਿਵੇਸ਼ ਕੀਤਾ ਜਾ ਸਕਦਾ ਹੈ। ਪੰਜਾਬ 'ਚ 2 ਅੰਤਰਰਾਸ਼ਟਰੀ ਹਵਾਈ ਅੱਡੇ ਹਨ ਅਤੇ 3 ਘਰੇਲੂ ਹਵਾਈ ਅੱਡੇ ਹਨ, ਇਸ ਤੋਂ ਇਲਾਵਾ ਹਾਈ ਕੁਆਲਿਟੀ ਦੀਆਂ ਸੜਕਾਂ ਵੀ ਹਨ। ਪੰਜਾਬ ਪਾਵਰ ਸਰਪਲਸ ਸਟੇਟ ਵੀ ਹ। ਪੰਜਾਬ ਸਰਕਾਰ ਵਿਦੇਸ਼ੀ ਨਿਵੇਸ਼ ਲਈ ਲਗਾਤਾਰ ਕੋਸ਼ਿਸ਼ ਵੀ ਕਰ ਰਹੀ ਹੈ।
'ਮਜੀਠੀਆ' ਦੇ ਮਾਮਲੇ 'ਚ ਬਿੱਟੂ ਔਲਖ ਦੀ ਪਤਨੀ ਦਾ ਸਨਸਨੀਖੇਜ਼ ਬਿਆਨ

ਅੰਮ੍ਰਿਤਸਰ (ਬਿਊਰੋ)-6 ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਦੇ ਮਾਮਲੇ 'ਚ ਗ੍ਰਿਫਤਾਰ ਬਿੱਟੂ ਔਲਖ ਦੀ ਪਤਨੀ ਜਗਨਿੰਦਰ ਕੌਰ ਔਲਖ ਨੇ ਹਾਲ ਹੀ ਵਿਚ ਕੁਝ ਅਖ਼ਬਾਰਾਂ ਵੱਲੋਂ ਬਿੱਟੂ ਔਲਖ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਿੱਤੇ ਗਏ ਬਿਆਨ ਨੂੰ ਝੂਠਾ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਦੇ ਪਤੀ ਦੇ ਨਾਂ 'ਤੇ ਲੱਗ ਰਹੀਆਂ ਖ਼ਬਰਾਂ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਪਤੀ ਗਹਿਰੇ ਸਦਮੇ ਵਿਚ ਹਨ।
ਜਗਨਿੰਦਰ ਕੌਰ ਦਾ ਕਹਿਣਾ ਹੈ ਕਿ ਜਿਹੜੇ ਚਲਾਨ ਦੇ ਹਵਾਲੇ ਨਾਲ ਖ਼ਬਰ ਲੱਗੀ ਹੈ, ਉਸ ਦੀ ਕਾਪੀ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲੀ, ਜੋ 20 ਮਾਰਚ ਨੂੰ ਅਦਾਲਤ ਵਿਚ ਮਿਲਣੀ ਅਜੇ ਬਾਕੀ ਹੈ। 20 ਮਾਰਚ ਤੋਂ ਪਹਿਲਾਂ ਹੀ ਚਲਾਨ ਸਬੰਧੀ ਬਿਆਨ ਦੇ ਲੀਕ ਹੋਣ ਦੀ ਵੀ ਉਹ ਜਾਂਚ ਦੀ ਮੰਗ ਕਰਦੇ ਹਨ।
ਉਨ੍ਹਾਂ ਕਿਹਾ ਕਿ ਈ. ਡੀ. ਵੱਲੋਂ 6 ਅਗਸਤ ਨੂੰ ਉਨ੍ਹਾਂ ਦੇ ਪਤੀ ਦੀ ਜੋ ਤਫਤੀਸ਼ ਕੀਤੀ ਗਈ ਹੈ, ਬਿਲਕੁਲ ਨਿਰਪੱਖ ਸੀ ਪਰ 12-13 ਜਨਵਰੀ ਨੂੰ ਈ. ਡੀ. ਵੱਲੋਂ ਜੋ ਤਫਤੀਸ਼ ਕੀਤੀ ਗਈ ਹੈ, ਉਸ ਦਾ ਮਕਸਦ ਸਿਰਫ ਕੈਬਨਿਟ ਮੰਤਰੀ ਨੂੰ ਨੁਕਸਾਨ ਪਹੁੰਚਾਉਣਾ ਹੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਕੇਂਦਰੀ ਵਿੱਤ ਮੰਤਰੀ ਨੂੰ ਵੀ ਚਿੱਠੀ ਰਾਹੀਂ ਜਾਣੂ ਕਰਵਾ ਦਿੱਤਾ ਹੈ ਕਿ ਈ. ਡੀ. ਵੱਲੋਂ 12-13 ਜਨਵਰੀ ਨੂੰ ਕੀਤੀ ਗਈ ਜਾਂਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਈ. ਡੀ. ਸਿੱਧੇ ਤੌਰ 'ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਜਵਾਬਦੇਹ ਹਨ, ਇਸ ਕਰਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਅਦਾਲਤ ਵਿਚ ਇਕ ਵੱਖਰੀ ਅਰਜ਼ੀ ਲਾ ਦਿੱਤੀ ਗਈ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਬਿੱਟੂ ਔਲਖ ਨੂੰ ਟਾਰਚਰ ਕਰਕੇ ਜਬਰੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਖਵਾਇਆ ਗਿਆ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਵੱਲੋਂ ਈ. ਡੀ. ਦੇ ਉਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਅਸੀਂ ਸਿੰਥੈਟਿਕ ਡਰੱਗ ਕੇਸ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਬੇਕਸੂਰ ਹਾਂ, ਪੁਲਸ ਨੇ ਝੂਠਾ ਕੇਸ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਾਰੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਮੀਡੀਆ ਦੇ ਨਾਂ ਅਪੀਲ ਵਿਚ ਇਹ ਵੀ ਕਿਹਾ ਹੈ ਕਿ ਮੀਡੀਆ ਇਸ ਨੂੰ ਟਰਾਇਲ ਨਾ ਬਣਾਵੇ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਹੈ।
ਇਤਿਹਾਸਕ ਝੰਡਾ ਮੇਲੇ ਦੌਰਾਨ ਸੰਗਤਾਂ ਦਾ ਲੱਗਾ ਹੜ੍ਹ
ਦੇਹਰਾਦੂਨ- ਇਤਿਹਾਸਕ ਝੰਡਾ ਮੇਲੇ ਦੀ ਵਿਧੀਪੂਰਵਕ ਸ਼ੁਰੂਆਤ ਹੋ ਗਈ ਹੈ। ਸ਼ਾਮ 4.20 ਵਜੇ ਦੇ ਕਰੀਬ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਤੇ ਮਹੰਤ ਦਵਿੰਦਰ ਦਾਸ ਦੀ ਅਗਵਾਈ ਹੇਠ ਝੰਡਾ ਸਾਹਿਬ ਆਪਣੇ ਮੂਲ ਸਵਰੂਪ 'ਚ ਚੜ੍ਹਾਇਆ ਗਿਆ। ਇਸ ਲਈ ਦਰਜਨਾਂ ਰੱਸਿਆਂ ਤੇ ਕੈਂਚੀਆਂ ਦੀ ਵਰਤੋਂ ਕੀਤੀ ਗਈ। ਝੰਡਾ ਸਾਹਿਬ ਸਥਾਪਿਤ ਹੋਣ 'ਤੇ ਇਸ ਦੀ ਵਿਧੀਪੂਰਵਕ ਪੂਜਾ-ਅਰਚਨਾ ਕੀਤੀ ਗਈ। ਹੋਲੀ ਦੇ ਠੀਕ ਪੰਜਵੇਂ ਦਿਨ ਭਾਵ ਗੁਰੂ ਰਾਮਰਾਏ ਜੀ ਦੇ ਜਨਮ ਦਿਵਸ ਮੌਕੇ ਝੰਡਾ ਚੜ੍ਹਾਇਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਗੁਰੂ ਰਾਮਰਾਏ ਜੀ ਦਾ ਜਨਮ ਸਾਲ 1646 'ਚ ਕੀਰਤਪੁਰ ਪੰਜਾਬ ਵਿਖੇ ਹੋਇਆ ਸੀ। ਇਹ ਉਨ੍ਹਾਂ ਦਾ 370ਵਾਂ ਜਨਮ ਦਿਵਸ ਹੈ। ਸਾਲ 1676 'ਚ ਉਹ ਦੇਹਰਾਦੂਨ ਆਏ ਤੇ ਉਦੋਂ ਤੋਂ ਹੀ ਇਥੇ ਝੰਡਾ ਚੜ੍ਹਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਝੰਡੇ ਦਾ ਵਿਸ਼ੇਸ਼ ਇਸ਼ਨਾਨ ਹੋਣ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਹੋਈ। ਝੰਡੇ 'ਤੇ ਲਗਭਗ 61 ਗਿਲਾਫ ਚੜ੍ਹੇ। ਝੰਡਾ ਸਾਹਿਬ ਨੂੰ 40 ਸਾਦੇ, 20 ਸ਼ਨੀਲ ਤੇ ਇਕ ਦਰਸ਼ਨੀ ਗਿਲਾਫ ਚੜ੍ਹਿਆ।
ਪੇਪਰ ਦੇਖਦੇ ਹੀ ਧਾਹਾਂ ਮਾਰ-ਮਾਰ ਰੋਣ ਲੱਗ ਪਏ ਵਿਦਿਆਰਥੀ
ਮੋਗਾ (ਗਰੋਵਰ) ਸੀ.ਬੀ.ਐਸ.ਈ. ਦੀ ਹੋ ਰਹੀ ਪ੍ਰੀਖਿਆ ਦੌਰਾਨ 12ਵੀਂ ਦੇ ਫਿਜ਼ਿਕਸ ਦੇ
ਪੇਪਰ ਨੇ ਸਾਰੇ ਵਿਦਿਆਰਥੀਆਂ ਦੇ ਹੰਝੂ ਕਢਵਾ ਦਿੱਤੇ। ਅਜਿਹੀ ਹਾਲਤ ਵਿਚ ਕੁੜੀਆਂ ਨੂੰ
ਧਾਹਾਂ ਮਾਰ ਮਾਰ ਰੋਂਦਿਆਂ ਦੇਖਿਆ ਗਿਆ। ਵਿਦਿਆਰਥੀਆਂ ਨੇ ਈ-ਮੇਲ ਕਰਕੇ ਬੋਰਡ ਦੇ
ਅਧਿਕਾਰੀਆਂ ਨੂੰ ਪੂਰੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਪੇਪਰ 'ਚ ਗ੍ਰੇਸ ਮਾਰਕਸ
ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪਰਮਦੀਪ ਸਿੰਘ, ਅਮਨਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੇ
ਦੱਸਿਆ ਕਿ ਸੀ.ਬੀ.ਐਸ.ਈ. ਦੇ 12ਵੀਂ ਦੇ 9 ਮਾਰਚ ਨੂੰ ਹੋਏ ਫਿਜ਼ਿਕਸ ਦੇ ਪੇਪਰ 'ਚੋਂ ਕੋਈ
ਵੀ ਵਿਦਿਆਰਥੀ ਪਾਸ ਨਹੀਂ ਹੋ ਸਕਦਾ ਕਿਉਂਕਿ ਪੇਪਰ ਬਹੁਤ ਮੁਸ਼ਕਲ ਸੀ। ਇਸ ਲਈ ਉਨ੍ਹਾਂ
ਨੇ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਈ-ਮੇਲ ਕਰਕੇ ਗ੍ਰੇਸ ਮਾਰਕਸ ਦੇਣ ਦੀ ਮੰਗ
ਕੀਤੀ ਹੈ।
ਇਸ ਮੌਕੇ ਉਥੇ ਮੌਜੂਦ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਬੋਰਡ ਅਧਿਕਾਰੀਆਂ ਨੂੰ ਅਪੀਲ
ਕਰਦੇ ਹੋਏ ਫਿਜ਼ਿਕਸ ਦੇ ਪੇਪਰ 'ਚ ਗ੍ਰੇਸ ਮਾਰਕਸ ਦੇਣ ਦੀ ਮੰਗ ਕੀਤੀ ਹੈ ਤਾਂ ਜੋ
ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਨਾ ਹੋ ਸਕੇ।
ਨਹੀਂ ਰੀਸਾਂ ਇਸ ਕਿਸਾਨ ਦੀਆਂ, ਅਣਥੱਕ ਮਿਹਨਤ ਨੇ ਪੇਸ਼ ਕੀਤੀ ਮਿਸਾਲ (ਵੀਡੀਓ)
ਫਰੀਦਕੋਟ : ਅਜੋਕੇ ਸਮੇਂ ਵਿਚ ਪਾਣੀ ਦੀ ਕਮੀ ਹੋਣਾ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ ਪਰ ਫਰੀਦਕੋਟ ਵਿਚ ਪ੍ਰਵਾਸੀ ਕਿਸਾਨ ਬਿਨਾਂ ਪਾਣੀ ਤੋਂ ਪੇਠਾ, ਕੱਦੂ ਅਤੇ ਕਰੇਲੇ ਦੀ ਖੇਤੀ ਕਰਕੇ ਆਪਣੇ ਆਪ ਵਿਚ ਹੀ ਮਿਸਾਲ ਬਣ ਰਹੇ ਹਨ। ਇਹ ਕਿਸਾਨ ਅਣਥੱਕ ਮਿਹਨਤ ਕਰਕੇ ਇਨ੍ਹਾਂ ਸਬਜੀਆਂ ਨੂੰ ਉਗਾ ਰਹੇ ਹਨ।
ਇਹ ਪ੍ਰਵਾਸੀ ਕਿਸਾਨ ਬਿਨਾਂ ਪਾਣੀ ਤੋਂ ਸਬਜੀਆਂ ਉਗਾ ਕੇ ਪੰਜਾਬ ਦਾ ਢਿੱਡ ਭਰ ਰਹੇ ਹਨ ਅਤੇ ਇਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ।
ਧੂਰੀ 'ਚ 11 ਅਪ੍ਰੈਲ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ : ਚੋਣ ਕਮਿਸ਼ਨ ਵਲੋਂ ਧੂਰੀ ਵਿਧਾਨ ਸਭਾ ਹਲਕੇ ਲਈ ਚੋਣ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਮੁਤਾਬਕ ਧੂਰੀ ਲਈ ਵੋਟਾਂ 11 ਅਪ੍ਰੇਲ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੈਣਗੀਆਂ ਅਤੇ ਵੋਟਾਂ ਦੇ ਨਤੀਜੇ 15 ਅਪ੍ਰੈਲ ਨੂੰ ਆਉਣਗੇ। ਮਿਲੀ ਜਾਣਕਾਰੀ ਮੁਤਾਬਕ ਨੋਟੀਫਿਕੇਸ਼ਨ 17 ਮਾਰਚ ਨੂੰ ਜਾਰੀ ਹੋਵੇਗਾ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਕ 24 ਮਾਰਚ ਹੋਵੇਗੀ ਅਤੇ ਸਕਰੂਟਨਿਗ 25 ਮਾਰਚ ਨੂੰ ਹੋਵੇਗੀ। ਨਾਂ ਵਾਪਸ ਲੈਣ ਦੀ ਆਖਰੀ ਮਿਤੀ 27 ਮਾਰਚ ਹੋਵੇਗੀ।
ਜ਼ਿਕਰਯੋਗ ਹੈ ਕਿ ਧੂਰੀ ਤੋਂ ਕਾਂਗਰਸੀ ਆਗੂ ਅਰਵਿੰਦ ਖੰਨਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਧੂਰੀ ਦੀ ਸੀਟ ਖਾਲੀ ਹੋ ਗਈ ਸੀ ਜਿਸ 'ਤੇ ਹੁਣ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ 11 ਅਪ੍ਰੈਲ ਨੂੰ ਚੋਣਾਂ ਹੋਣਗੀਆਂ।
ਭਾਰਤ ਦੀ ਆਇਰਲੈਂਡ 'ਤੇ 8 ਵਿਕਟਾਂ ਨਾਲ ਰਿਕਾਰਡਤੋੜ ਜਿੱਤ

ਹੈਮਿਲਟਨ/ਨਿਊਜ਼ੀਲੈਂਡ- ਭਾਰਤ ਨੇ ਅੱਜ ਵਿਸ਼ਵ ਕੱਪ ਪੂਲ-ਬੀ ਦੇ ਮੁਕਾਬਲੇ 'ਚ ਆਇਰਲੈਂਡ 'ਤੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ 'ਚ ਲਗਾਤਾਰ 9 ਜਿੱਤਾਂ ਦਰਜ ਕਰ ਲਈਆਂ ਅਤੇ ਮੌਜੂਦਾ ਭਾਰਤੀ ਟੀਮ ਨੇ ਸੌਰਭ ਗਾਂਗੁਲੀ ਦੀ ਟੀਮ ਦਾ ਪਿਛਲਾ ਵਿਸ਼ਵ ਕੱਪ 'ਚ ਲਗਾਤਾਰ 8 ਜਿੱਤਾਂ ਦਾ ਰਿਕਾਰਡ ਤੋੜ ਦਿੱਤਾ।
ਆਇਰਲੈਂਡ ਵਲੋਂ ਮਿਲੇ 260 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 37 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾ ਕੇ ਸਰ ਕਰ ਲਿਆ। ਓਪਨਰ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮਜਬੂਤ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ (64) ਦੇ ਰੂਪ 'ਚ ਭਾਰਤ ਨੂੰ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਧਵਨ ਨੇ ਸੈਂਕੜਾ ਜੜ੍ਹਿਆ। ਧਵਨ ਨੇ 85 ਗੇਂਦਾਂ 'ਚ 11 ਚੌਕਿਆਂ ਤੇ 5 ਛੱਕਿਆਂ ਨਾਲ 100 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਪਾਰੀ ਦੌਰਾਨ ਉਸ ਨੂੰ 2 ਜੀਵਨਦਾਨ ਵੀ ਮਿਲੇ। ਧਵਨ ਨੂੰ 10 ਦੌੜਾਂ ਦੇ ਅੰਦਰ-ਅੰਦਰ ਦੋ ਜੀਵਨਦਾਨ ਮਿਲੇ।
ਧਵਨ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੇ ਪਾਰੀ ਨੂੰ ਫੁਰਤੀ ਨਾਲ ਅੱਗੇ ਵਧਾਇਆ। ਦੋਹਾਂ ਨੇ ਤੀਜੀ ਵਿਕਟ ਲਈ 70 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਭਾਰਤ ਨੂੰ ਕੋਈ ਹੋਰ ਝਟਕਾ ਲੱਗਣ ਨਹੀਂ ਦਿੱਤਾ ਅਤੇ ਟੀਮ ਨੂੰ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕਰਵਾ ਦਿੱਤੀ। ਕੋਹਲੀ ਨੇ 44* ਅਤੇ ਰਹਾਣੇ ਨੇ 33* ਦੌੜਾਂ ਬਣਾਈਆਂ। ਆਇਰਲੈਂਡ ਵਲੋਂ ਦੋਵੇਂ ਵਿਕਟ ਸਟੂਅਰਟ ਥਾਮਪਸਨ ਨੇ ਲਈਆਂ।ਸ਼ਿਖਰ ਧਵਨ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।
ਇਸ ਤੋਂ ਪਹਿਲਾਂ ਆਇਰਲੈਂਡ ਦੀ ਪੂਰੀ ਟੀਮ 49 ਓਵਰਾਂ ਵਿਚ 259 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਵਿਲੀਅਮ ਪੋਟਰਫੀਲਡ ਨੇ 67 ਦੌੜਾਂ ਦੀ ਅਤੇ ਨਿਏਲ ਓ ਬ੍ਰਾਇਨ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਅਤੇ ਆਰ ਅਸ਼ਵਿਨ ਨੇ 2 ਵਿਕਟਾਂ ਝਟਕੀਆਂ ਜਦੋਂ ਕਿ ਮੋਹਿਤ ਸ਼ਰਮਾ, ਉਮੇਸ਼ ਯਾਦਵ, ਰਵਿੰਦਰ ਜਡੇਜਾ ਅਤੇ ਸੁਰੇਸ਼ ਰੈਨਾ ਨੇ ਇਕ-ਇਕ ਸਫਲਤਾ ਹਾਸਲ ਕੀਤੀ।
ਭਾਰਤੀ ਟੀਮ ਪਹਿਲਾਂ ਹੀ 4 ਮੈਚ ਜਿੱਤ ਕੇ ਕਵਾਰਟਰ ਫਾਈਨਲ ਵਿਚ ਪਹੁੰਚ ਗਈ ਹੈ। ਜਦੋਂ ਕਿ ਆਇਰਲੈਂਡ ਨੇ ਨਵੀਂ ਟੀਮ ਹੋਣ ਦੇ ਬਾਵਜੂਦ ਇਸ ਵਿਸ਼ਵਕੱਪ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਆਇਰਲੈਂਡ ਨੇ ਸ਼ੁਰੂਆਤ ਵਧੀਆ ਕੀਤੀ ਪਰ ਅਸ਼ਵਿਨ ਦੇ ਗੇਂਦ 'ਤੇ ਆਇਰਲੈਂਡ ਨੇ ਆਪਣੀ ਪਹਿਲੀ ਵਿਕਟ ਪਾਲ ਸਟਰਲਿੰਗ ਦੇ ਰੂਪ ਵਿਚ ਗੁਆ ਦਿੱਤੀ। ਦੂਜੇ ਪਾਸੇ ਸੁਰੈਸ਼ ਰੈਨਾ ਨੇ ਜਾਇਸ ਨੂੰ ਬੋਲਡ ਕਰ ਦਿੱਤਾ। 67 ਦੌੜਾਂ ਦੇ ਨਿੱਜੀ ਸਕੋਰ 'ਤੇ ਪੋਟਰਫੀਲਡ ਮੋਹਿਤ ਸ਼ਰਮਾ ਦੀ ਗੇਂਦ 'ਤੇ ਉਮੇਸ਼ ਯਾਦਵ ਨੂੰ ਕੈਚ ਕਰਵਾ ਬੈਠੇ। 206 ਦੇ ਕੁੱਲ ਸਕੋਰ 'ਤੇ ਬਾਲਬ੍ਰਿਨੀ ਅਸ਼ਵਿਨ ਦੇ ਹੱਥੋਂ ਕੈਚ ਆਊਟ ਹੋ ਗਏ। ਓਬੇਰੀਅਨ 39.3ਵੇਂ ਓਵਰ 'ਤੇ ਸ਼ਮੀ ਦੀ ਗੇਂਦ 'ਤੇ ਇਕ ਦੌੜ ਬਣਾ ਕੇ ਹੀ ਆਊਟ ਹੋ ਗਏ।
ਨਿਏਲ ਓ ਬ੍ਰਾਇਨ ਅਤੇ ਬਾਲਬ੍ਰਿਨੀ ਨੇ ਚੌਥੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਆਇਰਿਸ਼ ਟੀਮ ਦੀਆਂ 5 ਵਿਕਟਾਂ ਤੇਜ਼ੀ ਨਾਲ ਡਿੱਗ ਗਈਆਂ, ਜਿਸ ਕਾਰਨ ਟੀਮ ਦੇ 300 ਦੇ ਪਾਰ ਸਕੋਰ ਕਰਨ ਦੀ ਯੋਜਨਾ ਅਸਫਲ ਹੋ ਗਈ।
ਦਿਨ-ਦਿਹਾੜੇ ਸ਼ਰੇਆਮ ਚੁੱਕ ਕੇ ਲੈ ਗਏ ਕਾਂਗਰਸੀ ਆਗੂ, ਦਹਿਸ਼ਤ ਦਾ ਮਾਹੌਲ

ਗਿੱਦੜਬਾਹਾ (ਸੰਧਿਆ)-ਗਿੱਦੜਬਾਹਾ ਦੇ ਵਾਰਡ ਨੰਬਰ-17 ਦੇ ਕਾਂਗਰਸ ਪਾਰਟੀ ਨਾਲ ਸੰਬੰਧਤ ਜੇਤੂ ਉਮੀਦਵਾਰ ਨਰਿੰਦਰ ਕੁਮਾਰ ਮੁੰਜਾਲ ਉਰਫ਼ ਬਿੰਟਾ ਅਰੋੜਾ ਨੂੰ ਕੁਝ ਲੋਕ ਐਤਵਾਰ ਦੀ ਸ਼ਾਮ ਨੂੰ ਸ਼ਰੇਆਮ ਚੁੱਕ ਕੇ ਲੈ ਗਏ ਪਰ ਕੁਝ ਦੇਰ ਬਾਅਦ ਹੀ ਉਕਤ ਵਿਅਕਤੀ ਬਿੰਟਾ ਅਰੋੜਾ ਨੂੰ ਘਰ ਛੱਡ ਗਏ। ਫਿਲਹਾਲ ਇਸ ਘਟਨਾ ਕਾਰਨ ਪੂਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸੰਬੰਦੀ ਬੋਲਦਿਆਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਨ ਸਭਾ ਖੇਤਰ ਗਿਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੱਟਾ ਬਾਜ਼ਾਰ ਵਿਚ ਕਰੀਬ 500 ਤੋਂ ਜ਼ਿਆਦਾ ਕਾਂਗਰਸੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ-7 ਦੀ ਉਮੀਦਵਾਰ ਚਾਂਦਨੀ ਗਾਂਧੀ ਦੇ ਨਾਲ ਮਾਰਕੁੱਟ ਕਰਨਾ, ਵਾਰਡ ਨੰਬਰ-17 ਦੇ ਉਮੀਦਵਾਰ ਬਿੰਟਾ ਅਰੋੜਾ ਨੂੰ ਚੁੱਕ ਕੇ ਲੈ ਜਾਣਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਬਦਸਲੂਕੀ ਕਰਨਾ ਅਤੇ ਇਸੇ ਤਰ੍ਹਾਂ ਵਾਰਡ ਨੰਬਰ-19 ਦੀ ਉਮੀਦਵਾਰ ਸ਼ਿਖਾ ਗਰਗ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਰਗੀਆਂ ਘਟਨਾਵਾਂ ਗੁੰਡਾਗਰਦੀ ਨੂੰ ਉਤਸ਼ਾਹਿਤ ਕਰਦੀਆਂ ਹਨ।
ਉਨ੍ਹਾਂ ਅਜਿਹੀਆਂ ਘਟਨਾਵਾਂ ਦੀ ਪੁਰਜ਼ੋਰ ਨਿੰਦਾ ਕਰਦੇ ਕਿਹਾ ਕਿ ਗਿੱਦੜਬਾਹਾ ਵਿਚ ਬੇਟੀਆਂ ਅਤੇ ਭੈਣਾਂ ਦੀ ਇੱਜ਼ਤ ਸ਼ਰੇਆਮ ਉਛਾਲੀ ਜਾ ਰਹੀ ਹੈ। ਇਸ ਦਾ ਹਿਸਾਬ ਗਿੱਦੜਬਾਹਾ ਦੀ ਜਨਤਾ ਸਾਲ 2017 ਦੇ ਚੋਣਾਂ ਦੌਰਾਨ ਲਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਗਿੱਦੜਬਾਹਾ ਦੇ ਅੰਦਰ ਘਟਿਤ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਸ਼ਹਿਰ ਦੇ ਅੰਦਰ ਫੈਲਾਈ ਜਾਣ ਵਾਲੀ ਦਹਿਸ਼ਤ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ।
ਦਿਓਰ ਅਤੇ ਨਨਾਣ ਨੇ ਭਰਜਾਈ ਨਾਲ ਕੀਤੀ ਇੰਨੀ ਭਿਆਨਕ ਵਾਰਦਾਤ ਕਿ...

ਯਮੁਨਾਨਗਰ- ਵਿਆਹ ਤੋਂ ਬਾਅਦ ਆਪਣੇ ਪਰਿਵਾਰ ਤੋਂ ਵੱਖ ਰਹੇ ਜੋੜੇ ਦਾ ਆਪਣੇ ਭਰਾ ਅਤੇ ਨਨਾਣ ਨਾਲ ਕੁਝ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ਇੰਨਾ ਭਿਆਨਕ ਰੂਪ ਲੈ ਲਵੇਗਾ, ਅਜਿਹਾ ਕਿਸੇ ਨੇ ਵੀ ਨਹੀਂ ਸੋਚਿਆ ਹੋਵੇਗਾ। ਇਸ ਵਿਵਾਦ ਕਾਰਨ ਦਿਓਰ-ਨਨਾਣ ਨੇ ਆਪਣੀ ਹੀ ਭਰਜਾਈ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ। ਔਰਤ ਨੂੰ ਝੁਲਸੀ ਹੋਈ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਹਸਪਤਾਲ 'ਚ ਔਰਤ ਦਾ ਇਲਾਜ ਚੱਲ ਰਿਹਾ ਹੈ ਪਰ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤਾ ਦੇ ਪਤੀ ਵੱਲੋਂ ਪੁਲਸ ਨੂੰ ਦਿੱਤੇ ਬਿਆਨ 'ਤੇ ਪੁਲਸ ਨੇ ਪੀੜਤਾ ਦੇ ਦਿਓਰ-ਨਨਾਣ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ 35 ਸਾਲਾ ਬੇਬੀ ਨਾਲ ਲਵ ਮੈਰਿਜ ਹੋਈ ਸੀ। ਘਰ ਵਾਲਿਆਂ ਨੇ ਉਨ੍ਹਾਂ ਦੇ ਰਿਸ਼ਤੇ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਹ ਆਪਣੀ ਪਤਨੀ ਨਾਲ ਘਰ ਵਾਲਿਆਂ ਤੋਂ ਵੱਖ ਰਹਿਣ ਲੱਗਾ। ਉਹ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਕੁਝ ਮਹੀਨੇ ਪਹਿਲਾਂ ਉਸ ਨੇ ਭਰਾ ਰਾਜੇਂਦਰ ਉਰਫ ਵਿੱਕੀ ਅਤੇ ਭੈਣ ਪ੍ਰੀਤੀ ਦੀ ਮਦਦ ਨਾਲ ਇਕ ਕਾਰ ਖਰੀਦੀ ਸੀ। ਉਸ ਨੇ ਦੱਸਿਆ ਕਿ ਇਸੇ ਕਾਰ ਨੂੰ ਲੈ ਕੇ ਵਿਵਾਦ ਕਾਰਨ ਵੀਰਵਾਰ ਨੂੰ ਉਸ ਦੇ ਘਰ ਆ ਕੇ ਰਾਜੇਂਦਰ ਅਤੇ ਪ੍ਰੀਤੀ ਨੇ ਮਿਲ ਕੇ ਉਸ ਦੀ ਪਤਨੀ ਬੇਬੀ 'ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲੱਗਾ ਦਿੱਤੀ। ਮੌਕੇ 'ਤੇ ਪੁੱਜ ਕੇ ਕਿਸੇ ਤਰ੍ਹਾਂ ਬੇਬੀ ਦੇ ਸਰੀਰ 'ਤੇ ਲੱਗੀ ਅੱਗ ਨੂੰ ਬੁਝਾਇਆ ਅਤੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਮਾਮਲੇ ਦੀ ਜਾਂਚ ਕਰ ਰਹੇ ਸੇਲੇਂਦਰ ਕੁਮਾਰ ਨੇ ਦੱਸਿਆ ਕਿ ਝੁਲਸੀ ਹੋਈ ਔਰਤ ਅਜੇ ਬਿਆਨ ਦੇਣ ਦੀ ਸਥਿਤੀ 'ਚ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦਾ ਸਰੀਰ 90 ਫੀਸਦੀ ਤੱਕ ਸੜ ਚੁੱਕਿਆ ਹੈ। ਪੁਲਸ ਨੇ ਪੀੜਤਾ ਦੇ ਪਤੀ ਦੇ ਬਿਆਨ 'ਤੇ ਦੋਸ਼ੀ ਰਾਜਿੰਦਰ ਅਤੇ ਪ੍ਰੀਤੀ ਦੇ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਗੈਂਗਰੇਪ : ਡਾਕੂਮੈਂਟਰੀ ਫਿਲਮ ਨੂੰ ਲੈ ਕੇ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ!

ਨਵੀਂ ਦਿੱਲੀ- ਨਿਰਭਯਾ ਗੈਂਗਰੇਪ, 16 ਦਸੰਬਰ 2012 ਦੀ ਉਹ ਕਾਲੀ ਰਾਤ ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਰਾਜਧਾਨੀ ਦਿੱਲੀ 'ਚ ਦਸੰਬਰ ਮਹੀਨੇ ਦੀ ਉਸ ਕਾਲੀ ਰਾਤ ਨੂੰ ਚੱਲਦੀ ਬੱਸ 'ਚ 6 ਦਰਿੰਦੀਆਂ ਨੇ ਇਸ ਘਿਣੌਨੇ ਅਪਰਾਧ ਨੂੰ ਅੰਜਾਮ ਦਿੱਤਾ ਸੀ। ਅੱਜ ਇਹ ਦਰਿੰਦੇ ਜੇਲ ਦੀਆਂ ਸਲਾਖਾਂ ਦੇ ਪਿਛੇ ਹਨ। 23 ਸਾਲਾਂ ਪੈਰਾਮੈਡੀਕਲ ਦੀ ਉਹ ਵਿਦਿਆਰਥਣ ਜ਼ਿੰਦਗੀ ਦੀ ਜੰਗ ਹਾਰ ਗਈ।
ਨਿਰਭਯਾ ਗੈਂਗਰੇਪ 'ਤੇ ਬਣੀ ਡਾਕੂਮੈਂਟਰੀ ਕਾਫੀ ਵਿਵਾਦਾਂ ਵਿਚ ਹੈ। ਡਾਕੂਮੈਂਟਰੀ 'ਚ ਇਸ ਰੇਪ ਦੇ ਮੁੱਖ ਦੋਸ਼ੀ ਮੁਕੇਸ਼ ਨੂੰ ਦਿਖਾਇਆ ਗਿਆ ਹੈ। ਬੀਬੀਸੀ ਦੀ ਡਾਕੂਮੈਂਟਰੀ 'ਚ ਮੁਕੇਸ਼ ਨੇ ਉਸ ਲੜਕੀ ਨੂੰ ਹੀ ਦੋਸ਼ੀ ਮੰਨਿਆ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਰਾਤ ਲੜਕੀ ਵਿਰੋਧ ਨਾ ਕਰਦੀ ਤਾਂ ਅਸੀਂ ਅਜਿਹਾ ਨਾ ਕਰਦੇ। ਉਸ ਦੇ ਵਿਵਾਦਪੂਰਨ ਬਿਆਨ ਦਿੱਤਾ ਸੀ ਕਿ ਲੜਕੀਆਂ ਜੇਕਰ ਰਾਤ ਦੇ ਸਮੇਂ ਇਸ ਤਰ੍ਹਾਂ ਨਿਕਲਣਗੀਆਂ ਤਾਂ ਅਜਿਹਾ ਹੋਵੇਗਾ ਹੀ। ਭਾਰਤ ਸਰਕਾਰ ਵਲੋਂ ਮਨਾਹੀ ਦੇ ਬਾਵਜੂਦ ਬੀਬੀਸੀ ਨੇ ਇਸ ਡਾਕੂਮੈਂਟਰੀ ਨੂੰ ਬ੍ਰਿਟੇਨ ਵਿਚ ਦਿਖਾਇਆ, ਇੰਨਾ ਹੀ ਨਹੀਂ ਇਸ ਨੂੰ ਯੂ-ਟਿਊਬ 'ਤੇ ਵੀ ਅਪਲੋਡ ਕੀਤਾ ਗਿਆ।
ਤਿਹਾੜ ਜੇਲ 'ਚ ਮੁਕੇਸ਼ ਦੇ ਲਏ ਗਏ ਇੰਟਰਵਿਊ ਬਾਰੇ ਉਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਕੇਸ਼ ਨੂੰ ਇੰਟਰਵਿਊ ਲਈ 40 ਹਜ਼ਾਰ ਰੁਪਏ ਦਿੱਤੇ ਗਏ ਸਨ। ਡਾਕੂਮੈਂਟਰੀ ਬਣਾਉਣ ਵਾਲੀ ਲੇਜਲੀ ਉਡਵਿਨ ਦੀ ਕੰਪਨੀ ਵਲੋਂ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਅੰਗਰੇਜ਼ੀ ਅਖਬਾਰ ਮੁਤਾਬਕ ਡਾਕੂਮੈਂਟਰੀ ਦੇ ਵਿਵਾਦਾਂ ਵਿਚ ਘਿਰ ਜਾਣ ਤੋਂ ਬਾਅਦ ਤਿਹਾੜ ਜੇਲ ਵਿਚ ਹੋਈ ਜਾਂਚ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਤਿਹਾੜ ਜੇਲ ਪ੍ਰਸ਼ਾਸਨ ਨੇ ਡਾਕੂਮੈਂਟਰੀ ਬਣਾਉਣ ਵਾਲੀ ਕੰਪਨੀ ਅਤੇ ਡਾਇਰੈਕਟਰ ਲੇਜਲੀ ਉਡਵਿਨ ਅਤੇ ਕੋ-ਪ੍ਰੋਡਿਊਸਰ ਅੰਜਲੀ ਭੂਸ਼ਣ ਨੂੰ ਨੋਟਿਸ ਭੇਜ ਦਿੱਤਾ ਹੈ।
ਇਸ ਡਾਕੂਮੈਂਟਰੀ ਕਾਰਨ ਸੰਸਦ ਤਕ ਹਾਹਾਕਾਰ ਮਚ ਗਈ। ਡਾਕੂਮੈਂਟਰੀ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਤਿਹਾੜ ਜੇਲ ਨੇ ਜਾਂਚ ਸ਼ੁਰੂ ਕੀਤੀ। ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਡਾਕੂਮੈਂਟਰੀ ਦੀ ਨਿਰਮਾਤਾ ਲੇਜਲੀ ਉਡਵਿਨ ਨੇ ਦੋਸ਼ੀ ਮੁਕੇਸ਼ ਦਾ ਇੰਟਰਵਿਊ ਲੈਣ ਲਈ ਝੂਠ ਬੋਲਿਆ ਸੀ। ਤਿਹਾੜ ਪ੍ਰਸ਼ਾਸਨ ਨੂੰ ਹਨ੍ਹੇਰੇ ਵਿਚ ਰੱਖ ਕੇ ਰੇਪ ਦੇ ਦੋਸ਼ੀ ਦੇ ਮਨੋਵਿਗਿਆਨ 'ਤੇ ਇਕ ਆਮ ਫਿਲਮ ਬਣਾਉਣ ਦੀ ਇਜਾਜ਼ਤ ਮੰਗੀ ਸੀ।
ਦੁਨੀਆ ਦਾ ਪਹਿਲਾ ਪਿਤਾ ਜਿਹੜਾ ਕਹਿੰਦੈ ਮੇਰਾ ਪੁੱਤ ਮਰ ਜਾਏ (ਦੇਖੋ ਤਸਵੀਰਾਂ)

ਲੰਡਨ— ਦੁਨੀਆ ਭਰ ਵਿਚ ਆਪਣੇ ਅੱਤਵਾਦ ਦੇ ਨਾਲ ਤਹਿਲਕਾ ਮਚਾਉਣ ਵਾਲੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਸਭ ਤੋਂ ਖਤਰਨਾਕ ਅੱਤਵਾਦੀ ਜੇਹਾਦੀ ਜੌਨ ਦੇ ਪਿਤਾ ਨੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਪਿਛਲੇ ਹਫਤੇ ਜੇਹਾਦੀ ਜੌਨ ਦੀ ਪਛਾਣ ਜ਼ਾਹਰ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਹੈ। ਇਸ ਤੋਂ ਬਾਅਦ ਹੁਣ ਉਸ ਦੇ ਪਿਤਾ ਨੇ ਸਾਹਮਣੇ ਆ ਕੇ ਕਿਹਾ ਕਿ ਉਸ ਦਾ ਬੇਟਾ ਜਾਨਵਰ ਹੈ। ਉਹ ਅੱਤਵਾਦੀ ਹੈ। ਜੌਨ ਦੇ ਪਿਤਾ ਜਸੀਮ ਨੇ ਕਿਹਾ ਕਿ ਉਸ ਦੇ ਬੇਟੇ ਦੀ ਹਰਕਤਾਂ 'ਤੇ ਉਸ ਨੂੰ ਸ਼ਰਮ ਆ ਰਹੀ ਹੈ। ਜੌਨ ਦਾ ਪਿਤਾ ਸ਼ਾਇਦ ਦੁਨੀਆ ਦਾ ਪਹਿਲਾ ਅਜਿਹਾ ਵਿਅਕਤੀ ਹੋਵੇਗਾ, ਜੋ ਕਹਿੰਦਾ ਹੋਵੇਗਾ ਕਿ ਉਸ ਦਾ ਬੇਟਾ ਮਰ ਜਾਵੇ, ਉਸ ਨੂੰ ਜਿਊਣ ਦਾ ਕੋਈ ਹੱਕ ਨਹੀਂ ਹੈ।
ਜੇਹਾਦੀ ਜੌਨ ਦੇ ਪਿਤਾ ਜਸੀਮ ਨਾਲ ਕੰਮ ਕਰ ਕਰ ਚੁੱਕੇ ਅਬੂ ਮੋਸ਼ਾਲ ਨੇ ਦੱਸਿਆ ਕਿ ਜੇਹਾਦੀ ਜੌਨ ਨੇ 2013 ਵਿਚ ਸੀਰੀਆ ਜਾਣ ਦਾ ਮਨ ਬਣਾਇਆ ਸੀ। ਉਸ ਨੇ ਜਸੀਮ ਨੂੰ ਫੋਨ ਕਰਕੇ ਮੁਆਫੀ ਵੀ ਮੰਗੀ ਸੀ ਪਰ ਜਸੀਮ ਨੇ ਉਸ ਨਾਲ ਸਾਰੇ ਨਾਅਤੇ ਤੋੜ ਦਿੱਤੇ ਸਨ। ਜਸੀਮ ਨੇ ਉਸੇ ਸਮੇਂ ਜੌਨ ਨੂੰ ਫੋਨ 'ਤੇ ਗਾਲ੍ਹਾਂ ਕੱਢੀਆਂ ਸਨ। ਉਸ ਨੇ ਕਿਹਾ ਸੀ ਕਿ ਸੀਰੀਆ ਪਹੁੰਚਣ ਤੋਂ ਪਹਿਲਾਂ ਤੂੰ ਮਰ ਜਾਵੇ। ਪਿਛਲੇ ਹਫਤੇ ਬੇਟੇ ਦੀ ਅਸਲ ਪਛਾਣ ਹੋਣ ਤੋਂ ਬਾਅਦ ਜਸੀਮ ਆਪਣੇ ਸਟੋਰ ਜਾਣ ਤੋਂ ਵੀ ਸ਼ਰਮਿੰਦਾ ਹੋ ਰਿਹਾ ਸੀ। ਮੂਲ ਰੂਪ ਨਾਲ ਇਰਾਕ ਦਾ ਰਹਿਣ ਵਾਲਾ ਜਸੀਮ ਕੁਵੈਤ ਵਿਚ ਸ਼ਰਨ ਲੈ ਕੇ ਕਈ ਸਾਲਾਂ ਤੱਕ ਪੁਲਸ ਕਰਮੀ ਦੀ ਨੌਕਰੀ ਕਰ ਚੁੱਕਾ ਹੈ। ਖਾੜੀ ਦੇਸ਼ਾਂ ਵਿਚ ਸੱਦਾਮ ਹੁਸੈਨ ਦੇ ਹਮਲਿਆਂ ਤੋਂ ਬਾਅਦ ਉਸ ਦੀ ਇਮਾਨਦਾਰੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਗਿਆ ਅਤੇ ਉਸ ਨੂੰ ਨੌਕਰੀ ਛੱਡਣੀ ਪਈ। 1993 ਵਿਚ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਲੰਡਨ ਆ ਗਏ। 2002 ਵਿਚ ਉਸ ਨੂੰ ਬ੍ਰਿਟਿਸ਼ ਦੀ ਨਾਗਰਿਕਤਾ ਮਿਲੀ। ਅਗਲੇ ਸਾਲ ਉਹ ਕੁਵੈਤ ਵਾਪਸ ਗਏ। ਇਸ ਤੋਂ ਬਾਅਦ ਉਹ ਲਗਾਤਾਰ ਕੁਵੈਤ ਅਤੇ ਬ੍ਰਿਟੇਨ ਦੀ ਯਾਤਰਾ ਕਰਦਾ ਰਿਹਾ। 2013 ਵਿਚ ਇਸਲਾਮਿਕ ਸਟੇਟ ਦਾ ਡਰਾਉਣਾ ਰੂਪ ਦੇਖ ਕੇ ਜਸੀਮ ਦਾ ਬੇਟਾ ਮੁਹੰਮਦ ਐਮਵਾਜ਼ੀ, ਜੋ ਕਿ ਅੱਜ ਅੱਤਵਾਦੀ ਜੇਹਾਦੀ ਜੌਨ ਦੇ ਨਾਂ ਨਾਲ ਪਛਾਣਿਆ ਜਾ ਰਿਹਾ ਹੈ, ਉਸ ਤੋਂ ਪ੍ਰਭਾਵਿਤ ਹੋ ਗਿਆ ਤੇ ਸੀਰੀਆ ਚਲਾ ਗਿਆ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਉੱਥੇ ਵਿਆਹ ਵੀ ਕਰਵਾ ਲਿਆ ਸੀ।
'ਆਪ' ਦੀ ਗੁਲ ਪਨਾਗ ਦਾ ਇਹ ਸੀਕ੍ਰੇਟ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਆਮ ਆਦਮੀ ਪਾਰਟੀ ਦੀ ਬੁਲੇਟ ਗਰਲ ਮਤਲਬ ਅਭਿਨੇਤਰੀ ਗੁਲ ਪਨਾਗ ਦੀ ਜ਼ਿੰਦਗੀ ਨਾਲ ਜੁੜਿਆ ਬੇਹੱਦ ਅਹਿਮ ਰਾਜ਼ ਤੁਸੀਂ ਨਹੀਂ ਜਾਣਦੇ ਹੋਵੋਗੇ। ਗੁਲ ਪਨਾਗ ਨੇ ਖੁਦ ਇਹ ਸੀਕ੍ਰੇਟ ਖੋਲ੍ਹਿਆ ਅਤੇ ਇਸ ਸੀਕ੍ਰੇਟ ਨੂੰ ਜਾਣ ਕੇ ਸਾਰੇ ਹੈਰਾਨ ਰਹਿ ਗਏ। ਇਹ ਸੀਕ੍ਰੇਟ ਹੀ ਉਨ੍ਹਾਂ ਦੀ ਪਾਜ਼ਿਟੀਵ ਐਨਰਜੀ ਦਾ ਰਾਜ਼ ਹੈ।
ਗੁਲ ਦੱਸਦੀ ਹਨ ਕਿ ਰਨਿੰਗ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਦੌੜਣ ਦਾ ਸ਼ੌਂਕ ਹੈ ਅਤੇ ਇਹੀ ਉਨ੍ਹਾਂ ਦੀ ਹੋਬੀ ਹੈ। ਇਸ ਲਈ ਗੁਲ 10 ਸਾਲ 'ਚ 16 ਹਾਫ ਮੈਰਾਥਨ 'ਚ ਹਿੱਸਾ ਲੈ ਚੁੱਕੀ ਹੈ। ਗੁਲ ਦੱਸਦੀ ਹਨ ਕਿ ਰਨਿੰਗ ਹਮੇਸ਼ਾ ਤੋਂ ਹੀ ਹੈਲਥ ਦਾ ਪ੍ਰਮੋਟ ਕਰਦੀ ਹੈ ਅਤੇ ਸਿਟੀ ਬਿਊਟੀਫੁਲ 'ਚ ਸੜਕਾਂ ਤੇ ਵਾਤਾਵਰਣ ਵੀ ਇਸ ਲਈ ਸਭ ਤੋਂ ਠੀਕ ਹੈ। ਉਨ੍ਹਾਂ ਦੀ ਲਾਫੀਫ 'ਚ ਬੈਸਟ ਚੇਂਜ ਉਸੇ ਦਿਨ ਆਇਆ ਜਦੋਂ ਮੈਂ ਪਹਿਲੇ ਦਿਨ ਰਨਿੰਗ ਸ਼ੁਰੂ ਕੀਤੀ। ਉਸੇ ਦਿਨ ਤੋਂ ਪਾਜ਼ਿਟੀਵ ਐਨਰਜੀ ਮਿਲਣੀ ਸ਼ੁਰੂ ਹੋ ਗਈ।
ਗੁਲ ਪਨਾਗ ਰਾਕ ਗਾਰਡਨ ਤੋਂ 15 ਮਾਰਚ ਨੂੰ ਆਯੋਜਿਤ ਹੋਣ ਵਾਲੀ ਮੈਰਾਥਨ ਨੂੰ ਪ੍ਰਮੋਟ ਕਰਨ ਸੋਮਵਾਰ ਨੂੰ ਚੰਡੀਗੜ੍ਹ ਪਹੁੰਚੀ ਸਨ ਅਤੇ ਇਸੇ ਕੜੀ 'ਚ ਉਨ੍ਹਾਂ ਨੇ ਪ੍ਰੈਸ ਗੱਲਬਾਤ ਵੀ ਕੀਤੀ। ਗੁਲ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਪਣੇ ਸ਼ਹਿਰ 'ਚ ਦੌੜਣ ਦਾ ਮੌਕਾ ਮਿਲਿਆ ਹੈ। ਇਸ ਲਈ ਉਹ ਇਸ 'ਚ ਜ਼ਰੂਰ ਹਿੱਸਾ ਲਵੇਗੀ। ਤਿੰਨ ਕੈਟੇਗਰੀ 'ਚ ਹੋਣ ਵਾਲੇ ਇਸ ਆਯੋਜਨ ਦੇ ਜੇਤੂਆਂ ਦੇ ਵਿਚ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਚੰਡੀਗੜ੍ਹ ਮੈਰਾਥਨ ਵੱਖ-ਵੱਖ ਸਮਾਜਕ ਟੀਚਿਆਂ ਲਈ ਕਰਾਈ ਜਾ ਰਹੀ ਹੈ।
ਪਿਆਰ ਕਰਨ ਦਾ ਮਿਲਿਆ ਇਹ ਸਿਲ੍ਹਾ, ਇੱਜ਼ਤ ਵੀ ਗਵਾਈ ਤੇ...(ਵੀਡੀਓ)
ਯਮੁਨਾਨਗਰ- ਪ੍ਰੇਮੀ ਦੀਆਂ ਗੱਲਾਂ 'ਚ ਆ ਕੇ ਪਤੀ ਨੂੰ ਤਲਾਕ ਦੇਣ ਵਾਲੀ ਔਰਤ ਇਨਸਾਫ ਲਈ ਦਰ-ਦਰ ਭਟਕ ਰਹੀ ਹੈ। ਦਰਅਸਲ ਪੀੜਤ ਔਰਤ ਮੀਨੂੰ ਨੇ ਸੀ. ਐੱਮ. ਵਿੰਡੋ 'ਤੇ ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਐੱਸ. ਪੀ. ਨੂੰ ਦੱਸਿਆ ਕਿ ਦੋਸ਼ੀ ਨੌਜਵਾਨ ਧੀਰਜ ਨੇ ਪਹਿਲੇ ਤਾਂ ਉਸ ਦਾ ਤਲਾਕ ਕਰਵਾਇਆ ਅਤੇ ਤਲਾਕ ਤੋਂ ਮਿਲੇ ਲੱਖਾਂ ਰੁਪਏ ਵੀ ਹੜਪ ਲਏ।
ਧੀਰਜ ਨੇ ਪਹਿਲੇ ਤਾਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਕੋਲ ਰੱਖਿਆ ਅਤੇ ਹਰਿਦੁਆਰ 'ਚ ਮੀਨੂੰ ਨਾਲ ਵਿਆਹ ਦਾ ਡਰਾਮਾ ਵੀ ਕੀਤਾ ਪਰ ਬਾਅਦ 'ਚ ਉਸ ਨੂੰ ਗੈਰ ਨੌਜਵਾਨਾਂ ਦੇ ਹਵਾਲੇ ਕਰ ਦਿੱਤਾ, ਜਦੋਂ ਉਸ ਨੇ ਐਤਰਾਜ਼ ਜਤਾਇਆ ਤਾਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਮੀਨੂੰ ਦਾ ਦੋਸ਼ ਹੈ ਕਿ ਉਸ ਨੂੰ ਅਜਿਹਾ ਨਾ ਕਰਨ 'ਤੇ ਉਸ ਨੂੰ ਬਲੇਡ ਨਾਲ ਮਾਰਿਆ ਜਾਂਦਾ ਸੀ।
ਦੂਜੇ ਪਾਸੇ ਐੱਸ. ਪੀ. ਯਮੁਨਾਨਗਰ ਨੇ ਇਸ 'ਤੇ ਗੌਰ ਕਰਦੇ ਹੋਏ ਸੰਬੰਧਤ ਥਾਣੇ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਮੀਨੂੰ ਦੀ ਮੰਨੀਏ ਤਾਂ ਉਸ ਨੂੰ ਪਹਿਲੇ ਤਾਂ ਇਨਸਾਫ ਨਹੀਂ ਮਿਲਿਆ ਪਰ ਜਦੋਂ ਉਸ ਨੇ ਇਨਸਾਫ ਲਈ ਗੁਹਾਰ ਲਗਾਈ ਹੈ ਤਾਂ ਦੇਖਣਾ ਹੋਵੇਗਾ ਕਿ ਕੀ ਉਸ ਨੂੰ ਇਨਸਾਫ ਮਿਲ ਪਾਉਂਦਾ ਜਾਂ ਫਿਰ ਅਜੇ ਵੀ ਇਨਸਾਫ ਲਈ ਉਸ ਨੂੰ ਧੱਕੇ ਖਾਣੇ ਪੈਣਗੇ।
ਬੇਰਹਿਮ ਸਹੁਰਿਆਂ ਨੇ ਜਿਊਂਦੀ ਨੂੰਹ ਨੂੰ ਲਾਈ ਅੱਗ

ਪਟਿਆਲਾ : ਇਕ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਨੂੰ ਜ਼ਿੰਦਾ ਸਾੜ ਕੇ ਮਾਰਨ ਦਾ ਯਤਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਚਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਧਰਮਕੋਟ 'ਚ ਇਕ ਮਹਿਲਾ 'ਤੇ ਉਸ ਦੇ ਸਹੁਰਾ ਪਰਿਵਾਰ ਨੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਹਾਲਤ ਗੰਭੀਰ ਹੋਣ 'ਤੇ ਉਸ ਨੂੰ ਰਾਜਿੰਦਰ ਹਸਪਤਾਲ ਤੋਂ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਸਨੌਰ ਪੁਲਸ ਨੇ ਪਤੀ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਲਗਭਗ ਦਸ ਸਾਲ ਪਹਿਲਾਂ ਆਪਣੀ ਧੀ ਆਸ਼ਾ ਰਾਣੀ ਦਾ ਵਿਆਹ ਪਿੰਡ ਧਰਮਕੋਟ ਦੇ ਸੰਦੀਪ ਕੁਮਾਰ ਨਾਲ ਕੀਤਾ ਸੀ ਅਤੇ ਉਨ੍ਹਾਂ ਦੀ ਧੀ ਦਾ ਇਕ ਸੱਤ ਸਾਲ ਦਾ ਬੇਟਾ ਅਤੇ ਪੰਜ ਸਾਲ ਦੀ ਬੇਟੀ ਹੈ। ਆਸ਼ਾ ਦੀ ਸੱਸ ਦੀ ਮੌਤ ਪੰਜ ਸਾਲ ਪਹਿਲਾਂ ਹੋ ਚੁੱਕੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਪਹਿਲਾਂ ਵੀ ਦੱਸਿਆ ਕਿ ਉਸ ਦਾ ਪਤੀ, ਜੇਠ, ਸਹੁਰਾ ਅਤੇ ਜਿਠਾਣੀ ਉਸ ਨਾਲ ਕੁੱਟਮਾਰ ਕਰਦੇ ਹਨ। ਜਿਸ 'ਤੇ ਪਰਿਵਾਰਿਕ ਮੈਂਬਰਾਂ ਨੇ ਵਿਚ ਪੈ ਕੇ ਮਾਮਲਾ ਹੱਲ ਕਰਵਾ ਦਿੱਤਾ ਸੀ ਪਰ ਅਜੇ ਉਹ ਆਪਣੀ ਧੀ ਕੋਲ ਜਾਣ ਬਾਰੇ ਸੋਚ ਹੀ ਰਹੀ ਸੀ ਕਿ ਉਸ ਦੇ ਗੁਆਂਢੀਆਂ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਸ਼ਾ ਨੂੰ ਸਹੁਰਿਆਂ ਨੇ ਸਾੜ ਦਿੱਤਾ ਹੈ ਅਤੇ ਉਹ ਰਾਜਿੰਦਰਾ ਹਸਪਤਾਲ 'ਚ ਭਰਤੀ ਹੈ। ਪੁਲਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ

ਡੇਰਾ ਸੱਚਾ ਸੌਦਾ ਮੁਖੀ ਦੀ ਫਿਲਮ ਐੱਮ. ਐੱਸ. ਜੀ. 'ਤੇ ਕੀਤਾ ਇਤਰਾਜ਼ਯੋਗ ਟਵੀਟ
ਲੁਧਿਆਣਾ(ਮਹੇਸ਼)- ਬਾਲੀਵੁੱਡ ਦੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਵਿਰੁੱਧ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਵਰਮਾ ਨੇ ਹਾਲ ਹੀ ਵਿਚ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ 'ਤੇ ਡੇਰਾ ਸੱਚਾ ਸਦਾ ਦੇ ਪ੍ਰਮੁੱਖ ਰਾਮ ਰਹੀਮ ਦੀ ਫਿਲਮ ਐੱਮ. ਐੱਸ. ਜੀ. 'ਤੇ ਭੱਦੀ (ਇਤਰਾਜ਼ਯੋਗ) ਟਿੱਪਣੀ ਕੀਤੀ ਸੀ, ਜਿਸ ਨਾਲ ਸੰਤ ਦੇ ਪ੍ਰੇਮੀਆਂ 'ਚ ਭਾਰੀ ਰੋਸ ਪ੍ਰਗਟ ਹੋ ਰਿਹਾ ਸੀ। ਪੁਲਸ ਦੇ ਇਤਿਹਾਸ 'ਚ ਇਹ ਪਹਿਲਾ ਅਜਿਹਾ ਮਾਮਲਾ ਹੈ, ਜਦੋਂ ਟਵਿੱਟਰ ਨੂੰ ਆਧਾਰ ਬਣਾ ਕੇ ਕਿਸੇ ਮਸ਼ਹੂਰ ਫਿਲਮ ਹਸਤੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਾਮ ਗੋਪਾਲ ਵਰਮਾ ਇਕ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਦਰਸ਼ਕਾਂ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਮ ਗੋਪਾਲ ਵਰਮਾ ਖਿਲਾਫ ਆਈ. ਪੀ. ਸੀ. ਦੀ ਧਾਰਾ 298 ਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ 66 ਦੇ ਤਹਿਤ ਕੇਸ ਰਜਿਸਟਰਡ ਕੀਤਾ ਹੈ। ਇਸ ਸਬੰਧ ਵਿਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪਿੰਡ ਲੁਹਾਰਾ ਨਿਵਾਸੀ ਜਸਬੀਰ ਸਿੰਘ ਨੇ ਪੁਲਸ ਦੇ ਕੋਲ ਸ਼ਿਕਾਇਤ ਦਿੱਤੀ ਸੀ। ਜਸਬੀਰ ਸਿੰਘ ਨੇ ਜਦੋਂ ਦੋਸ਼ੀ ਰਾਮ ਗੋਪਾਲ ਵਰਮਾ ਦਾ ਟਵੀਟ ਪੜ੍ਹਿਆ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰਾ ਧੱਕਾ ਲੱਗਾ। ਉਸ ਵਿਚ ਬੇਹੱਦ ਹੀ ਘਟੀਆ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਅਜਿਹਾ ਟਵੀਟ ਕਰਕੇ ਦੋਸ਼ੀ ਨੇ ਡੇਰਾ ਸੱਚਾ ਸੌਦਾ ਦੇ ਲੱਖਾਂ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਡਾਬਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਭਾਰਤ ਦੀ ਫਾਰਮ ਹੋਰਨਾਂ ਟੀਮਾਂ ਲਈ ਚੇਤਾਵਨੀ: RP ਸਿੰਘ
ਨਵੀਂ ਦਿੱਲੀ- ਤੇਜ਼ ਗੇਂਦਬਾਜ਼ ਆਰ.ਪੀ ਸਿੰਘ ਦਾ ਮੰਨਣਾ ਹੈ ਕਿ ਮੌਜੂਦਾ ਚੈਂਪੀਅਨ ਭਾਰਤ ਨੇ ਸਹੀ ਸਮੇਂ 'ਤੇ ਫਾਰਮ 'ਚ ਵਾਪਸੀ ਕੀਤੀ ਹੈ ਅਤੇ ਉਸ ਨੇ ਵਿਸ਼ਵ ਕੱਪ 'ਚ ਹੋਰਨਾਂ ਟੀਮਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ।
ਉਸ ਨੇ ਭਾਰਤ ਦੀ ਪਰਥ 'ਚ ਯੂ.ਏ.ਈ 'ਤੇ ਜਿੱਤ ਤੋਂ ਬਾਅਦ ਕਿਹਾ ਕਿ ਭਾਰਤ ਯਕੀਨੀ ਤੌਰ 'ਤੇ ਅਜਿਹੀ ਟੀਮ ਦਿਖ ਰਹੀ ਹੈ ਜਿਸ ਨੂੰ ਵਿਸ਼ਵ ਕੱਪ 'ਚ ਹਰਾਉਣਾ ਸੌਖਾ ਨਹੀਂ ਲੱਗ ਰਿਹਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੋਰਾਂ ਟੀਮਾਂ ਦੀ ਨਜ਼ਰ ਇਸ ਜਵਾਨ ਟੀਮ 'ਤੇ ਹੋਵੇਗੀ। ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਸਵਿੰਗ ਗੇਂਦਬਾਜ਼ੀ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ। ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਗੇਂਦਬਾਜ਼ ਪਿੱਚ ਤੋਂ ਮਿਲ ਰਹੀ ਮਦਦ ਦਾ ਫਾਇਦਾ ਉਠਾ ਰਹੇ ਹਨ।
ਨਾ ਸਿਹਰਾ ਸਜਾਇਆ, ਨਾ ਰੀਬਨ ਕਟਾਇਆ, ਗੁਰਮਤਿ ਮਰਿਯਾਦਾ ਅਨੁਸਾਰ ਹੋਇਆ ਵਿਲੱਖਣ ਵਿਆਹ

ਮਹਿਲ ਕਲਾਂ (ਅਣਖੀ)- ਅਜੋਕੇ ਦੌਰ 'ਚ ਜਦੋਂ ਵਿਆਹ ਘਰੋਂ ਨਿਕਲ ਕੇ ਮਹਿੰਗੇ ਮੈਰਿਜ ਪੈਲੇਸਾਂ ਵਿਚ ਪਹੁੰਚ ਗਏ ਹਨ, ਦਿਨੋਂ ਦਿਨ ਵਧ ਰਹੀ ਦਹੇਜ ਵਰਗੀ ਸਮਾਜਿਕ ਬੁਰਾਈ ਨੇ ਵਿਆਹ ਵਪਾਰ ਬਣਾ ਦਿੱਤੇ ਹਨ। ਅਜਿਹੀ 'ਚ ਇਕ ਮਿਸਾਲ ਪਿੰਡ ਗਹਿਲ ਨਾਲ ਸਬੰਧਤ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਬੱਗਾ ਸਿੰਘ ਨੇ ਆਪਣਾ ਵਿਆਹ ਮਹਿਲ ਕਲਾਂ ਵਾਸੀ ਬੀਬੀ ਸਿਮਰਨਜੀਤ ਕੌਰ ਪੁੱਤਰੀ ਇਕਬਾਲ ਸਿੰਘ ਨਾਲ ਪੂਰਨ ਸਿੱਖ ਰਹੁ ਰੀਤਾਂ ਅਨੁਸਾਰ ਕਰਵਾ ਕੇ ਪੈਦਾ ਕੀਤੀ ਹੈ। ਇਸ ਵਿਆਹ ਦੀ ਵਿਲੱਖਣ ਗੱਲ ਇਹ ਸੀ ਕਿ ਨਾ ਤਾਂ ਲਾੜੇ ਨੇ ਵਿਆਹ ਮੌਕੇ ਸਿਹਰਾ ਸਜਾਇਆ ਅਤੇ ਨਾ ਕੁੜੀਆਂ ਨੇ ਰੀਬਨ ਕਟਵਾਉਣ ਦੀ ਰਸਮ ਕੀਤੀ। ਦੋਵਾਂ ਪਰਿਵਾਰਾਂ ਦੇ ਗੁਰਸਿੱਖ ਵਿਚਾਰਾਂ ਦੇ ਧਾਰਨੀ ਹੋਣ ਕਾਰਨ ਇਹ ਵਿਆਹ ਬਿਨਾਂ ਦਹੇਜ ਤੋਂ ਅਤੇ ਪੂਰਨ ਤੌਰ 'ਤੇ ਨਸ਼ਾ ਰਹਿਤ ਕੀਤਾ ਗਿਆ। ਵਿਆਹ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਕਥਾਵਾਚਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈਬਖਤੌਰ ਵਾਲਿਆਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪਦਾਰਥਵਾਦੀ ਸੋਚ ਨੇ ਵਿਆਹਾਂ ਨੂੰ ਇਨੇ ਖ਼ਰਚੀਲੇ ਬਣਾ ਦਿੱਤਾ ਹੈ ਕਿ ਵਿਆਹ ਆਮ ਆਦਮੀ ਲਈ ਬੋਝ ਬਣ ਗਏ ਹਨ ਪਰ ਅਜਿਹੇ ਸਾਦੇ ਵਿਆਹਾਂ ਤੋਂ ਸਮੂਹ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਦਹੇਜ ਪ੍ਰਥਾ ਵਰਗੀ ਸਮਾਜਿਕ ਬੁਰਾਈ 'ਤੇ ਮੁਕੰਮਲ ਪਾਬੰਦੀ ਲਾਉਣ ਤਾਂ ਜੋ ਮਾਪੇ ਧੀਆਂ ਨੂੰ ਬੋਝ ਸਮਝਣ ਦੀ ਬਜਾਏ ਪੁੱਤਰਾਂ ਵਾਂਗ ਉਨ੍ਹਾਂ ਦੀ ਪਰਵਰਿਸ਼ ਕਰਨ।
ਉਨ੍ਹਾਂ ਸਮੂਹ ਸੰਗਤ ਨੂੰ ਡੇਰਾਵਾਦ, ਪਖੰਡੀ ਸਾਧਾਂ ਅਤੇ ਵਹਿਮਾ ਭਰਮਾਂ ਦੇ ਚੱਕਰ 'ਚੋਂ ਨਿਕਲਣ ਅਤੇ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਸਮੇਂ ਗੁਰਮਤਿ ਸੇਵਾ ਲਹਿਰ ਦੇ ਆਗੂ ਨੰਬਰਦਾਰ ਗੁਰਮੇਲ ਸਿੰਘ ਖਾਲਸਾ, ਬਾਬਾ ਸ਼ੇਰ ਸਿੰਘ ਖਾਲਸਾ, ਪ੍ਰਧਾਨ ਸੁਖਪਾਲ ਸਿੰਘ ਕਲਾਲ ਮਾਜਰਾ, ਪ੍ਰਧਾਨ ਜਗਸੀਰ ਸਿੰਘ ਮਹਿਲ ਖੁਰਦ, ਗਿਆਨੀ ਕਰਮ ਸਿੰਘ, ਕੁਲਦੀਪ ਸਿੰਘ ਗਿੱਲ, ਮਲਕੀਤ ਸਿੰਘ ਮਹਿਲ ਖੁਰਦ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਸਤਨਾਮ ਸਿੰਘ ਮਹਿਲ ਕਲਾਂ, ਭਾਈ ਹਰੀ ਸਿੰਘ ਆਦਿ ਪਤਵੰਤਿਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜੋੜੀ ਨੂੰ ਅਸ਼ੀਦਵਾਰ ਦਿੱਤਾ। ਇਲਾਕੇ ਅੰਦਰ ਪੂਰਨ ਗੁਰਮਰਿਯਾਦਾ, ਦਾਜ ਰਹਿਤ, ਨਸ਼ਾ ਰਹਿਤ ਇਸ ਵਿਆਹ ਦੀ ਖੂਬ ਪ੍ਰਸੰਸ਼ਾ ਹੋ ਰਹੀ ਅਤੇ ਲੋਕ ਇਸ ਨੂੰ ਇਕ ਸਾਕਾਰਤਮਕ ਸੋਚ ਦੀ ਮਿਸਾਲ ਦੱਸ ਰਹੇ ਹਨ।
ਲਾਲ ਸਿੰਘ ਹੋਣਗੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ!
ਜਲੰਧਰ/ਨਵੀਂ ਦਿੱਲੀ-ਕਾਂਗਰਸੀ ਨੇਤਾ ਅਤੇ ਸਨੌਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਲਾਲ ਸਿੰਘ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲਾਲ ਸਿੰਘ ਨੂੰ ਪ੍ਰਧਾਨ ਬਣਾਉਣ ਸੰਬੰਧੀ ਫਾਈਲ ਕਲੀਅਰ ਕਰ ਦਿੱਤੀ ਹੈ।
ਬੇਸ਼ੱਕ ਕਾਂਗਰਸ ਹਾਈਕਮਾਨ ਵਲੋਂ ਅਜੇ ਤੱਕ ਇਸ ਸੰਬੰਧੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਅਖਿਲ ਭਾਰਤੀ ਕਾਂਗਰਸ ਭਵਨ ਤੋਂ ਇਸ ਸੰਬੰਧੀ ਰਿਪੋਰਟ ਲੀਕ ਹੋ ਗਈ ਹੈ। ਇਸ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਪੰਜਾਬ ਭਰ ਤੋਂ ਲਾਲ ਸਿੰਘ ਨੂੰ ਫੋਨ 'ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬ ਵਿਧਾਨ ਸਭਾ 'ਚ ਮੌਜੂਦਾ ਸਮੇਂ 'ਚ ਲਾਲ ਸਿੰਘ ਸਭ ਤੋਂ ਸੀਨੀਅਰ ਕਾਂਗਰਸੀ ਵਿਧਾਇਕ ਹਨ ਅਤੇ 6 ਵਾਰ ਵਿਧਾਇਕ ਬਣ ਚੁੱਕੇ ਹਨ। ਪਾਰਟੀ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਬਦਲਣਾ ਚਾਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪ੍ਰਧਾਨ ਨਹੀਂ ਬਣਾਉਣਾ ਚਾਹੁੰਦੀ, ਇਸੇ ਕਾਰਨ ਲਾਲ ਸਿੰਘ ਦੇ ਨਾਂ 'ਤੇ ਸਹਿਮਤੀ ਜ਼ਾਹਰ ਕੀਤੀ ਗਈ ਹੈ।
ਜੇਤਲੀ ਨੇ ਦਿੱਤਾ ਪੰਜਾਬ ਨੂੰ ਝਟਕਾ

ਚੰਡੀਗੜ੍ਹ(ਭੁੱਲਰ, ਧਵਨ)- ਸੰਸਦ ਵਿਚ ਸ਼ਨੀਵਾਰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਪੰਜਾਬ ਨੂੰ ਇਕ ਹੋਰ ਝਟਕਾ ਲੱਗਾ ਹੈ। ਬਜਟ ਵਿਚ ਸਿਰਫ ਅੰਮ੍ਰਿਤਸਰ ਵਿਖੇ ਏਮਜ਼ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਗਿਆ ਹੈ ਜਦੋਂਕਿ ਇਸ ਤੋਂ ਇਲਾਵਾ ਪੰਜਾਬ ਨੂੰ ਹੋਰ ਕੁਝ ਵੀ ਨਹੀਂ ਮਿਲਿਆ। ਪੰਜਾਬ ਸਰਕਾਰ ਇਹ ਉਮੀਦ ਕਰ ਰਹੀ ਸੀ ਕਿ ਬਜਟ ਵਿਚ ਉਸ ਨੂੰ ਕੋਈ ਵੱਡੀ ਇੰਡਸਟਰੀ ਮਿਲੇਗੀ। ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਤਾਂ ਬਜਟ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਨੂੰ ਵੱਡੇ ਇੰਡਸਟਰੀਅਲ ਯੂਨਿਟਾਂ ਦੀ ਲੋੜ ਹੈ ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ ਅਤੇ ਇਥੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋ ਸਕਣ। ਢੀਂਡਸਾ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਵਿਚ ਇਸ ਸਮੇਂ ਸਿਰਫ ਇਕ ਵੱਡੀ ਇੰਡਸਟਰੀ ਹੈ ਜੋ ਕਪੂਰਥਲਾ ਵਿਚ ਰੇਲ ਕੋਚ ਫੈਕਟਰੀ ਹੈ।
ਪੰਜਾਬ ਨੇ ਕੈਂਸਰ ਦੀ ਰੋਕਥਾਮ ਲਈ ਵੀ 100 ਕਰੋੜ ਰੁਪਏ ਦੀ ਰਕਮ ਮੰਗੀ ਸੀ। ਪੰਜਾਬ ਨੂੰ ਫਸਲਾਂ ਦੀ ਵਨ-ਸੁਵੰਨਤਾ ਲਈ ਕੇਂਦਰੀ ਫੰਡਾਂ ਦੀ ਲੋੜ ਸੀ। ਇਸੇ ਤਰ੍ਹਾਂ ਪੰਜਾਬ ਨੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਸਨਅਤੀ ਪੈਕੇਜ ਦਾ ਮਾਮਲਾ ਵੀ ਕੇਂਦਰ ਕੋਲ ਉਠਾਇਆ ਸੀ।
ਕੇਂਦਰੀ ਬਜਟ ਦੇ ਐਲਾਨ ਪਿੱਛੋਂ ਪੰਜਾਬ ਨੂੰ ਕੁਝ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇੰਡਸਟਰੀ ਦੀ ਗੱਲ ਤਾਂ ਛੱਡੋ ਪੰਜਾਬ ਨੂੰ ਕੈਂਸਰ ਦੀ ਰੋਕਥਾਮ ਅਤੇ ਫਸਲਾਂ ਦੀ ਵਨ-ਸੁਵੰਨਤਾ ਲਈ ਵੀ ਪੈਸਾ ਨਹੀਂ ਮਿਲਿਆ।
ਸਰਹੱਦੀ ਖੇਤਰਾਂ ਲਈ ਕਿਸੇ ਪੈਕੇਜ ਦਾ ਐਲਾਨ ਬਜਟ ਵਿਚ ਨਹੀਂ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀ ਪਿਛਲੇ ਸਮੇਂ ਦੌਰਾਨ ਕਈ ਵਾਰ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਹੋਰਨਾਂ ਮੰਤਰੀਆਂ ਨੂੰ ਮਿਲੇ ਹਨ ਜਿਸ ਵਿਚ ਉਨ੍ਹਾਂ ਪੰਜਾਬ ਦਾ ਪੱਖ ਰੱਖਿਆ ਸੀ ਪਰ ਅਖੀਰ ਪੰਜਾਬ ਨੂੰ ਨਿਰਾਸ਼ਾ ਹੀ ਮਿਲੀ ਹੈ।
ਮੋਦੀ ਸਰਕਾਰ ਪਹਿਲਾਂ ਵੀ ਰੋਕ ਚੁੱਕੀ ਹੈ ਗ੍ਰਾਂਟ
ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਕੇਂਦਰ ਵਲੋਂ ਸੂਬੇ ਦੀਆਂ ਕਈ ਗ੍ਰਾਂਟਾਂ ਰੋਕਣ ਕਾਰਨ ਪਹਿਲਾਂ ਹੀ ਬਾਦਲ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਹੈ। ਹੁਣ ਬਜਟ ਵਿਚ ਵਿਰੋਧੀ ਧਿਰ ਨੂੰ ਸੂਬਾ ਸਰਕਾਰ ਖਿਲਾਫ ਪ੍ਰਚਾਰ ਕਰਨ ਦਾ ਹੋਰ ਮੌਕਾ ਮਿਲ ਜਾਵੇਗਾ। ਮਾਰਚ ਵਿਚ ਸੂਬਾ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਤੇ ਉਸ ਤੋਂ ਬਾਅਦ ਧੂਰੀ ਉਪ ਚੋਣਾਂ ਹੋਣਗੀਆਂ ਜਿਸ ਵਿਚ ਕੇਂਦਰੀ ਬਜਟ ਦੇ ਮੁੱਦਿਆਂ 'ਤੇ ਵਿਰੋਧੀ ਧਿਰ ਬਾਦਲ ਸਰਕਾਰ ਨੂੰ ਘੇਰੇਗਾ। ਜ਼ਿਕਰਯੋਗ ਹੈ ਕਿ ਮੋਦੀ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਰੁਣ ਜੇਤਲੀ ਦੇ ਕੇਂਦਰ ਵਿਚ ਵਿੱਤ ਮੰਤਰੀ ਬਣ ਜਾਣ 'ਤੇ ਸੂਬੇ ਨੂੰ ਚੰਗੀ ਮਦਦ ਮਿਲਣ ਦੇ ਚੋਣ ਮੁਹਿੰਮ ਦੌਰਾਨ ਭਾਸ਼ਣ ਕਰਦੇ ਸਨ ਤੇ ਉਹ ਤਾਂ ਇਥੋਂ ਤਕ ਵੀ ਕਹਿੰਦੇ ਸਨ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਪੈਸਿਆਂ ਦੇ ਟਰੱਕ ਭਰ ਕੇ ਆਉਣਗੇ ਪਰ ਹੁਣ ਬਜਟ ਆਉਣ ਤੋਂ ਬਾਅਦ ਹਾਲਾਤ ਬਿਲਕੁਲ ਉਲਟ ਦਿਖਾਈ ਦੇ ਰਹੇ ਹਨ।
ਸੂਬੇ ਨੂੰ ਸੀ ਕਿਸੇ ਵੱਡੀ ਇੰਡਸਟਰੀ ਦੀ ਉਮੀਦ
ਪੰਜਾਬ ਸਰਕਾਰ ਅਜਿਹੀ ਉਮੀਦ ਕਰ ਰਹੀ ਸੀ ਕਿ ਬਜਟ ਵਿਚ ਉਸ ਨੂੰ ਕੋਈ ਵੱਡੀ ਇੰਡਸਟਰੀ ਮਿਲੇਗੀ। ਪੰਜਾਬ ਦੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਤਾਂ ਬਜਟ ਤੋਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਨੂੰ ਵੱਡੇ ਇੰਡਸਟਰੀਅਲ ਯੂਨਿਟ ਦੀ ਲੋੜ ਹੈ ਜੋ ਸੂਬੇ ਲਈ ਸਹਾਇਕ ਸਿੱਧ ਹੋ ਸਕੇ, ਕਿਉਂਕਿ ਵੱਡੀ ਇੰਡਸਟਰੀ ਵਿਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਸਨ। ਢੀਂਡਸਾ ਨੇ ਕਿਹਾ ਸੀ ਕਿ ਪੰਜਾਬ ਵਿਚ ਇਸ ਸਮੇਂ ਸਿਰਫ ਇਕ ਹੀ ਵੱਡੀ ਇੰਡਸਟਰੀ ਹੈ, ਜੋ ਕਪੂਰਥਲਾ ਵਿਚ ਰੇਲ ਕੋਚ ਫੈਕਟਰੀ ਦੇ ਤੌਰ 'ਤੇ ਸਥਾਪਤ ਹੈ। ਪੰਜਾਬ ਨੇ ਕੈਂਸਰ ਦੀ ਰੋਕਥਾਮ ਲਈ ਵੀ 100 ਕਰੋੜ ਰੁਪਏ ਦੀ ਰਕਮ ਮੰਗੀ ਸੀ। ਪੰਜਾਬ ਨੂੰ ਫਸਲ ਵੰਨ-ਸੁਵੰਨਤਾ ਪ੍ਰੋਗਰਾਮ ਲਈ ਵੀ ਕੇਂਦਰੀ ਫੰਡਾਂ ਦੀ ਲੋੜ ਸੀ। ਇਸੇ ਤਰ੍ਹਾਂ ਪੰਜਾਬ ਨੇ ਕੰਢੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦਾ ਮਾਮਲਾ ਵੀ ਕੇਂਦਰ ਸਾਹਮਣੇ ਚੁਕਿਆ ਸੀ। ਇੰਡਸਟਰੀ ਤਾਂ ਦ²ੂਰ ਪੰਜਾਬ ਨੂੰ ਕੈਂਸਰ ਦੀ ਰੋਕਥਾਮ ਤੇ ਫਸਲ ਵੰਨ-ਸੁਵੰਨਤਾ ਲਈ ਵੀ ਪੈਸਾ ਨਹੀਂ ਮਿਲਿਆ।
ਸਿੱਖੀ ਨੂੰ ਅਪਣਾ ਧੰਨ-ਧੰਨ ਹੋਏ ਗੋਰੇ, ਇੰਝ ਕਰ ਰਹੇ ਨੇ ਸੇਵਾ (ਦੇਖੋ ਤਸਵੀਰਾਂ)

ਕਪੂਰਥਲਾ- ਸਿੱਖ ਧਰਮ ਦਾ ਨਾਂ ਆਉਂਦਾ ਹੈ, ਤਾਂ ਹਰ ਕੋਈ ਇਸ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹੈ। ਗੁਰੂਆਂ-ਪੀਰਾਂ ਦੀ ਇਸ ਧਰਤੀ 'ਤੇ ਨਤਮਸਕ ਹੋ ਕੇ ਹਰ ਕੋਈ ਆਪਣੇ ਆਪ ਨੂੰ ਧਨ ਭਾਗ ਸਮਝਦਾ ਹੈ ਅਤੇ ਸੇਵਾ ਕਰ ਹਰ ਕੋਈ ਧੰਨ-ਧੰਨ ਹੋ ਜਾਂਦਾ ਹੈ। ਗੁਰੂ ਦੇ ਚਰਨਾਂ 'ਚ ਆ ਕੇ ਅਤੇ ਸੇਵਾ ਕਰਨ ਵਾਲਾ ਹਰ ਸਿੱਖ ਆਪਣੇ-ਆਪ ਨੂੰ ਖੁਸ਼ ਕਿਸਮਤ ਮੰਨਦਾ ਹੈ। ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਤੋਂ ਵਿਦੇਸ਼ੀ ਵੀ ਆ ਜੁੜੇ ਹਨ। ਕੁਝ ਅਜਿਹਾ ਹੀ ਦੇਖ ਨੂੰ ਮਿਲਿਆ, ਕਾਲੀ ਬੇਈਂ ਦੀ ਕਾਰ ਸੇਵਾ 'ਚ, ਜਿੱਥੇ ਪਹਿਲੀ ਵਾਰ ਯੂਕ੍ਰੇਨ ਦੀ ਸੰਗਤ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ 3 ਘੰਟੇ ਸੇਵਾ ਕੀਤੀ। ਉਨ੍ਹਾਂ ਨੇ ਇਸ ਕਾਰ ਸੇਵਾ ਦੌਰਾਨ ਬੂਟੀ ਕੱਢੀ ਅਤੇ ਇਸ਼ਨਾਨ ਘਾਟ ਦੀ ਸਫਾਈ ਕੀਤੀ।
ਬਸ ਇੰਨਾ ਹੀ ਨਹੀਂ ਇਨ੍ਹਾਂ ਵਿਦੇਸ਼ੀਆਂ ਨੇ ਸਿੱਖੀ ਨੂੰ ਵੀ ਅਪਣਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੱਖ ਧਰਮ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਨ ਆਏ ਹਨ। ਇੰਨੀ ਦੂਰੋ ਆਏ ਇਨ੍ਹਾਂ ਵਿਦੇਸ਼ੀਆਂ ਨੂੰ ਸੰਤ ਸੀਚੇਵਾਲ ਵੀ ਮਿਲਣ ਲਈ ਪਹੁੰਚੇ। ਸੰਤ ਸੀਚੇਵਾਲ ਨੇ ਵਫਦ ਦੇ ਸਾਰੇ ਮੈਂਬਰਾਂ ਨੂੰ ਸਨਮਾਨਤ ਕੀਤਾ। ਸੇਵਾ ਵਿਚ ਸਤਿਸ੍ਰੀ ਸਿੰਘ, ਸ਼ਕਾਤ ਕੌਰ, ਦਵਮਦੀਪ ਕੌਰ, ਹਰਮੇਸ਼ ਸਿੰਘ, ਇੰਦਰਾ ਕੌਰ, ਮੁਖਤਿਆਰ ਸਿੰਘ, ਗੁਰੂ ਅੰਮ੍ਰਿਤ ਕੌਰ, ਸਵੇਤਲਾਨਾ ਕੌਰ, ਮਾਰੀਆ, ਲਿਵਤਾਰ ਕੌਰ, ਗੁਰੂਵਿੰਦਰ ਸਿੰਘ ਆਦਿ ਨੇ ਯੋਗਦਾਨ ਦਿੱਤਾ।
ਜਿੱਤ ਦਾ ਜਸ਼ਨ ਬਦਲਿਆ ਮਾਤਮ 'ਚ
ਚੋਣਾਂ 'ਚ ਜਿੱਤ ਦੀ ਵਧਾਈ ਦੇਣ ਜਾਂਦਿਆਂ ਦਾ ਹੋਇਆ ਹਾਦਸਾ
ਬਰਨਾਲਾ (ਵਿਵੇਕ ਸਿੰਧਵਾਨੀ)-ਟਰੱਕ ਅਤੇ ਪਿਕਅੱਪ ਗੱਡੀ ਦੀ ਆਹਮੋ-ਸਾਹਮਣੀ ਟੱਕਰ 'ਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਹਾਦਸੇ ਤੋਂ ਬਾਅਦ ਖਲ ਦਾ ਭਰਿਆ ਟਰੱਕ ਪਲਟ ਗਿਆ ਅਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਰਨਾਲਾ ਵਿਖੇ ਮ੍ਰਿਤਕ ਵਿਅਕਤੀਆਂ ਦੇ ਰਿਸ਼ਤੇਦਾਰ ਗੁਰਮੇਲ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਜੈਲਾ ਸਿੰਘ ਦੇਰ ਸ਼ਾਮ ਵਾਰਡ ਨੰਬਰ 27 ਤੋਂ ਜੇਤੂ ਉਮੀਦਵਾਰ ਦੇ ਘਰ ਵਧਾਈ ਦੇਣ ਲਈ ਪਿਕਅੱਪ ਗੱਡੀ ਵਿਚ ਜਾ ਰਹੇ ਸਨ ਕਿ ਧੰਦੀਵਾਲ ਵਰਕਸ਼ਾਪ ਕੋਲ ਸਾਹਮਣਿਓਂ ਆ ਰਹੇ ਇਕ ਖਲ ਨਾਲ ਭਰੇ ਟਰੱਕ ਨਾਲ ਇਨ੍ਹਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਪਿਕਅੱਪ ਗੱਡੀ ਚਕਨਾਚੂਰ ਹੋ ਗਈ ਅਤੇ ਟਰੱਕ ਪਲਟ ਕੇ ਟੇਢਾ ਹੋ ਜਾਣ ਕਾਰਨ ਅਗਲਾ ਹਿੱਸਾ ਨੁਕਸਾਨਿਆ ਗਿਆ।
ਇਸ ਵਾਪਰੇ ਭਿਆਨਕ ਹਾਦਸੇ ਦੌਰਾਨ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਜੈਲਾ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਵਰਿੰਦਰਪਾਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਬਾਹਰ ਰੈਫਰ ਕਰ ਦਿੱਤਾ।
ਸ਼ੈਰੀ ਮਾਨ ਦੇ ਗੀਤ 'ਯਾਰ ਅਣਮੁੱਲੇ' ਵਾਲੇ ਦੀਪ ਲੰਡੀ ਜੀਪ ਵਾਲੇ ਨੇ ਕਰਤਾ ਅਜਿਹਾ ਕਾਰਾ...
ਬਠਿੰਡਾ : ਇਥੋਂ ਦੇ ਕੋਠਾਗੁਰੂ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਚੋਣ ਰੰਜਿਸ਼ ਦੇ ਚੱਲਦੇ ਸ਼ੈਰੀ ਮਾਨ ਦੇ ਮਸ਼ਹੂਰ ਗੀਤ 'ਯਾਰ ਅਣਮੂਲੇ' ਦਾ ਬਹੁਚਰਚਿਤ ਕਰੈਕਟਰ ਦੀਪ ਲੰਡੀ ਜਾਪ ਵਾਲਾ ਜੋ ਕਿ ਅਕਾਲੀ ਸਮਰਥਕ ਵੀ ਹੈ ਨੇ ਸਾਥੀਆਂ ਸਮੇਤ ਕਾਂਗਰਸ ਸਮਰਥਕ ਨਾਲ ਟਕਰਾਅ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਟਕਰਾਅ ਵਿਚ ਫਾਇਰਿੰਗ ਵੀ ਹੋਈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਹਾਲਾਤ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ 307 ਦਾ ਮਾਮਲਾ ਦਰਜ ਕੀਤਾ ਹੈ। ਖਬਰ ਲਿਖੇ ਜਾਣ ਤਕ ਕਿਸੇ ਪੁਲਸ ਵਲੋਂ ਕਿਸੇ ਦੇ ਗ੍ਰਿਫਤਾਰ ਹੋਣ ਦੀ ਸੂਚਨਾ ਨਹੀਂ ਸੀ।
ਜਦੋਂ ਬੱਚਿਆਂ ਵਾਂਗ ਰੋਣ ਲੱਗ ਪਏ ਮਸ਼ਹੂਰ ਗਾਇਕ ਹਰਭਜਨ ਮਾਨ (ਦੇਖੋ ਤਸਵੀਰਾਂ)

ਲੁਧਿਆਣਾ : ਸ਼ਹਿਰ ਦੀ ਇਸਾ ਨਗਰੀ ਇਲਾਕੇ 'ਚ ਡਾ. ਏ.ਵੀ.ਐਮ. ਪਬਲਿਕ ਸਕੂਲ 'ਚ ਸੱਭਿਆਚਾਰਕ ਲੋਕ ਮੰਚ ਵਲੋਂ ਆਯੋਜਿਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ 'ਚ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਭਾਵੁਕ ਹੋ ਗਏ। ਇਸ ਪ੍ਰੋਗਰਾਮ ਵਿਚ ਜਦੋਂ ਹਰਭਜਨ ਮਾਨ ਸਵ. ਜੱਸੋਵਾਲ ਜੀ ਦੀ ਧਰਮ ਪਤਨੀ ਸੁਰਜੀਤ ਕੌਰ ਨੂੰ ਮਿਲੇ ਤਾਂ ਆਪਣੇ ਜਜ਼ਬਾਤਾਂ ਨੂੰ ਰੋਕ ਨਾ ਸਕੇ ਅਤੇ ਰੋਣ ਲੱਗ ਪਏ। ਅੱਖਾਂ 'ਚ ਹੰਝੂ ਭਰਦੇ ਹੋਏ ਹਰਭਜਨ ਮਾਨ ਨੇ ਇੱਥੋਂ ਤਕ ਕਹਿ ਦਿੱਤਾ ਕਿ ਜੇ ਜੱਸੋਵਾਲ ਜੀ ਨਾ ਹੁੰਦੇ ਤਾਂ ਅੱਜ ਇਹ ਹਰਭਜਨ ਮਾਨ ਵੀ ਨਾ ਹੁੰਦਾ। ਗਾਇਕੀ ਵਿਚ ਮੈਨੂੰ ਲਿਆਉਣ ਵਾਲੇ ਬਾਬਾ ਬੋਹੜ ਜੱਸੋਵਾਲ ਨੇ ਹੀ ਮੈਨੂੰ ਕੈਨੇਡਾ ਤੋਂ ਲਿਆ ਕੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਵਿਚ ਸਟੇਜ 'ਤੇ ਪਹਿਲੀ ਵਾਰ ਗੀਤ ਗਾਉਣ ਦਾ ਮਾਣ ਬਖਸ਼ਿਆ ਸੀ।
ਇਸ ਦੌਰਾਨ ਹਰਭਜਨ ਮਾਨ ਜਦੋਂ ਸਵ. ਜਗਦੇਵ ਸਿੰਘ ਜੱਸੋਵਾਲ ਦੀ ਧਰਮ ਪਤਨੀ ਸੁਰਜੀਤ ਕੌਰ ਨੂੰ ਮਿਲੇ ਤਾਂ ਆਪਣੇ ਜਜ਼ਬਾਤਾਂ ਨੂੰ ਨਾ ਰੋਕ ਸਕੇ ਅਤੇ ਬੱਚਿਆਂ ਵਾਂਗੂ ਰੋਣ ਲੱਗ ਪਏ। ਭਾਵੁਕ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਸੰਭਾਲਿਆ ਤਾਂ ਆਪਣੇ ਜਜ਼ਬਾਤ ਸਾਂਝੇ ਕੀਤੇ। ਸਵ. ਜੱਸੋਵਾਲ ਦੀ ਪਤਨੀ ਨੇ ਵੀ ਹਰਭਜਨ ਮਾਨ ਨੂੰ ਬੱਚਿਆਂ ਵਾਂਗ ਗਲ ਲਾ ਕੇ ਚੁੱਪ ਕਰਵਾਇਆ ਅਤੇ ਦੋਵਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲੱਗ ਪਏ। ਹਰਭਜਨ ਮਾਨ ਨੇ ਸੁਰਜੀਤ ਕੌਰ ਨੇ ਆਪਣੇ ਫੋਨ 'ਚ ਕੈਦ ਉਹ ਯਾਦ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਦੀ ਆਖਰੀ ਮੁਲਾਕਾਤ ਕੈਦ ਸੀ।
ਲਓ ਜੀ ਲਾਂਚ ਤੋਂ ਪਹਿਲਾਂ ਹੀ ਦੇਖ ਲਵੋ ਸੈਮਸੰਗ ਗਲੈਕਸੀ ਐਸ6 (Galaxy S6) (ਤਸਵੀਰਾਂ)

ਨਵੀਂ ਦਿੱਲੀ- ਸੈਮਸੰਗ ਦੀ ਗਲੈਕਸੀ ਐਸ ਸੀਰੀਜ਼ ਦਾ ਨਵਾਂ ਸਮਾਰਟਫੋਨ ਅੱਜਕਲ ਸੁਰੱਖਿਆਂ 'ਚ ਹੈ। ਦੱਖਣੀ ਕੋਰੀਆਈ ਕੰਪਨੀ ਅਗਲੇ ਮਹੀਨੇ ਯਾਨੀ 1 ਮਾਰਚ ਨੂੰ ਇਕ ਈਵੈਂਟ ਦੌਰਾਨ ਆਪਣੇ ਨਵੇਂ ਸਮਾਰਟਫੋਨ ਗਲੈਕਸੀ ਐਸ6 ਨੂੰ ਲਾਂਚ ਕਰੇਗੀ ਪਰ ਲਾਂਚ ਤੋਂ ਪਹਿਲਾਂ ਹੀ ਗਲੈਕਸੀ ਐਸ6 ਦੀ ਫੋਟੋ ਵੈਬ 'ਤੇ ਲੀਕ ਹੋ ਗਈ ਹੈ।
New Design
ਗਲੈਕਸੀ ਐਸ6 ਦੀ ਲੀਕ ਹੋਈਆਂ ਤਸਵੀਰਾਂ 'ਚ ਨਵੇਂ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਜਿਥੇ ਹੁਣ ਤਕ ਗਲੈਕਸੀ ਐਸ ਸੀਰੀਜ਼ ਦੇ ਸਮਾਰਟਫੋਨਸ 'ਚ ਪਲਾਸਟਿਕ ਬਾਡੀ ਦੀ ਵਰਤੋਂ ਕੀਤੀ ਗਈ ਹੈ। ਉਥੇ ਨਵੇਂ ਗਲੈਕਸੀ ਫੋਨ ਨੂੰ ਵਧੀਆ ਦਿਖਾਉਣ ਲਈ ਮੇਟਲ ਫ੍ਰੇਮ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਗਲੈਕਸੀ ਐਸ6 ਆਮ ਤੇ ਐੱਜ ਦੋਵਾਂ ਡਿਜ਼ਾਈਨ 'ਚ ਦੇਖਣ ਨੂੰ ਮਿਲੇਗਾ।
Sim Tray And Back Coverਨਵੇਂ ਗਲੈਕਸੀ 'ਚ ਸਿਮ ਕਾਰਡ ਵਾਲੀ ਥਾਂ ਨੂੰ ਵੀ ਬਦਲ ਦਿੱਤਾ ਗਿਆ ਹੈ। ਫੋਨ 'ਚ ਬਾਹਕ ਵਾਲੇ ਪਾਸੇ ਟ੍ਰੇ ਦਿੱਤੀ ਗਈ ਹੈ। ਗਲੈਕਸੀ ਐਸ6 'ਚ Non Removable ਬੈਕ ਕਵਰ ਦੀ ਵਰਤੋਂ ਕੀਤੀ ਗਈ ਹੈ। ਗਲੈਕਸੀ ਐਸ5 'ਚ ਕੈਮਰੇ ਦੇ ਥੱਲੇ ਹਾਰਟ ਰੇਟ ਮਾਨਿਟਰ ਦਿੱਤਾ ਗਿਆ ਸੀ ਪਰ ਗਲੈਕਸੀ ਐਸ 6 'ਚ ਇਸ ਨੂੰ ਬਦਲ ਕੇ ਕੈਮਰੇ ਦੇ ਸਾਈਡ 'ਤੇ ਕਰ ਦਿੱਤਾ ਗਿਆ ਹੈ।
Remember To iPhone ਤਸਵੀਰਾਂ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਗਲੈਕਸੀ ਐਸ6 ਤੁਹਾਨੂੰ ਆਈਫੋਨ ਦੀ ਯਾਦ ਦਿਲਾ ਦੇਵੇਗਾ। ਫੋਨ ਦੇ ਥੱਲੇ ਵਾਲੇ ਪਾਸੇ 3.5 ਐਮ.ਐਮ. ਹੈਡਫੋਨ ਜੈਕ ਤੇ ਸਪੀਕਰ ਦਿੱਤੇ ਗਏ ਹਨ ਜੋ ਆਈਫੋਨ ਵਰਗੇ ਲੱਗਦੇ ਹਨ।
Another Feature
ਫੋਨ ਦੇ ਹੋਰ ਫੀਚਰਸ ਦੇ ਬਾਰੇ 'ਚ ਅਜੇ ਤਕ ਪਿਛਲੀ ਅਫਵਾਹਾਂ ਹੀ ਚਰਚਿਤ ਹੈ। ਜਿਸ 'ਚ ਕਿਹਾ ਗਿਆ ਹੈ ਕਿ ਗਲੈਕਸੀ ਐਸ6 'ਚ ਸਨੈਪਡਰੈਗਨ 810 ਚਿਪਸੈਟ, 3 ਜੀ.ਬੀ. ਦੀ ਰੈਮ, 20 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਐਂਡਰਾਇਡ 5.0 ਲਾਲੀਪਾਪ ਦਾ ਸਾਥ ਹੋਵੇਗਾ।
ਗੱਠਜੋੜ ਨੇ ਵੱਡੀ ਪੱਧਰ 'ਤੇ ਧਾਂਦਲੀਆਂ ਕਰਕੇ ਜਿੱਤੀਆਂ ਚੋਣਾਂ : ਅਮਰਿੰਦਰ

ਕਾਂਗਰਸ ਸਿਰਫ ਸਰਕਾਰ ਵਿਰੋਧੀ ਲਹਿਰ 'ਤੇ ਨਿਰਭਰ ਨਾ ਰਹੇ
ਜਲੰਧਰ(ਧਵਨ)¸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਕੌÎਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਜਿੱਤ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਗੱਠਜੋੜ ਨੇ ਵੱਡੀ ਪੱਧਰ 'ਤੇ ਚੋਣ ਧਾਂਦਲੀਆਂ ਕਰਕੇ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇ ਨਿਰਪੱਖ ਚੋਣਾਂ ਹੁੰਦੀਆਂ ਤਾਂ ਚੋਣ ਨਤੀਜੇ ਕੁਝ ਹੋਰ ਹੀ ਹੋਣੇ ਸਨ। ਨਾਲ ਹੀ ਉਨ੍ਹਾਂ ਕਾਂਗਰਸੀਆਂ ਨੂੰ ਵੀ ਚੌਕਸ ਕੀਤਾ ਕਿ ਉਹ ਸਿਰਫ ਸਰਕਾਰ ਵਿਰੋਧੀ ਲਹਿਰ 'ਤੇ ਨਿਰਭਰ ਨਾ ਹੋਣ, ਉਨ੍ਹਾਂ ਨੂੰ ਹੋਰ ਵੀ ਸਖਤ ਮਿਹਨਤ ਕਰਨ ਦੀ ਲੋੜ ਹੈ ਤਾਂ ਹੀ 2017 ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਨੂੰ ਵਿਰੋਧੀ ਧਿਰ ਦੀ ਥਾਂ ਲੈਣੀ ਚਾਹੀਦੀ ਸੀ। ਜੇ ਉਹ ਇੰਝ ਕਰਦੀ ਤਾਂ ਉਸ ਨੂੰ ਆਜ਼ਾਦ ਉਮੀਦਵਾਰਾਂ ਨੂੰ ਪਈਆਂ ਵੋਟਾਂ ਮਿਲ ਸਕਦੀਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ ਨੇ ਸੱਤਾ ਦੇ ਜ਼ੋਰ 'ਤੇ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਚੋਣਾਂ ਜਿੱਤੀਆਂ ਹਨ। ਵਧੇਰੇ ਚੋਣਾਂ ਦੇ ਨਤੀਜੇ ਅਕਸਰ ਹੀ ਸੱਤਾਧਾਰੀ ਸਰਕਾਰ ਦੇ ਹੱਕ ਵਿਚ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਕਾਂਗਰਸ ਨੂੰ ਸਬਕ ਲੈਣ ਦੀ ਲੋੜ ਹੈ। ਉਸ ਨੂੰ ਹੁਣ ਤੋਂ ਹੀ 2017 ਦੇ ਮਿਸ਼ਨ ਨੂੰ ਲੈ ਕੇ ਕੰਮ ਕਰਨਾ ਹੋਵੇਗਾ। ਲੋਕਾਂ 'ਚ ਸਰਕਾਰ ਪ੍ਰਤੀ ਨਾਰਾਜ਼ਗੀ ਹੈ ਪਰ ਉਸ ਨੂੰ ਵੋਟਾਂ 'ਚ ਬਦਲਣ ਲਈ ਮਿਹਨਤ ਕਰਨ ਦੀ ਲੋੜ ਹੈ। ਕਾਂਗਰਸ ਨੂੰ ਵੀ ਸਵੈ-ਵਿਸ਼ਲੇਸ਼ਣ ਕਰਨਾ ਹੋਵੇਗਾ ਅਤੇ ਸੱਤਾ ਵਿਰੋਧੀ ਲਹਿਰ ਦਾ ਲਾਭ ਉਠਾਉਣ ਦੀ ਰਣਨੀਤੀ ਬਣਾਉਣੀ ਹੋਵੇਗੀ। ਕਾਂਗਰਸ ਕਿਸੇ ਤੀਜੀ ਧਿਰ ਨੂੰ ਉਭਰਨ ਨਾ ਦੇਵੇ। ਲੋਕਾਂ ਲਈ ਸਿਰਫ ਕਾਂਗਰਸ ਹੀ ਇਕੋ-ਇਕ ਬਦਲ ਹੋਣਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਈ ਥਾਵਾਂ 'ਤੇ ਪੁਲਸ ਦਾ ਸਹਾਰਾ ਲੈ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਕਾਂਗਰਸੀਆਂ ਨੂੰ ਡਰਾਇਆ ਜਿਸ ਕਾਰਨ ਉਹ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਨਾ ਕਰ ਸਕੇ। ਸੱਤਾਧਾਰੀ ਗੱਠਜੋੜ ਦਾ ਮੁਕਾਬਲਾ ਕਿਵੇਂ ਕਰਨਾ ਹੈ, ਇਸ ਬਾਰੇ ਡੂੰਘਾਈ ਨਾਲ ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਐੱਫ. ਸੀ. ਆਈ. ਵਲੋਂ ਪੰਜਾਬ 'ਚ 50 ਫੀਸਦੀ ਕਣਕ ਦੀ ਖਰੀਦ ਘਟਾਉਣ ਦੀ ਸਿਫਾਰਸ਼ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਸੂਬੇ ਦੀ ਖੇਤੀਬਾੜੀ ਲਈ ਘਾਤਕ ਸਿੱਧ ਹੋਵੇਗਾ। ਮੁੱਖ ਮੰਤਰੀ ਬਾਦਲ ਨੂੰ ਇਸ ਸੰਬੰਧੀ ਤੁਰੰਤ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਸਾਹਮਣੇ ਮਾਮਲੇ ਉਠਾਉਣੇ ਚਾਹੀਦੇ ਹਨ। ਐੱਫ. ਸੀ. ਆਈ. ਪੰਜਾਬ ਅਤੇ ਹਰਿਆਣਾ ਦੋਹਾਂ ਥਾਵਾਂ 'ਤੇ ਕਣਕ ਦੀ ਖਰੀਦ ਘੱਟ ਕਰ ਰਹੀ ਹੈ ਕਿਉਂਕਿ ਐੱਫ. ਸੀ. ਆਈ. ਦਾ ਕਹਿਣਾ ਹੈ ਕਿ ਉਸ ਦੇ ਗੋਦਾਮਾਂ 'ਚ ਕਣਕ ਭਰੀ ਪਈ ਹੈ। ਇਸ ਨਾਲ ਦੇਸ਼ 'ਚ ਖੁਰਾਕ ਸੁਰੱਖਿਆ ਖਤਰੇ 'ਚ ਪੈ ਜਾਵੇਗੀ।
ਹਾਲੀ : ਅਕਾਲੀ ਦਲ ਨੇ ਗੱਡੇ ਝੰਡੇ
ਮੋਹਾਲੀ : ਮੋਹਾਲੀ 'ਚ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਮੁਤਾਬਕ ਅਕਾਲੀ ਦਲ ਨੇ ਇਥੇ ਜਿੱਤ ਪ੍ਰਾਪਤ ਕੀਤੀ ਹੈ। ਵੀਰਵਾਰ 10 ਵਜੇ ਹੀ ਵੋਟਿੰਗ ਦੀ ਗਿਣਤੀ ਹੋਣੀ ਸ਼ੁਰੂ ਹੋ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੋਹਾਲੀ 'ਚ ਅਕਾਲੀ ਦਲ ਹੀ ਬਾਕੀ ਧਿਰਾਂ ਨੂੰ ਪਛਾੜ ਕੇ ਅੱਗੇ ਜਾ ਰਿਹਾ ਹੈ।
ਅਕਾਲੀ/ਭਾਜਪਾ : 23
ਕਾਂਗਰਸ : 13
ਆਜ਼ਾਦ : 13 'ਤੇ ਹਨ।
ਪੰਜਾਬ 'ਚ 'ਪੰਜਾਬੀ ਭਾਸ਼ਾ' ਨਹੀਂ ਤਾਂ ਹੋ ਸਕਦੀ ਹੈ ਸਜ਼ਾ!
ਚੰਡੀਗੜ੍ਹ-ਪੰਜਾਬ 'ਚ ਪੰਜਾਬੀ ਭਾਸ਼ਾ ਲਾਗੂ ਕਰਨ ਸੰਬੰਧੀ ਸੂਚਨਾ ਕਮਿਸ਼ਨ ਪੰਜਾਬ ਨੇ ਇਕ ਅਹਿਮ ਫੈਸਲਾ ਲਿਆ ਹੈ। ਆਪਣੇ ਫੈਸਲੇ 'ਚ ਕਮਿਸ਼ਨ ਨੇ ਕਿਹਾ ਹੈ ਕਿ ਪੰਜਾਬੀਆਂ ਦੀ ਸਹੂਲਤ ਵਾਸਤੇ ਸਾਰਾ ਸਰਕਾਰੀ ਰਿਕਾਰਡ ਪੰਜਾਬੀ ਭਾਸ਼ਾ 'ਚ ਹੀ ਮੁਹੱਈਆ ਹੋਣਾ ਚਾਹੀਦਾ ਹੈ। ਕਮਿਸ਼ਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਫੈਸਲੇ ਨੂੰ ਨਹੀਂ ਮੰਨੇਗਾ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਕਮਿਸ਼ਨ ਨੇ 'ਪੰਜਾਬ ਭਾਸ਼ਾ ਐਕਟ' ਦੀ ਧਾਰਾ-8 ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਰਾਜ ਸੂਚਨਾ ਕਮਿਸ਼ਨਰ ਸ਼੍ਰੀ ਸੁਰਿੰਦਰ ਅਵਸਥੀ ਨੇ ਲੁਧਿਆਣਾ ਮਿਊਂਸੀਪਲ ਕਾਰਪੋਰੇਸ਼ਨ ਖਿਲਾਫ ਦਾਇਰ ਇਕ ਮਾਮਲੇ ਦੀ ਸੁਣਵਾਈ ਦੌਰਾਨ ਲਿਆ। ਮਾਮਲੇ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਰੋਹਿਤ ਸੱਭਰਵਾਲ ਨੇ ਲੁਧਿਆਣਾ ਮਿਊਂਸੀਪਲ ਕਾਰੋਪਰੇਸ਼ਨ ਤੋਂ ਸੂਚਨਾ ਦੇ ਅਧਿਕਾਰ ਤਹਿਤ ਅਹਿਮ ਜਾਣਕਾਰੀਆਂ ਮੰਗੀਆਂ ਸਨ।
ਜਦੋਂ ਰੋਹਿਤ ਨੂੰ ਸੂਚਨਾਵਾਂ ਨਹੀਂ ਮਿਲੀਆਂ ਤਾਂ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਕਮਿਸ਼ਨ ਕੋਲ ਕਰ ਦਿੱਤੀ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਲੁਧਿਆਣਾ ਨਗਰ ਨਿਗਮ ਦੀ ਵੈੱਬਸਾਈਟ 'ਤੇ ਕਾਫੀ ਕੁਝ ਬੀਤੇ ਲੰਬੇ ਸਮੇਂ ਤੋਂ ਅਪਡੇਟ ਹੀ ਨਹੀਂ ਹੋਇਆ ਹੈ, ਜਿਸ ਤੋਂ ਬਾਅਦ ਕਮਿਸ਼ਨ ਨੇ 'ਪੰਜਾਬੀ ਭਾਸ਼ਾ ਐਕਟ' ਅਧੀਨ ਉਕਤ ਫੈਸਲਾ ਸੁਣਾਇਆ।
ਪੁਤਿਨ ਨੇ ਗਾਇਬ ਕਰਵਾਇਆ ਸੀ ਮਲੇਸ਼ੀਆ ਦਾ ਹਵਾਈ ਜਹਾਜ਼

ਨਿਊਯਾਰਕ(ਇੰਟ.)— ਬੀਤੇ ਸਾਲ ਮਲੇਸ਼ੀਅਨ ਏਅਰਲਾਈਨਜ਼ ਦੇ ਜਹਾਜ਼ ਐੱਮ. ਐੱਚ. 370 ਦੇ ਗਾਇਬ ਹੋਣ ਦੇ ਮਾਮਲੇ ਨਾਲ ਜੁੜੀ ਇਕ ਨਵੀਂ ਥਿਊਰੀ ਸਾਹਮਣੇ ਆਈ ਹੈ। ਇਕ ਅਮਰੀਕੀ ਸਾਇੰਸ ਰਾਈਟਰ ਨੇ ਦਾਅਵਾ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਹਿਣ 'ਤੇ ਸਪੈਸ਼ਲ ਆਪ੍ਰੇਸ਼ਨ ਨੇ ਜਹਾਜ਼ ਨੂੰ ਚੋਰੀ ਕੀਤਾ ਅਤੇ ਉਸ ਨੂੰ ਕਜ਼ਾਕਿਸਤਾਨ ਦੇ ਵਿਸ਼ਾਲ ਸਪੇਸਪੋਰਟ 'ਤੇ ਉਤਾਰ ਲਿਆ ਸੀ। ਜੇਫ ਵਿਜ ਨਾਂ ਦਾ ਇਹ ਰਾਈਟਰ ਸੀ. ਐੱਨ. ਐੱਨ. ਦਾ ਐਵੀਏਸ਼ਨ ਐਨਾਲਿਸਟ ਵੀ ਹੈ। ਸੀ. ਐੱਨ. ਐੱਨ. 'ਤੇ ਗਾਇਬ ਹੋਏ ਜਹਾਜ਼ ਦੀ ਇਕ ਕਵਰੇਜ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਜਹਾਜ਼ ਦੇ ਸਰਚ ਡਾਟਾ ਦੇ ਨਾਲ ਜਾਣ-ਬੁੱਝ ਕੇ ਛੇੜ-ਛਾੜ ਕੀਤੀ ਗਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਬੋਇੰਗ 777 ਦੂਸਰੀ ਦਿਸ਼ਾ ਵਿਚ ਉਡ ਗਿਆ ਸੀ। ਜੇਫ ਵਿਜ ਨੇ ਦਾਅਵਾ ਕੀਤਾ ਕਿ ਰੂਸ ਵਲੋਂ ਜਹਾਜ਼ ਨੂੰ ਕਜ਼ਾਕਿਸਤਾਨ ਦੇ ਡੈਕੋਨੂਰ ਕਾਰਮੋਡ੍ਰੋਮ ਲਿਜਾਇਆ ਗਿਆ। ਹਾਲਾਂਕਿ ਨਿਊਯਾਰਕ ਮੈਗਜ਼ੀਨ ਵਿਚ ਲਿਖੇ ਆਪਣੇ ਆਰਟੀਕਲ ਵਿਚ ਵਿਜ ਨੇ ਪ੍ਰਵਾਨ ਕੀਤਾ ਕਿ ਉਹ ਨਹੀਂ ਜਾਣਦਾ ਕਿ ਪੁਤਿਨ ਪਲੇਨ ਹਾਈਜੈਕ ਕਰਕੇ ਕੀ ਕਰਨਾ ਚਾਹੁੰਦੇ ਹਨ। ਇਹ ਆਈਡੀਆ ਬੇਹੱਦ ਸਿਰ ਫਿਰਿਆ ਹੈ।
ਉਸ ਨੇ ਦਸਿਆ ਕਿ ਹੋ ਸਕਦਾ ਹੈ ਕਿ ਜਹਾਜ਼ ਨੂੰ ਅਪਰਾਧੀਆਂ ਵਲੋਂ ਹਾਈ ਜੈਕ ਕਰ ਲਿਆ ਗਿਆ ਹੋਵੇ ਅਤੇ ਉਨ੍ਹਾਂ ਕੋਲ ਪਲੇਨ ਦੇ ਪੂਰੇ ਕੰਟਰੋਲ ਹੋਣ। ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਥਿਊਰੀ ਸੈਟੇਲਾਈਟ ਟਰਾਂਸਮਿਸ਼ਨ ਅਤੇ ਪਿੰਗਜ਼ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਇਹ ਡਾਟਾ ਜਹਾਜ਼ ਦੇ ਗਾਇਬ ਹੋਣ ਦੇ 7 ਘੰਟਿਆਂ ਦੇ ਮਗਰੋਂ ਤੱਕ ਦਾ ਹੈ। ਇਸ ਟਰਾਂਸਮਿਸ਼ਨ ਨੂੰ ਬ੍ਰਿਟਿਸ਼ ਕੰਪਨੀ ਇਨਮਰਸੈੱਟ ਵਲੋਂ ਰਿਕਾਰਡ ਕੀਤਾ ਗਿਆ। ਜਿਸ ਦੇ ਮਗਰੋਂ ਮਲੇਸ਼ੀਆ ਪ੍ਰਸ਼ਾਸਨ ਨੇ ਮਈ 2014 ਵਿਚ ਜਾਰੀ ਕੀਤਾ ਸੀ।
ਕ੍ਰਿਸ ਗੇਲ ਨੇ ਦੋਹਰਾ ਸੈਂਕੜਾ ਜੜ੍ਹ ਕੇ WC 'ਚ ਮਚਾਈ ਤੜਥੱਲੀ (ਵੀਡੀਓ)

ਕੈਨਬਰਾ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ ਅੱਜ ਜ਼ਿੰਬਾਵਬੇ ਵਿਰੁੱਧ ਵਿਸ਼ਵ ਕੱਪ ਦੇ ਪੂਲ-ਬੀ ਦੇ ਮੈਚ ਵਿੱਚ ਦੋਹਰਾ ਸੈਂਕੜਾ ਜੜ੍ਹ ਕੇ ਅਨੇਕਾਂ ਰਿਕਾਰਡ ਆਪਣੇ ਨਾਂ ਕੀਤੇ ਹਨ।
1. ਕ੍ਰਿਸ ਗੇਲ ਨੇ 146 ਗੇਂਦਾਂ 'ਚ 215 ਦੌੜਾਂ ਬਣਾਈਆਂ। ਵਿਸ਼ਵ ਕੱਪ ਇਤਿਹਾਸ 'ਚ ਪਹਿਲੀ ਵਾਰ ਦੋਹਰਾ ਸੈਂਕੜਾ ਵੱਜਾ। ਵਿਸ਼ਵ ਕੱਪ 'ਚ ਪਿਛਲਾ ਸਰਵਉੱਚ ਸਕੋਰ ਗੈਰੀ ਕ੍ਰਿਸਟਨ ਦਾ ਯੂ.ਏ.ਈ ਵੁਰੱਧ 1996 'ਚ 188* ਦੌੜਾਂ ਸੀ।
2. ਗੇਲ ਅਤੇ ਸੈਮੂਅਲ (133) ਨੇ ਦੂਜੀ ਵਿਕਟ ਲਈ 372 ਦੌੜਾਂ ਦੀ ਸਾਂਝੇਦਾਰੀ ਕੀਤੀ ਜੋ ਵਨਡੇ ਇਤਿਹਾਸ 'ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਪਿਛਲੀ ਸਭ ਤੋਂ ਵੱਡੀ ਸਾਂਝੇਦਾਰੀ 331 ਦੌੜਾਂ ਦੀ ਸਚਿਨ ਤੇਂਦੂਲਕਰ ਤੇ ਰਾਹੁਲ ਦ੍ਰਾਵਿੜ ਵਿਚਕਾਰ ਨਿਊਜ਼ੀਲੈਂਡ ਵਿਰੁੱਧ 1999 'ਚ ਬਣੀ ਸੀ। ਇਹ ਵਿਸ਼ਵ ਕੱਪ 'ਚ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ, ਜਿਸ ਨੇ ਸੌਰਭ ਗਾਂਗੁਲੀ ਤੇ ਦ੍ਰਾਵਿੜ ਦੀ ਸ਼੍ਰੀਲੰਕਾ ਵਿਰੁੱਧ ਟਾਊਂਨਟਨ ਵਿਖੇ 1999 'ਚ 318 ਦੌੜਾਂ ਦੀ ਸਾਂਝੇਦਾਰੀ ਦੇ ਰਿਕਾਰਡ ਨੂੰ ਪਿੱਛੇ ਛੱਡਿਆ।
3. ਗੇਲ ਨੇ 138 ਗੇਂਦਾਂ 'ਚ ਦੋਹਰਾ ਸੈਂਕੜਾ ਪੂਰਾ ਕੀਤਾ, ਵਨਡੇ 'ਚ ਸਭ ਤੋਂ ਤੇਜ਼ ਡਬਲ ਸੈਂਚੂਰੀ। ਦੂਜਾ ਸੌ ਸਿਰਫ 33 ਗੇਂਦਾਂ 'ਚ ਪੂਰਾ ਕੀਤਾ। ਸਹਿਵਾਗ ਨੇ 140 ਗੇਂਦਾਂ 'ਚ 200 ਪੂਰਾ ਕੀਤਾ ਸੀ।
4. ਗੇਲ ਦਾ ਸਕੋਰ ਵਨਡੇ 'ਚ ਵੈਸਟਇੰਡੀਜ਼ ਦੇ ਕਿਸੇ ਬੱਲੇਬਾਜ਼ ਦਾ ਵਿਅਕਤੀਗਤ ਸਰਵਉੱਚ ਸਕੋਰ ਹੈ। ਇਕ ਵੈਸਟਇੰਡੀਜ਼ ਬੱਲੇਬਾਜ਼ ਦਾ ਵਨਡੇ 'ਚ ਪਿਛਲਾ ਸਰਵਉੱਚ ਸਕੋਰ 189 ਸੀ, ਜੋ ਸਰ ਵਿਵ ਰਿਚਰਡਸ ਨੇ ਇੰਗਲੈਂਡ ਵਿਰੁੱਧ ਓਲਡ ਟ੍ਰੈਫੋਰਡ 'ਚ 1984 'ਚ ਬਣਾਇਆ ਸੀ।
5. ਗੇਲ ਕੌਮਾਂਤਰੀ ਕ੍ਰਿਕਟ 'ਚ 400 ਤੋਂ ਉੱਪਰ ਛੱਕੇ ਜੜ੍ਹਨ ਵਾਲਾ ਦੂਜਾ ਬੱਲੇਬਾਜ਼ ਬਣਿਆ (229 ਵਨਡੇ, 98 ਟੈਸਟ ਤੇ 87 ਟੀ-20)। ਸਿਰਫ ਸ਼ਾਹਿਦ ਅਫਰੀਦੀ ਨੇ ਕ੍ਰਿਕਟ 'ਚ ਗੇਲ ਤੋਂ ਵੱਧ ਛੱਕੇ ਜੜ੍ਹੇ ਹਨ।
6. ਗੇਲ ਵਨਡੇ ਪਾਰੀ 'ਚ ਸਭ ਤੋਂ ਛੱਕਿਆਂ ਦੇ ਰਿਕਾਰਡ ਦੇ ਬਰਾਬਰ ਪਹੁੰਚਿਆ। ਗੇਲ ਨੇ ਆਪਣੀ ਪਾਰੀ ਦੌਰਾਨ 16 ਛੱਕੇ ਜੜ੍ਹੇ, ਜੋ ਰੋਹਿਤ ਸ਼ਰਮਾ ਤੇ ਏਬੀ ਡਿਵੀਲੀਅਰਜ਼ ਦੇ ਰਿਕਾਰਡ ਦੇ ਬਰਾਬਰ ਹਨ। ਹਾਲਾਂਕਿ ਇਹ ਵਿਸ਼ਵ ਕੱਪ ਪਾਰੀ ਸਭ ਤੋਂ ਵੱਧ ਛੱਕੇ ਹਨ। ਡੇਵਿਡ ਮਿਲਰ ਨੇ ਜ਼ਿੰਬਾਵਬੇ ਵਿਰੁੱਧ 9 ਛੱਕੇ ਜੜ੍ਹੇ ਸਨ।
7. ਗੇਲ ਵਨਡੇ 'ਚ ਦੋਹਰਾ ਸੈਂਕੜਾ ਜੜ੍ਹਨ ਵਾਲਾ ਪਹਿਲਾ ਨਾਨ-ਇੰਡੀਅਨ ਬੱਲੇਬਾਜ਼ ਬਣਿਆ। ਇਹ ਉੱਪ-ਮਹਾਦੀਪ ਤੋਂ ਬਾਹਰ ਪਹਿਲੀ ਸੈਂਚੂਰੀ ਵੀ ਹੈ। ਇਹ ਵਨਡੇ 'ਚ ਪੰਜਵੀਂ ਡਬਲ ਸੈਂਚੂਰੀ ਹੈ।
8. ਇਹ ਵਨਡੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਦੋਹਰਾ ਸੈਂਕੜਾ (ਗੇਲ) ਅਤੇ ਇਕਹਿਰਾ ਸੈਂਕੜਾ (ਸੈਮੂਅਲਸ) ਇਕੋ ਹੀ ਪਾਰੀ 'ਚ ਵੱਜਾ।
9. ਕ੍ਰਿਸ ਗੇਲ ਟੈਸਟ ਮੈਚਾਂ 'ਚ 300, ਵਨਡੇ 'ਚ 200 ਅਤੇ ਟੀ-20 'ਚ 100 ਮਾਰਨ ਵਾਲਾ ਪਹਿਲਾ ਖਿਡਾਰੀ ਬਣਿਆ।
10. ਸਚਿਨ ਨੇ ਵਨਡੇ ਇਤਿਹਾਸ 'ਚ ਪਹਿਲਾ ਦੋਹਰਾ ਸੈਂਕੜਾ 24 ਫਰਵਰੀ 2010 ਨੂੰ ਜੜ੍ਹਿਆ ਸੀ ਅਤੇ ਗੇਲ ਨੇ ਵਿਸ਼ਵ ਕੱਪ ਇਤਿਹਾਸ 'ਚ ਪਹਿਲਾ ਡਬਲ ਸੈਂਕੜਾ 24 ਫਰਵਰੀ 2015 ਨੂੰ ਜੜ੍ਹਿਆ।
11. ਗੇਲ ਵਨਡੇ 'ਚ ਟਾਪ ਸਕੋਰਰ ਦੀ ਸੂਚੀ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਪਹਿਲੇ ਨੰਬਰ 'ਤੇ ਰੋਹਿਤ ਸ਼ਰਮਾ 264, ਦੂਜੇ 'ਤੇ ਵਰਿੰਦਰ ਸਹਿਵਾਗ 219 ਅਤੇ ਤੀਜੇ 'ਤੇ ਕ੍ਰਿਸ ਗੇਲ 215।
12. ਕ੍ਰਿਸ ਗੇਲ ਵਨਡੇ 'ਚ 9000 ਦੌੜਾਂ ਪੂਰੀਆਂ ਕਰਨ ਵਾਲਾ ਲਾਰਾ ਤੋਂ ਬਾਅਦ ਦੂਜਾ ਵਿੰਡੀਜ਼ ਬੱਲੇਬਾਜ਼ ਬਣਿਆ।
13. ਗੇਲ ਵੈਸਟਇੰਡੀਜ਼ ਵਲੋਂ ਵਨਡੇ 'ਚ ਸਭ ਤੋਂ ਵੱਧ ਸੈਂਕੜੇ ਜੜ੍ਹਨ ਵਾਲਾ ਬੱਲੇਬਾਜ਼ ਬਣਿਆ। ਗੇਲ ਦੇ ਨਾਂ 22 ਸੈਂਕੜੇ ਹਨ ਜਦਕਿ ਲਾਰਾ ਦੇ ਨਾਂ 19 ਸੈਂਕੜੇ ਹਨ।
ਪ੍ਰੋਫੈਸਰ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆਈ ਕੁੜੀ ਨੇ ਕਰਤਾ ਹੰਗਾਮਾ

ਪਟਿਆਲਾ (ਜੋਸਨ)-ਥਾਪਰ ਯੂਨੀਵਰਸਿਟੀ 'ਚ ਪੀ. ਐੱਚ. ਡੀ. ਦੀ ਵਿਦਿਆਰਥਣ ਜਦੋਂ ਇਕ ਪ੍ਰੋਫੈਸਰ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆ ਗਈ ਤਾਂ ਉਸ ਨੇ ਸਭ ਕੁਝ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਅਤੇ ਸਮਾਜ-ਸੇਵੀ ਸੰਸਥਾ ਵੱਲੋਂ ਯੂਨੀਵਰਸਿਟੀ ਵਿਚ ਪ੍ਰੋਫੈਸਰ ਖਿਲਾਫ ਕਾਰਵਾਈ ਨੂੰ ਲੈ ਕੇ ਹੰਗਾਮਾ ਕੀਤਾ ਗਿਆ।
ਵਿਦਿਆਰਥਣ ਦੇ ਮਾਪਿਆਂ ਅਤੇ ਹਿੰਦੂ ਕ੍ਰਾਂਤੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਯੂਨੀਵਰਸਿਟੀ ਵੱਲੋਂ ਪ੍ਰੋਫੈਸਰ ਖਿਲਾਫ ਕਾਰਵਾਈ ਨਾ ਕੀਤੀ ਤਾਂ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਨਿਊਕਲੀਅਰ ਫਿਜ਼ਿਕਸ ਡਿਪਾਰਟਮੈਂਟ ਵਿਚ ਪੀ. ਐੱਚ. ਡੀ. ਕਰ ਰਹੀ ਪੀੜਤ ਵਿਦਿਆਰਥਣ ਦਾ ਦੋਸ਼ ਹੈ ਕਿ ਉਸ ਦੇ ਇੰਚਾਰਜ ਪ੍ਰੋਫੈਸਰ ਨੇ ਉਸ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਨਾਲ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਸ ਘਟਨਾ ਬਾਰੇ ਪੀੜਤ ਵਿਦਿਆਰਥਣ ਨੇ ਮਾਪਿਆਂ ਨੂੰ ਦੱਸਿਆ ਤੇ ਉਹ ਹਿੰਦੂ ਕ੍ਰਾਂਤੀ ਦਲ ਦੇ ਆਗੂਆਂ ਦੇ ਨਾਲ ਯੂਨੀਵਰਸਿਟੀ ਦੇ ਦਫਤਰ ਵਿਖੇ ਪੁੱਜੇ ਜਿਥੇ ਕਿ ਦਲ ਦੇ ਆਗੂਆਂ ਵੱਲੋਂ ਪ੍ਰੋਫੈਸਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰੋਫੈਸਰ ਨੂੰ ਮੌਕੇ 'ਤੇ ਬੁਲਾ ਕੇ ਸਾਰੀ ਗੱਲਬਾਤ ਕੀਤੀ ਹੈ। ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ 2 ਸਾਲ ਪਹਿਲਾਂ ਵੀ ਉਕਤ ਪ੍ਰੋਫੈਸਰ ਵੱਲੋਂ ਅਜਿਹੀ ਹਰਕਤ ਕੀਤੀ ਗਈ ਸੀ ਪਰ ਉਸ ਸਮੇਂ ਪ੍ਰੋਫੈਸਰ ਵੱਲੋਂ ਮੁਆਫੀ ਮੰਗ ਲਈ ਗਈ ਸੀ, ਜਿਸ ਕਾਰਨ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਪਰ ਹੁਣ ਫਿਰ ਤੋਂ ਅਜਿਹਾ ਹੋਣਾ ਬਰਦਾਸ਼ਤ ਤੋਂ ਬਾਹਰ ਹੈ।
ਇਸ ਮਾਮਲੇ ਸਬੰਧੀ ਯੂਨੀਵਰਸਿਟੀ ਦੇ ਡੀਨ ਰਿਸਰਚ ਓ. ਪੀ.² ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਜ਼ਰੂਰੀ ਪੁੱਜੀ ਹੈ ਪਰ ਕੋਈ ਗਲਤਫਹਿਮੀ ਹੋਈ ਹੈ। ਦੋਵਾਂ ਧਿਰਾਂ ਨੂੰ ਮਿਲ ਕੇ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਲਗਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ ਝੂਠੇ ਹਨ ਜਾਂ ਸੱਚੇ, ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ।
ਗਰੀਬ ਗੋਰਿਆਂ ਨੂੰ ਗੁਰਦੁਆਰਿਆਂ ਨੇ ਦਿੱਤਾ ਆਸਰਾ
ਲੰਡਨ- ਇੰਗਲੈਂਡ ਦੇ ਗੁਰਦਵਾਰੇ ਜ਼ਿਆਦਾਤਰ ਪ੍ਰਵਾਸੀ ਪੰਜਾਬੀਆਂ ਲਈ ਖਾਣ-ਪੀਣ ਤੇ ਰਹਿਣ ਲਈ ਆਸਰਾ ਬਣੇ ਹੋਏ ਹਨ। ਪਰ ਹੁਣ ਇਥੇ ਵੱਡੀ ਗਿਣਤੀ 'ਚ ਬੇਘਰ ਹੋਏ ਗੋਰਿਆਂ ਲਈ ਵੀ ਆਸਰਾ ਕੇਂਦਰ ਬਣਦੇ ਜਾ ਰਹੇ ਹਨ। ਬੇਸ਼ੱਕ ਉਹ ਗੁਰਦੁਆਰਿਆਂ 'ਚ ਮੁਫ਼ਤ ਦਾ ਖਾਣਾ ਖਾਣ ਲਈ ਹੀ ਆਉਂਦੇ ਹਨ ਪਰ ਸਿੱਖ ਧਰਮ ਬਾਰੇ ਜਾਣਨ ਲਈ ਵੀ ਉਤਸੁਕਤਾ ਵਿਖਾਉਂਦੇ ਹਨ। ਸਾਊਥਾਲ ਦੇ ਸਿੰਘ ਸਭਾ ਗੁਰਦਵਾਰੇ ਵਿਚ ਹਫ਼ਤੇ 'ਚ ਤਕਰੀਬਨ 15 ਤੋਂ 20 ਹਜ਼ਾਰ ਲੋਕ ਲਾਈਨ 'ਚ ਬੈਠ ਕੇ ਲੰਗਰ ਦਾ ਪਰਸ਼ਾਦਾ ਛਕਦੇ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਗੋਰੇ ਹੁੰਦੇ ਹਨ। ਇਹ ਗੁਰਦੁਆਰਾ ਵਿਦੇਸ਼ਾਂ 'ਚ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਇਥੋਂ ਦੀ ਸਿੱਖ ਸੰਸਥਾ ਵਲੋਂ ਹਰ ਐਤਵਾਰ ਵਾਲੇ ਦਿਨ ਗਰੀਬ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਲੰਗਰ ਛਕਣ ਵਾਲੇ ਇਕ ਗਰੀਬ ਗੋਰੇ ਨੇ ਦੱਸਿਆ ਕਿ ਅਸੀਂ ਇਥੇ ਇਸ ਲਈ ਆਉਂਦੇ ਹਾਂ ਕਿਉਂਕਿ ਸਾਨੂੰ ਇਥੇ ਗਰਮ ਅਤੇ ਵਧੀਆ ਖਾਣਾ ਮਿਲਦਾ ਹੈ। ਗੋਰੇ ਮੁਤਾਬਕ ਉਸ ਨੇ ਗੁਰਦਵਾਰੇ 'ਚ ਮੌਜੂਦ ਸਿੱਖਾਂ ਨੂੰ ਜਦੋਂ ਮੁਫ਼ਤ 'ਚ ਲੰਗਰ ਛਕਾਉਣ ਬਾਰੇ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਤਾਂ ਕਿ ਹਰ ਧਰਮ ਦੇ ਲੋਕਾਂ ਨੂੰ ਇਕੋਂ ਥਾਂ 'ਤੇ ਬਿਠਾ ਕੇ ਲੰਗਰ ਛਕਾਇਆ ਜਾ ਸਕੇ। ਬਰਤਾਨੀਆ 'ਚ ਲੋੜਵੰਦਾਂ ਲਈ ਰੋਜ਼ਾਨਾ ਇਥੋਂ ਦੇ ਗੁਰਦਵਾਰਿਆਂ 'ਚ ਲੰਗਰ ਲਗਾਏ ਜਾਂਦੇ ਹਨ।
ਪੰਜਾਬ ਦੇ 6 ਨਗਰ ਨਿਗਮਾਂ ਲਈ ਅੱਜ ਪੈਣਗੀਆਂ ਵੋਟਾਂ

ਚੰਡੀਗੜ੍ਹ-ਸੂਬੇ ਦੇ 6 ਨਗਰ ਨਿਗਮਾਂ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਬਠਿੰਡਾ ਅਤੇ ਮੋਹਾਲੀ ਦੇ 295 ਵਾਰਡਾਂ ਸਮੇਤ ਜਲੰਧਰ ਨਗਰ ਨਿਗਮ ਦੇ ਇਕ ਵਾਰਡ ਅਤੇ ਪਟਿਆਲਾ ਨਗਰ ਨਿਗਮ ਦੇ 2 ਵਾਰਡਾਂ ਲਈ ਐਤਵਾਰ ਨੂੰ ਵੋਟਾਂ ਪੈਣਗੀਆਂ ਹੋਵੇਗਾ। ਹਾਲਾਂਕਿ ਫਗਵਾੜਾ ਦੇ 3 ਅਤੇ ਹੁਸ਼ਿਆਰਪੁਰ ਦੇ ਇਕ ਵਾਰਡ 'ਤੇ ਖੜੇ ਉਮੀਦਵਾਰ ਪਹਿਲਾਂ ਹੀ ਬਿਨਾ ਵਿਰੋਧ ਚੁਣੇ ਜਾ ਚੁੱਕੇ ਹਨ।
ਇਸਦੇ ਇਲਾਵਾ ਪਠਾਨਕੋਟ ਨਗਰ ਨਿਗਮ ਦੇ ਇਕ ਵਾਰਡ 'ਚ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਇਸ ਵਾਰਡ ਦੀ ਚੋਣ ਪ੍ਰਕਿਰਿਆ ਰੋਕ ਦਿੱਤੀ ਗਈ ਹੈ। 8 ਨਗਰ ਨਿਗਮਾਂ ਦੇ 298 ਵਾਰਡਾਂ 'ਚ ਹੋਣ ਵਾਲੀ ਇਸ ਚੋਣ ਵਿਚ 1263 ਉਮੀਦਵਾਰ ਮੈਦਾਨ 'ਚ ਹਨ ਅਤੇ ਲਗਭਗ 7.90 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਚੋਣ ਕਮਿਸ਼ਨ ਦੇ ਸਕੱਤਰ ਮੋਹਨ ਲਾਲ ਸ਼ਰਮਾ ਮੁਤਾਬਕ ਚੋਣਾਂ ਦੇ ਸੁਚਾਰੂ ਪ੍ਰਬੰਧਕਾਂ ਲਈ 3987 ਪੁਲਸਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ 10 ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਲੈਕਸ਼ਨ ਆਬਜ਼ਰਵਰਸ ਦੇ ਰੂਪ 'ਚ ਨਿਯੁਕਤੀ ਕੀਤੀ ਗਈ ਹੈ।
ਚੋਣਾਂ ਲਈ 309 ਪੋਲਿੰਗ ਸਟੇਸ਼ਨਾਂ ਅਧੀਨ 753 ਪੋਲਿੰਗ ਬੂਥ ਬਣਾਏ ਗਏ ਹਨ। ਵੱਖ-ਵੱਖ ਸਿਆਸੀ ਦਲਾਂ ਤੇ ਉਮੀਦਵਾਰਾਂ ਦੀ ਮਤਦਾਨ ਸਮੇਂ 'ਚ ਵਾਧੇ ਦੀ ਮੰਗ ਨੂੰ ਵੇਖਦੇ ਹੋਏ ਰਾਜ ਚੋਣ ਕਮਿਸ਼ਨ ਨੇ ਮਤਦਾਨ ਸਮਾਂ ਸੀਮਾ 'ਚ ਇਕ ਘੰਟੇ ਦਾ ਵਾਧਾ ਕਰ ਦਿੱਤਾ ਹੈ। ਹੁਣ 6 ਨਗਰ ਨਿਗਮਾਂ ਤੇ 122 ਨਗਰ ਪ੍ਰੀਸ਼ਦਾਂ/ਪੰਚਾਇਤਾਂ ਦੀ ਚੋਣ ਤੇ 2 ਨਗਰ ਨਿਗਮਾਂ ਦੇ ਤਿੰਨ ਵਾਰਡਾਂ ਅਤੇ 1 ਨਗਰ ਪੰਚਾਇਤ ਦੀ ਉਪਚੋਣ ਦੇ ਲਈ ਮਤਦਾਨ ਸ਼ਾਮੀ 4 ਵਜੇ ਦੀ ਥਾਂ 5 ਵਜੇ ਤਕ ਕੀਤਾ ਜਾ ਸਕੇਗਾ।
ਰਾਜ ਚੋਣ ਕਮਿਸ਼ਨ ਦੇ ਸਕੱਤਰ ਮੋਹਨ ਲਾਲ ਸ਼ਰਮਾ ਮੁਤਾਬਕ 22 ਫਰਵਰੀ ਨੂੰ ਨਗਰ ਨਿਗਮਾਂ ਤੇ 25 ਫਰਵਰੀ ਨੂੰ ਨਗਰ ਪ੍ਰੀਸ਼ਦਾਂ/ਪੰਚਾਇਤਾਂ ਦੀ ਚੋਣ 'ਚ ਉਹ ਸਾਰੇ ਮਤਦਾਤਾ ਮਤਦਾਨ ਕਰ ਸਕਣਗੇ ਜੋ ਸ਼ਾਮੀ 5 ਵਜੇ ਤਕ ਮਤਦਾਨ ਬੂਥ ਖੇਤਰ 'ਚ ਪਹੁੰਚ ਚੁੱਕੇ ਹੋਣਗੇ। ਮਤਦਾਨ ਪ੍ਰਕਿਰਿਆ ਇਨ੍ਹਾਂ ਬੂਥਾਂ 'ਤੇ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਇਨਾਂ ਦੇ ਖੇਤਰਾਂ 'ਚ ਪਹੁੰਚਣ ਵਾਲੇ ਸਾਰੇ ਮਤਦਾਤਾ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਲੈਂਦੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਨੇ ਮਤਦਾਨ ਦੀ ਸਮਾਂ ਸੀਮਾਂ ਸਵੇਰ 8 ਵਜੇ ਤੋਂ ਸ਼ਾਮੀ 4 ਵਜੇ ਤਕ ਤੈਅ ਕੀਤੀ ਸੀ ਜਿਸਨੂੰ ਹੁਣ ਵਧਾ ਦਿੱਤਾ ਗਿਆ ਹੈ।
ਸਵਾਈਨ ਫਲੂ ਤੋਂ ਹੋ ਜਾਓ ਸਾਵਧਾਨ, ਜਾਣੋ ਇਸ ਦੇ ਲੱਛਣ ਅਤੇ ਉਪਾਅ

ਨਵੀਂ ਦਿੱਲੀ- ਦੇਸ਼ ਭਰ 'ਚ ਸਵਾਈਨ ਫਲੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਤੱਕ ਦੇਸ਼ ਭਰ 'ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 670 ਤੱਕ ਪੁੱਜ ਗਈ ਹੈ ਅਤੇ 10 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨੂੰ ਰੋਕਣ ਲਈ ਹੁਣ ਲੋਕਾਂ ਨੂੰ ਕੁਝ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ, ਤਾਂ ਕਿ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕੇ। ਸਵਾਈਨ ਫਲੂ ਦੇ ਪ੍ਰਤੀ ਲੋਕਾਂ 'ਚ ਜਾਗਰੂਕਤਾ ਲਈ ਇਸ ਦੇ ਲੱਛਣ ਅਤੇ ਇਸ ਤੋਂ ਬਚਾਅ ਦੇ ਕੁਝ ਤਰੀਕੇ ਦੱਸੇ ਹਨ-
ਸਵਾਈਨ ਫਲੂ ਦੇ ਲੱਛਣ
ਇਨਫੈਕਸ਼ਨ ਹੋਣ 'ਤੇ ਤੇਜ਼ ਬੁਖਾਰ, ਸਿਰਦਰਦ, ਠੰਡ ਲੱਗਣਾ, ਕੰਬਨੀ, ਗਲੇ 'ਚ ਖਰਾਸ਼, ਨਿੱਛ ਆਉਣੀ, ਨੱਕ ਤੋਂ ਲਗਾਤਾਰ ਪਾਣੀ ਵਹਿਣਾ, ਸਾਹ ਲੈਣ 'ਚ ਕਠਿਨਾਈ, ਥਕਾਨ ਆਦਿ ਹਨ।
ਬਚਾਅ ਦੇ ਉਪਾਅ/ਸਾਵਧਾਨੀਆਂ
ਆਯੂਰਵੇਦ ਅਨੁਸਾਰ ਇਸ ਮੌਸਮ ਮਿਆਦ 'ਚ ਸਾਹ, ਖੰਘ ਰੋਗਾਂ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਇਸ ਲਈ ਇਸੇ ਹਿਸਾਬ ਨਾਲ ਸਾਵਧਾਨੀ ਵਰਤਣੀ ਹੋਵੇਗੀ।
ਸਰਦੀ ਜ਼ੁਕਾਮ ਤੋਂ ਰਹੋ ਬਚਕੇ
ਜੇਕਰ ਤੁਹਾਨੂੰ ਸਰਦੀ, ਜ਼ੁਕਾਮ ਆਦਿ ਵੀ ਹੁੰਦਾ ਹੈ ਤਾਂ ਤੁਰੰਤ ਡਾਕਟਰ ਨੂੰ ਚੈੱਕ ਕਰਵਾਓ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮੌਸਮੀ ਐਲਰਜੀ, ਐਲਰਜਿਕ ਅਸਥਮਾ ਜਾਂ ਐਲਰਜਿਕ ਰਿਨਾਈਟਿਸ ਦੀ ਸਮੱਸਿਆ ਹੋਵੇ, ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੈ। ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ, ਪੀੜਕ ਵਿਅਕਤੀ ਦੇ ਵਰਤੋਂ 'ਚ ਲਿਆਂਦੇ ਜਾਣ ਵਾਲੇ ਕੱਪੜੇ ਤੌਲੀਆ, ਰੂਮਾਲ, ਭਾਂਡੇ ਆਦਿ ਨੂੰ ਸਾਫ ਰੱਖੋ, ਉਨ੍ਹਾਂ ਦੀ ਵਰਤੋਂ ਹੋਰ ਲੋਕ ਨਾ ਕਰਨ। ਇਨਫੈਕਸ਼ਨ ਯੁਕਤ ਸਥਾਨ ਅਤੇ ਖੰਘਦੇ-ਨਿੱਛਾਂ ਮਾਰਦੇ ਸਮੇਂ ਮੂੰਹ ਢੱਕ ਕੇ ਰੱਖੋ, ਰੂਮਾਲ ਦੀ ਵਰਤੋਂ ਕਰੋ। ਮਾਸਾਹਾਰੀ ਭੋਜਨ ਜਿਵੇਂ ਚਿਕਨ, ਅੰਡੇ, ਮੱਛੀ ਆਦਿ ਖਾਣ ਤੋਂ ਪਰਹੇਜ ਕਰੋ।
ਬਚਣ ਲਈ ਕਰੋ ਇਨ੍ਹਾਂ ਉਪਾਵਾਂ ਦੀ ਵਰਤੋਂ
ਤੁਲਸੀ ਦੇ ਪੱਤੇ ਅਤੇ ਆਗਿਆਘਾਸ (ਜਰਾਂਕੁਸ਼) ਉਬਾਲ ਕੇ ਪੀਓ।
ਦਾਲਚੀਨੀ ਚੂਰਨ ਸ਼ਹਿਰ ਦੇ ਨਾਲ ਅਤੇ ਦਾਲਚੀਨੀ ਦੀ ਚਾਹ ਲਾਭਦਾਇਕ।
ਤੁਲਸੀ ਦੇ ਪੱਤੇ, ਕਾਲੀਮਿਰਚ ਉਬਾਲ ਕੇ ਅਤੇ ਫਿਰ ਛਾਣ ਕੇ ਪੀਓ। ਦਿਨ ਭਰ ਆਮ ਪਾਣੀ ਦੀ ਜਗ੍ਹਾ ਤੁਲਸੀਯੁਕਤ ਗੁਨਗੁਨੇ ਪਾਣੀ ਦਾ ਸੇਵਨ ਕਰੋ।
ਹਲਦੀ ਇਸ ਰੋਗ 'ਚ ਵਿਸ਼ੇਸ਼ ਲਾਭਕਾਰੀ ਹੈ। ਨਿਯਮਿਤ ਹਲਦੀ ਯੁਕਤ ਦੁੱਧ ਅਤੇ ਹਲਦੀ, ਸੇਂਧਾਨਮਕ, ਤੁਲਸੀ ਦੇ ਪੱਤੇ ਪਾਣੀ 'ਚ ਉਬਾਲ ਕੇ ਪੀਣਾ ਵੀ ਫਾਇਦੇਮੰਦ ਹੈ।
ਲੇਮਨ ਟੀ, ਬਿਨਾਂ ਦੁੱਧ ਜਾਂ ਬਲੈਕ ਟੀ 'ਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਪੀਓ।
ਤਰਲ ਭੋਜਨ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ। ਠੰਡਾ, ਗਰਮ ਇਕੱਠਾ ਨਾ ਪੀਓ, ਵਿਰੁੱਧ ਭੋਜਨ-ਵਿਹਾਰ ਤੋਂ ਬਚੋ।
ਵਿਟਾਮਿਨ ਸੀ ਨਾਲ ਭਰਪੂਰ ਭੋਜਨ ਲਾਭਦਾਇਕ ਹੈ। ਆਂਵਲਾ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ।
ਆਯੂਰਵੇਦਿਕ ਦਵਾਈ 'ਸ਼ਡੰਗ ਪਾਨੀਏ' ਉਭਾਲ ਕੇ ਪੀਓ। ਇਹ ਬਾਜ਼ਾਰ 'ਚ ਤਿਆਰ ਵੀ ਮਿਲਦੀ ਹੈ।
ਪਸੀਨਾ ਆਉਣ 'ਤੇ ਤੁਰੰਤ ਕੱਪੜੇ ਨਾਲ ਉਤਰੋ, ਨਾ ਹੀ ਤੁਰੰਤ ਪੱਖੇ ਜਾਂ ਠੰਡੇ ਪਾਣੀ ਦੀ ਵਰਤੋਂ ਕਰੋ।
ਨਮਕ ਯੁਕਤ ਗੁਨਗੁਨੇ ਪਾਣੀ ਨਾਲ ਇਸ਼ਨਾਨ ਲਾਭਦਾਇਕ ਹੈ।
ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਦੀ ਵਰਤੋਂ ਨਾ ਕਰੋ, ਬਾਸੀ ਭੋਜਨ ਤੋਂ ਬਚੋ।
ਗਿਲੋਏ, ਕਾਲਮੇਧ, ਚਿਰਾਯਤਾ, ਭੁਈਂ-ਆਂਵਲਾ, ਸਰਪੁੰਖਾ, ਵਾਸਾ ਆਦਿ ਜੜੀ-ਬੂਟੀਆਂ ਲਾਭਦਾਇਕ ਹਨ।
ਜਦੋਂ ਮਿਲ ਬੈਠੇ ਮੋਦੀ, ਕੇਜਰੀ, ਕਿਰਨ, ਰਾਜਨਾਥ (ਦੇਖੋ ਤਸਵੀਰਾਂ)
ਨਵੀਂ ਦਿੱਲੀ- ਅਜਿਹਾ ਮੌਕਾ ਸ਼ਾਇਦ ਹੀ ਕਦੇ ਆਇਆ ਹੋਵੇ ਕਿ ਇਕੱਠੇ ਰਾਜਨੀਤੀਕ ਦੇ ਧਰ ਵਿਰੋਧੀ ਇਕ ਹੀ ਮੰਚ 'ਤੇ ਇਕੱਠੇ ਨਜ਼ਰ ਆਏ। ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਦੀ ਸੀ.ਐੱਮ ਸੀਟ ਦੀ ਉਮੀਦਵਾਰ ਰਹੀ ਕਿਰਨ ਬੇਦੀ ਇਕ ਹੀ ਮੰਚ 'ਤੇ ਪਹੁੰਚ ਗਏ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦਿੱਲੀ ਪੁਲਸ ਦੇ ਐਟ ਹੋਮ ਪ੍ਰੋਗਰਾਮ 'ਚ ਪੀ.ਐੱਮ ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ, ਭਾਜਪਾ ਦੇ ਸੀ.ਐੱਮ ਸੀਟ ਦੀ ਉਮੀਦਵਾਰ ਕਿਰਨ ਬੇਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਪਰਾਜਪਾਲ ਨਜੀਬ ਜੰਗ ਨੇ ਇਕੱਠਿਆਂ ਚਾਹ ਪੀਤੀ।
ਨਾ ਭਾਰਤ, ਨਾ ਆਸਟ੍ਰੇਲੀਆ, ਹੋ ਗਈ ਭਵਿੱਖਵਾਣੀ ਵਰਲਡ ਕੱਪ ਜਿੱਤੇਗਾ ਇਹ ਦੇਸ਼
ਕੈਂਟਰਬਰੀ- ਨਿਊਂਜ਼ੀਲੈਂਡ ਦੇ ਇਕ ਰੋਬੋਟ ਨੇ ਭਵਿੱਖਵਾਣੀ ਕੀਤੀ ਹੈ ਦਸ ਵਾਰ ਦਾ ਆਈ. ਸੀ. ਸੀ. ਵਿਸ਼ਵ ਕੱਪ 2015 ਆਸਟ੍ਰੇਲੀਆ, ਨਿਊਂਜ਼ੀਲੈਂਡ, ਦੱੱਖਣ ਅਫਰੀਕਾ ਅਤੇ ਭਾਰਤ ਜਿਹੀਆਂ ਮਜ਼ਬੂਤ ਟੀਮਾਂ ਨਹੀਂ ਜਿੱਤਣਗੀਆਂ। ਬਜਾਏ ਇਨ੍ਹਾਂ ਸਭ ਤੋਂ ਕਮਜ਼ੋਰ ਟੀਮਾਂ 'ਚ ਸ਼ਾਮਲ ਅਫਗਾਨਿਸਤਾਨ ਇਸ ਵਾਰ ਚੈਂਪੀਅਨ ਬਣ ਕਕੇ ਉਭਰੇਗਾ। ਅਫਗਾਨਿਸਤਾਨ ਨੂੰ ਬੰਗਲਾਦੇਸ਼, ਇੰਗਲੈਂਡ, ਨਿਊਂਜ਼ੀਲੈਂਡ, ਸਕਾਟਲੈਂਡ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ-ਏ 'ਚ ਰੱਖਿਆ ਗਿਆ ਹੈ ਅਤੇ ਉਹ ਕ੍ਰਿਕਟ ਖੇਡਣ ਵਾਲੇ ਦੇਸ਼ਾਂ 'ਚ ਅਜੇ ਇਕ ਨਵੇਂ ਮਹਿਮਾਨ ਦੀ ਤਰ੍ਹਾਂ ਹੈ।
ਟੀਮ ਦੇ ਵਿਸ਼ਵ ਚੈਂਪੀਅਨ ਬਣਨ ਦੀ ਭਵਿੱਖਵਾਣੀ ਕੈਂਟਰਬਰੀ ਯੂਨਿਵਰਸਿਟੀ ਦੇ ਵਿਦਿਆਰਥੀ ਐਡੁਆਡੋਂ ਸੈਂਡੋਵਲ ਵਲੋਂ ਬਣਾਏ ਗਏ ਰੋਬੋਟ ਨੇ ਕੀਤੀ ਹੈ। ਇਸ ਰੋਬੋਟ ਦਾ ਨਾਂ ਇਕਰਾਮ ਰੱਖਿਆ ਗਿਆ ਹੈ। ਉਸ ਨੇ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ 14 ਦੇਸ਼ਾਂ ਦੇ ਝੰਡੇ ਦੇਖਣ ਦੇ ਬਾਅਦ ਅਫਗਾਨਿਸਤਾਨ ਨੂੰ ਚੁਣਿਆ ਹੈ। ਸੈਂਡੋਵਲ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਟੂਰਨਾਮੇਂਟ ਜਿੱਤਣ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਹਨ ਪਰ ਕ੍ਰਿਕਟ 'ਚ ਕੁਝ ਕਿਹਾ ਨਹੀਂ ਜਾ ਸਕਦਾ।
ਜਿੱਤ ਤੋਂ ਬਾਅਦ ਵੀ 'ਆਪ' ਨੂੰ ਨੁਕਸਾਨ (ਵੀਡੀਓ)
ਨਵੀਂ ਦਿੱਲੀ- ਦਿੱਲੀ 'ਚ 'ਆਪ' 64 ਸੀਟਾਂ ਜਿੱਤ ਕੇ ਵੀ ਇਕ ਅਜਿਹੇ ਸਭ ਤੋਂ ਵੱਡੇ ਸਿਆਸੀ ਨੁਕਸਾਨ 'ਚ ਰਹੀ ਹੈ, ਜਿਸ ਬਾਰੇ ਤੁਸੀਂ ਕਲਪਣਾ ਵੀ ਨਹੀਂ ਕਰ ਸਕਦੇ। ਜੇਕਰ ਤੁਸੀਂ ਇਹੀ ਚੋਣਾਂ ਕਿਸੇ ਸੰਪੂਰਨ ਰਾਜ 'ਚ ਜਿੱਤੀਆਂ ਹੁੰਦੀਆਂ ਤਾਂ ਰਾਜ ਸਭਾ 'ਚ ਉਸ ਦੇ ਤਿੰਨ ਤੋਂ ਚਾਰ ਮੈਂਬਰ ਜਾ ਸਕਦੇ ਸਨ, ਕਿਉਂਕਿ ਦਿੱਲੀ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇਸ ਲਈ ਇੱਥੋਂ ਕੋਈ ਵੀ ਮੈਂਬਰ ਰਾਜ ਸਭਾ 'ਚ ਨਹੀਂ ਭੇਜਿਆ ਜਾ ਸਕਦਾ। ਇਹ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਸਿਆਸੀ ਨੁਕਸਾਨ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ 'ਚ 32 ਪ੍ਰਦੇਸ਼ਾਂ 'ਚ ਕੁਲ 241 ਸੀਟਾਂ ਹਨ। ਜਿਸ 'ਚ ਸਭ ਤੋਂ ਵੱਧ ਸੀਟਾਂ ਯੂ. ਪੀ. 31 ਅਤੇ ਮਹਾਰਾਸ਼ਟਰ 'ਚ 19 ਹਨ। ਇਨ੍ਹਾਂ 'ਚ ਕੋਈ ਵੀ ਪ੍ਰਦੇਸ਼ ਕੇਂਦਰ ਸ਼ਾਸਤ ਨਹੀਂ ਹੈ।